1984 ਕਤਲੇਆਮ ਦੇ ਦੋਸ਼ੀ ‘ਤੇ ਸਿਰਸਾ ਵੱਲੋਂ ਹਮਲਾ

1984 ਕਤਲੇਆਮ ਦੇ ਦੋਸ਼ੀ ‘ਤੇ ਸਿਰਸਾ ਵੱਲੋਂ ਹਮਲਾ

SHARE

1984 ਸਿੱਖ ਕਤਲੇਆਮ ਨਾਲ ਸਬੰਧਿਤ ਇੱਕ ਮਾਮਲੇ ‘ਚ ਦੋਸ਼ੀ ਕਰਾਰ ਦਿੱਤੇ ਗਏ ਯਸ਼ਪਾਲ ਸਿੰਘ ‘ਤੇ ਕੋਰਟ ਰੂਮ ਦੇ ਬਾਹਰ ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਹਮਲਾ ਕੀਤਾ ਗਿਆ। ਇਸ ਤੋਂ ਬਾਅਦ ਥੋੜੀ ਦੇਰ ਲਈ ਅਫਰਾ-ਤਫਰੀ ਦਾ ਮਾਹੌਲ ਬਣ ਗਿਆ ਕਿਉਂਕਿ ਸਿਰਸਾ ਦੇ ਹਮਲੇ ਤੋਂ ਬਾਅਦ ਦੂਜੀ ਧਿਰ ਵਲੋਂ ਵੀ ਅਸੱਭਿਅਕ ਭਾਸ਼ਾ ਦੀ ਵਰਤੋਂ ਕੀਤੀ ਗਈ ਹਾਲਾਂਕਿ ਪੁਲਿਸ ਨੇ ਦਖ਼ਲ-ਅੰਦਾਜ਼ੀ ਕਰ ਕੇ ਟਕਰਾਅ ਹੋਣ ਤੋਂ ਰੋਕ ਲਿਆ।  ਤੁਹਾਨੂੰ ਦਸ ਦਈਏ ਕਿ ਅੱਜ ਸਿੱਖ ਦੰਗਿਆਂ ਨਾਲ ਸਬੰਧਿਤ ਇਕ ਕੇਸ ਵਿਚ ਦੋ ਦੋਸ਼ੀਆਂ ਨੂੰ ਸਜ਼ਾ ਦਾ ਐਲਾਨ ਹੋਣਾ ਸੀ।  ਅਦਾਲਤ ਨੇ ਆਪਣਾ ਫੈਸਲਾ 20 ਨਵੰਬਰ ਤੱਕ ਟਾਲ ਦਿੱਤਾ।  ਇਸ ਤੋਂ ਬਾਅਦ ਜਦ ਪੁਲਿਸ ਆਰੋਪੀਆਂ ਨੂੰ ਵਾਪਿਸ ਜੇਲ੍ਹ ਲੈਕੇ ਜਾ ਰਹੀ ਸੀ ਤਾਂ ਸਿਰਸਾ ਵਲੋਂ ਇਕ ਆਰੋਪੀ ਨੂੰ ਥੱਪੜ ਮਾਰ ਦਿੱਤਾ ਗਿਆ। ਪੁਲਿਸ ਨੇ ਬੜੀ ਮੁਸ਼ਕਿਲ ਨਾਲ ਹਾਲਾਤ ਨੂੰ ਸੰਭਾਲਿਆ ਅਤੇ ਆਰੋਪੀਆਂ ਨੂੰ ਲੈਕੇ ਨਿਕਲ ਗਈ।

Short URL:tvp http://bit.ly/2qLL7oG

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab