Site icon TV Punjab | Punjabi News Channel

ਮਹਾਰਾਸ਼ਟਰ ‘ਚ ਵੱਡਾ ਬੱਸ ਹਾਦਸਾ, 26 ਲੋਕਾਂ ਨੇ ਗਵਾਂਈ ਜਾਨ

ਡੈਸਕ- ਮਹਾਰਾਸ਼ਟਰ ਦੇ ਬੁਲਢਾਣਾ ਵਿਚ ਦੇਰ ਰਾਤ ਇਕ ਬੱਸ ਹਾਦਸਾ ਹੋ ਗਿਆ। ਨਾਗਪੁਰ ਤੋਂ ਪੁਣੇ ਜਾ ਰਹੀ ਬੱਸ ਖੰਭੇ ਨਾਲ ਟਕਰਾ ਕੇ ਡਿਵਾਈਡਰ ‘ਤੇ ਚੜ੍ਹ ਗਈ ਤੇ ਪਲਟ ਗਈ ਜਿਸ ਨਾਲ ਉਸ ਵਿਚ ਅੱਗ ਲੱਗ ਗਈ। ਬੱਸ ਵਿਚ 34 ਲੋਕ ਸਵਾਰ ਸਨ ਜਿਨ੍ਹਾਂ ਵਿਚੋਂ 26 ਦੀ ਮੌਕੇ ‘ਤੇ ਮੌਤ ਹੋ ਗਈ। 8 ਲੋਕਾਂ ਨੇ ਬੱਸ ਦੀ ਖਿੜਕੀ ਦਾ ਸ਼ੀਸ਼ਾ ਤੋੜ ਕੇ ਜਾਨ ਬਚਾਈ। ਹਾਦਸਾ ਲਗਭਗ 1.30 ਵਜੇ ਬੁਲਢਾਣਾ ਜ਼ਿਲ੍ਹੇ ਦੇ ਸਿੰਦਖੇੜਾਰਾਜਾ ਕੋਲ ਪਿੰਪਲਖੁੰਟਾ ਪਿੰਡ ਕੋਲ ਸਮਰਿਧੀ ਮਹਾਮਾਰਗ ਐਕਸਪ੍ਰੈਸਵੇਅ ‘ਤੇ ਹੋਇਆ। ਬੁਲਢਾਣਾ ਐੱਸਪੀ ਸੁਨੀਲ ਕੜਾਸੇਨ ਨੇ ਦੱਸਿਆ, ਹਾਦਸੇ ਵਿਚ ਬੱਸ ਦਾ ਡਰਾਈਵਰ ਬਚ ਗਿਆ ਹੈ। ਉਸ ਨੇ ਦੱਸਿਆ ਕਿ ਟਾਇਰ ਫਟਣ ਦੇ ਬਾਅਦ ਹਾਦਸਾ ਹੋਇਆ ਤੇ ਬੱਸ ਵਿਚ ਅੱਗ ਲੱਗ ਗਈ। ਬਾਅਦ ਵਿਚ ਬੱਸ ਦੇ ਡੀਜ਼ਲ ਟੈਂਕ ਨੇ ਅੱਗ ਫੜ ਲਈ ਜਿਸ ਨਾਲ ਅੱਗ ਫੈਲ ਗੀ। ਹਾਦਸੇ ਵਿਚ 3 ਬੱਚਿਆਂ ਦੀ ਵੀ ਮੌਤ ਹੋਈ ਹੈ।

Exit mobile version