ਐਬਸਫਰਡ ‘ਚ ਵਿਆਹ ਵਾਲ਼ੇ ਘਰ ‘ਚ ਧਮਾਕਾ, ਇੱਕ ਮੌਤ

ਐਬਸਫਰਡ ‘ਚ ਵਿਆਹ ਵਾਲ਼ੇ ਘਰ ‘ਚ ਧਮਾਕਾ, ਇੱਕ ਮੌਤ

SHARE
Smoke after explosion in house, Abbotsford

Vancouver: ਐਬਸਫਰਡ ਦੇ ਇੱਕ ਘਰ ‘ਚ ਭਿਆਨਕ ਅੱਗ ਲੱਗ ਗਈ, ਜਿਸਤੋਂ ਬਾਅਦ ਪਰਿਵਾਰ ਦੇ ਇੱਕ ਮੈਂਬਰ ਨੂੰ ਮ੍ਰਿਤਕ ਪਾਇਆ ਗਿਆ ਹੈ।
ਮੰਨਿਆ ਜਾ ਰਿਹਾ ਹੈ ਕਿ ਘਰ ਦੇ ਗੈਰੇਜ ‘ਚ ਧਮਾਕਾ ਹੋਇਆ, ਜਿਸਤੋਂ ਬਾਅਦ ਪੂਰੇ ਘਰ ‘ਚ ਅੱਗ ਫੈਲ ਗਈ। ਮਾਮਲਾ ਅੱਜ ਸ਼ਾਮੀ 4:18 ਦਾ ਹੈ। 3300 ਬਲਾਕ ਪੌਂਡਰੋਸਾ ਸਟਰੀਟ ‘ਤੇ ਇਹ ਘਰ ਮੌਜੂਦ ਹੈ।
ਪੀੜਤ ਪਰਿਵਾਰ ਦੇ ਗੁਆਂਢੀਆਂ ਦਾ ਕਹਿਣਾ ਹੈ ਕਿ ਘਰ ‘ਚ ਵਿਆਹ ਹੋਣ ਵਾਲ਼ਾ ਸੀ, ਜਿਸਦੀ ਤਿਆਰੀ ਲਈ ਉਹ ਮਿਠਾਈ ਬਣਾ ਰਹੇ ਸਨ।
ਮੰਨਿਆ ਜਾ ਰਿਹਾ ਹੈ ਕਿ ਗੈਰੇਜ ‘ਚ ਮਿਠਾਈ ਬਣਾਈ ਜਾ ਰਹੀ ਸੀ, ਜਿਸਤੋਂ ਬਾਅਦ ਇਹ ਧਮਾਕਾ ਹੋਇਆ।
ਅੱਗ ਲੱਗਣ ਦੌਰਾਨ ਘਰ ‘ਚ 9 ਪਰਿਵਾਰਕ ਮੈਂਬਰ ਮੌਜੂਦ ਸਨ। ਵਿਆਹ ਕਰਕੇ ਪਰਿਵਾਰ ਦੇ ਕੁਝ ਰਿਸ਼ਤੇਦਾਰ ਆਏ ਹੋਏ ਸਨ। ਜਿਨ੍ਹਾਂ ‘ਚੋਂ ਇੱਕ ਦੀ ਮੌਤ ਹੋ ਗਈ ਹੈ। ਬਾਕੀ ਦੋ ਬੱਚਿਆਂ ਸਮੇਤ 8 ਪਰਿਵਾਰਕ ਮੈਂਬਰ ਠੀਕ ਹਨ।
ਜਾਂਚ ਟੀਮ ਨੇ ਮ੍ਰਿਤਕ ਦੀ ਪਛਾਣ ਨਹੀਂ ਦੱਸੀ ਹੈ।

Short URL:tvp http://bit.ly/2MhHcwg

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab