ਕੈਨੇਡਾ ‘ਚ ਇਨਸਾਫ਼ ਦੀ ਉਡੀਕ ‘ਚ ਮਨਦੀਪ ਸੰਧੂ

ਕੈਨੇਡਾ ‘ਚ ਇਨਸਾਫ਼ ਦੀ ਉਡੀਕ ‘ਚ ਮਨਦੀਪ ਸੰਧੂ

ਇੱਕ ਸਾਲ ਪਹਿਲਾਂ ਟੈਕਸੀ ਚਲਾਉਂਦੇ ਹੋਏ ਹੋਇਆ ਸੀ ਹਮਲਾ

SHARE

Maple Ridge: ਮੈਪਲ ਰਿੱਜ ਦੇ ਪੰਜਾਬੀ ਮੂਲ ਦੇ ਵਿਅਕਤੀ ਨੇ ਉਸਨੂੰ ਇਨਸਾਫ ਦਿਵਾਉਣ ਲਈ ਲੋਕਾਂ ਤੋਂ ਸਹਿਯੋਗ ਮੰਗਿਆ ਹੈ।
ਇੱਕ ਸਾਲ ਦੇ ਕਰੀਬ ਦਾ ਸਮਾਂ ਹੋ ਗਿਆ ਹੈ, ਜਦੋਂ ਫਰਵਰੀ 25 2018 ਨੂੰ ਮਨਦੀਪ ਸੰਧੂ ‘ਤੇ ਹਮਲਾ ਹੋਇਆ ਸੀ। ਸੰਧੂ ਡਿਊਟੀ ‘ਤੇ ਸੀ ਜੋ ਟੈਕਸੀ ਚਲਾ ਰਿਹਾ ਸੀ।
ਗੋਲਡਨ ਈਅਰਸ ਬਰਿੱਜ ‘ਤੇ ਸਵੇਰੇ 3 ਵਜੇ ਮਨਦੀਪ ਸੰਧੂ ਨੇ ਦੇਖਿਆ ਕਿ ਉਸਦੇ ਅੱਗੇ ਇੱਕ ਸਫੇਦ ਰੰਗ ਦਾ ਪਿੱਕ ਅੱਪ ਟਰੱਕ ਗਲਤ ਢੰਗ ਨਾਲ਼ ਗੱਡੀ ਚਲਾ ਰਿਹਾ ਹੈ ਜੋ ਸੰਧੂ ਨੂੰ ਅੱਗੇ ਨਹੀਂ ਲੰਘਣ ਦੇ ਰਿਹਾ ਸੀ। ਸੰਧੂ ਨੇ ਦੱਸਿਆ ਕਿ ਉਸਦੀ ਗੱਡੀ ਨੂੰ ਵਿਅਕਤੀ ਨੇ ਇੱਕ ਪਾਸੇ ਲਗਾ ਦਿੱਤਾ, ਤੇ ਫਿਰ ਉਹ ਆਪਣੇ ਪਿੱਕ ਅੱਪ ਟਰੱਕ ‘ਚੋਂ ਰੌਡ ਕੱਢ ਕੇ ਲਿਆਇਆ ਤੇ ਉਸਦੇ ਮੂੰਹ ‘ਤੇ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਜਿਸਨੇ ਪਹਿਲਾਂ ਸੰਧੂ ਦੀ ਗੱਡੀ ਦਾ ਸ਼ੀਸ਼ਾ ਤੋੜ ਦਿੱਤਾ। ਇਸ ਦੌਰਾਨ ਵਿਅਕਤੀ ਨੇ ਸੰਧੂ ਦੇ ਮੂੰਹ ਦੀਆਂ ਹੱਡੀਆਂ ਤੋੜ ਦਿੱਤੀਆਂ।
ਇਸਦੇ ਇਲਾਜ ਕਈ ਸੰਧੂ ਨੂੰ ਕਈ ਹਜ਼ਾਰ ਡਾਲਰ ਖਰਚਣੇ ਪਏ।


ਸੰਧੂ ਪਰਿਵਾਰ ਨੇ ਕਿਹਾ ਹੈ ਕਿ ਇਨਸਾਨੀਅਤ ਦੀ ਖਾਤਰ ਜੇਕਰ ਕਿਸੇ ਨੂੰ ਵੀ ਦੋਸ਼ੀ ਬਾਰੇ ਕੁਝ ਪਤਾ ਹੋਵੇ ਤਾਂ ਉਹ ਸਾਹਮਣੇ ਜਰੂਰ ਆਵੇ, ਪਰਿਵਾਰ ਨੇ ਠੋਸ ਜਾਣਕਾਰੀ ਦੇਣ ਵਾਲ਼ੇ ਲਈ 2000 ਡਾਲਰ ਇਨਾਮੀ ਰਾਸ਼ੀ ਦਾ ਐਲਾਨ ਵੀ ਕੀਤਾ ਹੈ।

Short URL:tvp http://bit.ly/2TBxY2q

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab