Site icon TV Punjab | Punjabi News Channel

ਮਜੀਠੀਆ ਨੇ ਬਾਹਰ ਆਉਂਦਿਆਂ ਹੀ ਸੰਭਾਲੀ ਅਕਾਲੀ ਦਲ ਦੀ ਕਮਾਨ, ਇਆਲੀ ਨੂੰ ਲੈ ਦਿੱਤਾ ਵੱਡਾ ਬਿਆਨ

ਚੰਡੀਗੜ੍ਹ- ਸਿਆਸੀ ਭੰਵਰ ਚ ਫੰਸੇ ਅਕਾਲੀ ਦਲ ਅਤੇ ਸੁਖਬੀਰ ਬਾਦਲ ਨੂੰ ਬਿਕਰਮ ਮਜੀਠੀਆ ਨੇ ਸਹਾਰਾ ਦੇ ਦਿੱਤਾ ਹੈ ।ਪਾਰਟੀ ਪ੍ਰਧਾਨ ਨੂੰ ਰਾਹਤ ਦਿੰਦਿਆ ਬਿਕਰਮ ਨੇ ਪਾਰਟੀ ਚ ਮੌਜੂਦ ਗੁੱਟਬਾਜੀ ਨੂੰ ਲੈ ਕੇ ਰਾਹਤ ਭਰਿਆ ਬਿਆਨ ਦਿੱਤਾ ਹੈ ।ਅਕਾਲੀ ਵਿਧਾਇਕ ਮਨਪ੍ਰੀਤ ਇਆਲੀ ਬਾਰੇ ਬਿਕਰਮ ਨੇ ਸਪਸ਼ਟ ਕੀਤਾ ਹੈ ਕਿ ਉਹ ਪਾਰਟੀ ਚ ਬਣੇ ਰਹਿਣਗੇ ।

ਬਿਕਰਮ ਮਜੀਠੀਆ ਦੇ ਜੇਲ੍ਹ ਜਾਣ ਤੋਂ ਬਾਅਦ ਅਕਾਲੀ ਦਲ ਦੇ ਅੰਦਰ ਉਠੀ ਬਗਾਵਤ ਤੋਂ ਬਾਅਦ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਇਕੱਲੇ ਪੈ ਗਏ ਜਾਪਦੇ ਸਨ । ਹੁਣ ਬਿਕਰਮ ਦੇ ਬਾਹਰ ਆਉਣ ਤੋਂ ਬਾਅਦ ਪਾਰਟੀ ੳਤੇ ਸੁਖਬੀਰ ਬਾਦਲ ਨੇ ਰਾਹਤ ਦਾ ਸਾਹ ਲਿਆ ਹੈ । ਮਨਪ੍ਰੀਤ ਇਆਲੀ ਨੂੰ ਲੈ ਕੇ ਚੱਲ ਰਹੇ ਵਿਵਾਦ ਨੂੰ ਮਜੀਠੀਆ ਨੂੰ ਸ਼ਾਤ ਕੀਤਾ ਹੈ । ਇਆਲੀ ਖਿਲਾਫ ਬਿਆਨਬਾਜੀ ਕਰਨ ਦੀ ਥਾਂ ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੇ ਇਆਲੀ ਨਾਲ ਪਰਿਵਾਰਕ ਸਬੰਧ ਹਨ । ਇਆਲੀ ਅਕਾਲੀ ਦਲ ਚ ਹੀ ਬਣੇ ਰਹਿਣਗੇ । ਜੇਕਰ ਉਨ੍ਹਾਂ ਨੂੰ ਕੋਈ ਸ਼ਿਕਾਇਤ ਹੈ ਤਾਂ ਇਸਨੂੰ ਦੂਰ ਕਰ ਦਿੱਤਾ ਜਾਵੇਗਾ ।

ਜ਼ਿਕਰਯੋਗ ਹੈ ਕਿ ਪੇ੍ਰਮ ਸਿੰਘ ਚੰਦੂਮਾਜਰਾ ਤੋਂ ਲੈ ਕੇ ਮਨਪ੍ਰੀਤ ਇਆਂਲੀ ਦੇ ਸੁਰ ਪਿਛਲੇ ਕੁੱਝ ਦਿਨਾਂ ਚ ਬਦਲ ਗਏ ਸਨ । ਸੁਖਬੀਰ ਬਾਦਲ ਨੂੰ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਤੇਜ਼ੀ ਨਾਲ ਚੱਲ ਪਈ ਸੀ । ਜਗਮੀਤ ਬਰਾੜ ਦਾ ਸਾਥ ਮਿਲਣ ਉਪਰੰਤ ਕਈ ਹੋਰ ਨੇਤਾ ਪਾਰਟੀ ਪ੍ਰਧਾਨ ਖਿਲਾਫ ਮੁਖਰ ਹੋ ਗਏ ਸਨ । ਹੁਣ ਬਿਕਰਮ ਮਜੀਠੀਆ ਦੇ ਬਿਆਨਾ ਤੋਂ ਜਾਪ ਰਿਹਾ ਹੈ ਕਿ ਪਾਰਟੀ ਅੰਦਰ ਸੱਭ ਕੁੱਝ ਛੇਤੀ ਹੀ ਠੀਕ ਹੋਣ ਜਾ ਰਿਹਾ ਹੈ ।

Exit mobile version