ਰਿਚਮੰਡ ਪੁਲਿਸ ਨੇ 24 ਘੰਟੇ ਦਰਮਿਆਨ ਸੁਲਝਾਈ ਕਤਲ ਦੀ ਗੁੱਥੀ

ਰਿਚਮੰਡ ਪੁਲਿਸ ਨੇ 24 ਘੰਟੇ ਦਰਮਿਆਨ ਸੁਲਝਾਈ ਕਤਲ ਦੀ ਗੁੱਥੀ

SHARE
23-year-old Solaris Onatta Running Dey, Facing Manslaughter charges

Richmond: 19 ਸਾਲਾ ਲੜਕੀ ਐਸਪਨ ਪੈਲਟ ਦੇ ਕਤਲ ਮਾਮਲੇ ‘ਚ ਪੁਲਿਸ ਨੇ ਇੱਕ ਵਿਅਕਤੀ ‘ਤੇ ਮਾਮਲਾ ਦਰਜ ਕਰ ਦਿੱਤਾ ਹੈ।
4 ਅਕਤੂਬਰ 2018 ਨੂੰ ਸਵੇਰੇ 12:14 ‘ਤੇ ਰਿਚਮੰਡ ਆਰ.ਸੀ.ਐੱਮ.ਪੀ. ਨੂੰ 7000 ਬਲਾਕ-ਵੈਸਟਮਿਨਸਟਰ ਹਾਈਵੇ ਦੇ ਇੱਕ ਘਰ ‘ਚ ਬੁਲਾਇਆ ਗਿਆ। ਜਿੱਥੇ ਪੁਲਿਸ ਨੂੰ ਐਸਪਨ ਪੈਲਟ ਦੀ ਲਾਸ਼ ਮਿਲੀ।
ਪੈਲਟ ਨੂੰ ਬਹੁਤ ਹੀ ਬੇਰਹਿਮ ਤਰੀਕੇ ਨਾਲ ਕਤਲ ਕੀਤਾ ਗਿਆ ਸੀ, ਜਿਸਦੀ ਜਾਂਚ ਤੁਰੰਤ ਸ਼ੁਰੂ ਕਰ ਦਿੱਤੀ ਗਈ।
ਮਾਮਲੇ ‘ਚ ਪੁਲਿਸ ਨੇ 23 ਸਾਲਾ ਸੋਲੇਰਿਸ ਓਨਾਟਾ ਰਨਿੰਗ ਡੇ ਨੂੰ ਪੈਲਟ ਦੇ ਕਤਲ ਮਾਮਲੇ ‘ਚ ਗ੍ਰਿਫ਼ਤਾਰ ਕਰ ਲਿਆ।
5 ਅਕਤੂਬਰ 2018 ਨੂੰ ਓਨਾਟਾ ਦੀ ਬੀ.ਸੀ. ਕੋਰਟ ‘ਚ ਪੇਸ਼ੀ ਹੋਈ ਹੈ।
ਆਈ.ਐੱਚ.ਆਈ.ਟੀ. ਮੁਤਾਬਕ ਅਧਿਕਾਰੀਆਂ ਨੇ ਮਾਮਲੇ ਸਬੰਧੀ ਬਹੁਤ ਹੀ ਫੁਰਤੀ ਨਾਲ਼ ਕੰਮ ਕੀਤਾ ਤੇ ਕੁਝ ਹੀ ਸਮੇਂ ‘ਚ ਦੋਸ਼ੀ ਨੂੰ ਕਾਬੂ ਕਰ ਲਿਆ।
ਜਾਂਚ ਟੀਮ ਅਜੇ ਵੀ ਪੈਲਟ ਦੇ ਰਿਸ਼ਤੇਦਾਰਾਂ ਤੇ ਦੋਸਤਾਂ ਨਾਲ ਉਸ ਬਾਰੇ ਗੱਲ ਕਰਨਾ ਚਾਹੁੰਦੀ ਹੈ।
ਜੇਕਰ ਪੈਲਟ ਬਾਰੇ ਕਿਸੇ ਨੂੰ ਵੀ ਕੋਈ ਜਾਣਕਾਰੀ ਹੋਵੇ ਤਾਂ 1-877-551-4448 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Short URL:tvp http://bit.ly/2Np1O2g

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab