Site icon TV Punjab | Punjabi News Channel

ਬਰੈਂਪਟਨ ’ਚ 13 ਸਾਲਾ ਲੜਕੀ ਦਾ ਜਿਨਸੀ ਸੋਸ਼ਣ ਕਰਨ ਵਾਲਾ ਗਿ੍ਰਫ਼ਤਾਰ

ਬਰੈਂਪਟਨ ’ਚ 13 ਸਾਲਾ ਲੜਕੀ ਦਾ ਜਿਨਸੀ ਸੋਸ਼ਣ ਕਰਨ ਵਾਲਾ ਗਿ੍ਰਫ਼ਤਾਰ

Brampton- ਬਰੈਂਪਟਨ ਵਿਖੇ ਬੀਤੇ ਵੀਰਵਾਰ ਨੂੰ ਸ਼ਾਮ ਦੇ ਵੇਲੇ ਖ਼ੁਦ ਨੂੰ ਇੱਕ ਪੁਲਿਸ ਅਧਿਕਾਰੀ ਦੱਸ ਕੇ 13 ਸਾਲਾ ਲੜਕੀ ਨਾਲ ਜਿਨਸੀ ਸ਼ੋਸਣ ਕਰਨ ਦੇ ਦੋਸ਼ ’ਚ ਪੁਲਿਸ ਨੇ ਇੱਕ 33 ਸਾਲਾ ਵਿਅਕਤੀ ਨੂੰ ਗਿ੍ਰਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਇਹ ਘਟਨਾ ਵੀਰਵਾਰ ਨੂੰ ਬਰੈਂਪਟਨ ਦੇ ਬੋਵਾਰਡ ਡਰਾਈਵ ਅਤੇ ਮਾਊਂਟੇਨਸ਼ ਰੋਡ ਦੇ ਖੇਤਰ ’ਚ ਵਾਪਰੀ। ਦੋਸ਼ੀ ਦੀ ਪਹਿਚਾਣ ਅਨੁਸ਼ਾਨ ਜੇਕੁਮਾਰ ਦੇ ਰੂਪ ’ਚ ਹੋਈ ਹੈ।
ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਵੀਰਾਵਰ ਨੂੰ ਪੀੜਤ 13 ਸਾਲਾ ਲੜਕੀ ਜਦੋਂ ਇੱਕ ਪਲਾਜ਼ੇ ’ਚੋਂ ਲੰਘ ਰਹੀ ਸੀ ਤਾਂ ਇਸੇ ਦੌਰਾਨ ਇੱਕ ਅਣਪਛਾਤਾ ਵਿਅਕਤੀ ਉਸ ਕੋਲ ਆਇਆ। ਉਸਨੇ ਕਥਿਤ ਤੌਰ ’ਤੇ ਆਪਣੀ ਪਹਿਚਾਣ ਇੱਕ ਪੁਲਿਸ ਅਧਿਕਾਰੀ ਵਜੋਂ ਕੀਤੀ ਅਤੇ ਫਿਰ ਲੜਕੀ ਦਾ ਜਿਨਸੀ ਸ਼ੋਸ਼ਣ ਕੀਤਾ।
ਇਸ ਮਗਰੋਂ ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਅਤੇ ਸ਼ਨੀਵਾਰ ਨੂੰ ਦੋਸ਼ੀ ਅਨੁਸ਼ਾਨ ਜੈਕੁਮਾਰ ਨੂੰ ਗਿ੍ਰਫ਼ਤਾਰ ਕਰ ਲਿਆ। ਪੁਲਿਸ ਮੁਤਾਬਕ ਉਸ ਦੇ ਵਿਰੁੱਧ ਪੁਲਿਸ ਅਧਿਕਾਰੀ ਦੀ ਨਕਲ ਕਰਨ, ਜ਼ਬਰਦਸਤੀ ਕੈਦ, ਜਿਨਸੀ ਹਮਲੇ ਅਤੇ ਜਿਨਸੀ ਦਖਲਅੰਦਾਜ਼ੀ ਦੇ ਦੋਸ਼ ਲੱਗੇ ਹਨ। ਪੁਲਿਸ ਦੋਸ਼ੀ ਦੀ ਤਸਵੀਰ ਜਾਰੀ ਕੀਤੀ ਹੈ ਕਿਉਂਕਿ ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਹੋਰ ਵੀ ਪੀੜਤ ਹੋ ਸਕਦੇ ਹਨ।

Exit mobile version