ਕੋਰੋਨਾ ਮ੍ਰਿਤਕਾਂ ਦੇ ਅੰਤਮ ਸੰਸਕਾਰ ਲਈ ਲੱਗੀਆਂ ਲਾਈਨਾਂ

Share News:

ਕੋਰੋਨਾ ਮਹਾਮਾਰੀ ਕਾਰਨ ਭਾਰਤ ‘ਚ ਮ੍ਰਿਤਕਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ।  ਇਸ ਲਈ ਹੁਣ ਮ੍ਰਿਤਕਾਂ ਦੇ ਅੰਤਮ ਸੰਸਕਾਰ ਲਈ ਹਰ ਸ਼ਮਸ਼ਾਨਘਾਟ ‘ਚ ਗੈਸ ਭੱਠੀਆਂ ਲਗਾਈਆਂ ਜਾ ਰਹੀਆਂ ਹਨ।  ਲੁਧਿਆਣਾ ਦੇ ਢੋਲੇਵਾਲ ਸ਼ਮਸ਼ਾਨਘਾਟ ਵਿਖੇ ਅਜਿਹੀਆਂ ਤਿੰਨ ਭੱਠੀਆਂ ਲਗਾਈਆਂ ਗਈਆਂ ਹਨ ਪਰ ਬਾਵਜੂਦ ਇਸਦੇ ਚੁਣੌਤੀਆਂ ਘੱਟ ਨਹੀਂ ਹੋ ਰਹੀਆਂ। ਸ਼ਮਸ਼ਾਨਘਾਟ ‘ਚ ਅੰਤਮ ਸੰਸਕਾਰ ਲਈ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਪਹਿਲਾਂ ਤੋਂ ਸਮਾਂ ਲੈਣਾ ਪੈ ਰਿਹਾ ਹੈ ਅਤੇ ਕਈ ਤਾਂ ਅਜਿਹੇ ਬਦਕਿਸਮਤ ਹਨ ਜਿਨ੍ਹਾਂ ਦੇ ਅੰਤਮ ਸੰਸਕਾਰ ਅਤੇ ਅਸਥੀਆਂ ਲੈਣ ਲਈ ਉਨ੍ਹਾਂ ਦੇ ਪਰਿਵਾਰ ਵਾਲੇ ਸਾਫ ਇਨਕਾਰ ਕਰ ਰਹੇ ਹਨ।

leave a reply