ਸਰੀ ‘ਚ ਚਾਕੂ ਮਾਰੇ ਕੇ ਨੌਜਵਾਨ ਦਾ ਕਤਲ

ਸਰੀ ‘ਚ ਚਾਕੂ ਮਾਰੇ ਕੇ ਨੌਜਵਾਨ ਦਾ ਕਤਲ

SHARE

Vancouver: ਪੁਲਿਸ ਨੇ ਸੋਮਵਾਰ ਦੇ ਦਿਨ ਵਾਪਰੀ ਘਟਨਾ ਬਾਰੇ ਅੱਜ ਜਾਣਕਾਰੀ ਦਿੰਦੇ ਹੋਏ ਲੋਕਾਂ ਤੋਂ ਮਦਦ ਮੰਗੀ ਹੈ।
ਆਰ.ਸੀ.ਐੱਮ.ਪੀ. ਨੂੰ ਸੋਮਵਾਰ ਸ਼ਾਮੀ 4:30 ਖ਼ਬਰ ਮਿਲੀ ਸੀ ਕਿ 152 ਸਟਰੀਟ 108 ਐਵੇਨਿਊ ‘ਤੇ ਕਿਸੇ ਵਿਅਕਤੀ ਨੂੰ ਚਾਕੂ ਮਾਰਿਆ ਗਿਆ ਹੈ। ਜਿਸਤੋਂ ਬਾਅਦ ਵਿਅਕਤੀ ਨੂੰ ਜ਼ਖ਼ਮੀ ਹਾਲਤ ‘ਚ ਹਸਪਤਾਲ ਪਹੁੰਚਾਇਆ ਗਿਆ। ਸੋਮਵਾਰ ਰਾਤ ਨੂੰ ਡਾਕਟਰਾਂ ਦਾ ਮੰਨਣਾ ਸੀ ਕਿ ਪੀੜਤ ਠੀਕ ਹੋ ਜਾਵੇਗਾ।
ਪਰ ਅਚਾਨਕ ਹੀ 20 ਸਾਲਾ ਲੀਓਨਾਰਡੋ ਨਗੋ ਦੀ ਹਾਲਤ ਵਿਗੜ ਗਈ ਤੇ ਉਸਦੀ ਮੌਤ ਹੋ ਗਈ।
ਪੁਲਿਸ ਮੁਤਾਬਕ ਨਗੋ ਦੇ ਕਤਲ ‘ਚ ਦੋ ਵਿਅਕਤੀ ਸ਼ਾਮਲ ਹਨ।
ਆਰ.ਸੀ.ਐੱਮ.ਪੀ. ਨੇ ਮ੍ਰਿਤਕ ਦੀ ਪਛਾਣ ਇਸ ਉਮੀਦ ‘ਚ ਜਨਤਕ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਘਟਨਾ ਸਬੰਧੀ ਕੋਈ ਜਾਣਕਾਰੀ ਹੋਵੇ ਜਾਂ ਘਟਨਾ ਤੋਂ ਪਹਿਲਾਂ ਨਗੋ ਨੇ ਕਿਸੇ ਨਾਲ ਸੰਪਰਕ ਕੀਤਾ ਹੋਵੇ ਤਾਂ ਉਹ ਜਾਣਕਾਰੀ ਸਾਂਝੀ ਕਰ ਸਕਦਾ ਹੈ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਮ੍ਰਿਤਕ ਨੂੰ ਜਾਣਦੇ ਸੀ, ਉਨ੍ਹਾਂ ਨੂੰ ਨਹੀਂ ਲੱਗਦਾ ਕਿ ਇਹ ਕੋਈ ਆਮ ਘਟਨਾ ਹੈ।


ਨਾਲ ਹੀ ਪੁਲਿਸ ਨੇ ਕਾਲੀ 2017 Jeep Cherokee ਜਿਸਦਾ ਨੰਬਰ GH959X ਹੈ, ਨੂੰ ਲੱਭਣ ‘ਚ ਮਦਦ ਮੰਗੀ ਹੈ।
ਜਾਣਕਾਰੀ ਸਾਂਝੀ ਕਰਨ ਲਈ ਪੁਲਿਸ ਨਾਲ 1-877-551-4448 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Short URL:tvp http://bit.ly/2Mh4iDj

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab