Site icon TV Punjab | Punjabi News Channel

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ ਇਤਿਹਾਸ ਰਚਣ ਵਾਲੀ ਖਿਡਾਰਨ ਮਨੂ ਭਾਕਰ

ਡੈਸਕ- ਪੈਰਿਸ ਉਲੰਪਿਕ ਵਿਚ ਇਤਿਹਾਸ ਰਚਣ ਵਾਲੀ ਖਿਡਾਰਨ ਮਨੂ ਭਾਕਰ ਅੱਜ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਈ। ਉਸ ਨੇ ਅੱਗੇ ਕਿਹਾ ਕਿ ਇੱਥੇ ਕੀਤੀ ਹੋਈ ਹਰ ਅਰਦਾਸ ਪੂਰੀ ਹੁੰਦੀ ਹੈ, ਮੈਂ ਵੀ ਅੱਜ ਅਰਦਾਸ ਕਰਾਂਗੀ ਤੇ ਉਹ ਜ਼ਰੂਰ ਪੂਰੀ ਹੋਵੇਗੀ। ਇਸ ਤੋਂ ਪਹਿਲਾਂ ਬੀਤੇ ਕੱਲ੍ਹ ਉਨ੍ਹਾਂ ਨੇ ਪਰਿਵਾਰ ਸਣੇ ਵਾਹਗਾ ਬਾਰਡਰ ‘ਤੇ ਪਰਿਵਾਰ ਸਣੇ ਰਿਟ੍ਰੀਟ ਸੈਰੇਮਨੀ ਦਾ ਆਨੰਦ ਮਾਣਿਆ ਸੀ। ਇੱਥੇ BSF ਦੇ ਜਵਾਨਾਂ ਨੇ ਮਨੂ ਭਾਕਰ ਨੂੰ ਸਨਮਾਨਿਤ ਕੀਤਾ ਸੀ।

ਮਨੂ ਭਾਕਰ ਨੇ ਕਿਹਾ ਕਿ ਉਹ ਪਹਿਲੀ ਵਾਰ ਪੰਜਾਬ ਆਈ ਹੈ ਅਤੇ ਉਹ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਆਈ ਹੈ। ਮਨੂ ਮਨ ਪਰਿਵਾਰਤ ਸਣੇ ਮੱਥਾ ਟੇਕਿਆ ਅਤੇ ਪਰਿਕਰਮਾ ਕੀਤੀ। ਮਨੂ ਨੇ ਕੇਹਾ ਕਿ ਇੱਥੇ ਆ ਕੇ ਉਸ ਨੂੰ ਆਤਮਿਕ ਤੌਰ ’ਤੇ ਖੁਸ਼ੀ ਮਿਲੀ ਹੈ। ਮਨੂ ਨੇ ਨੌਜਵਾਨਾਂ ਨੂੰ ਕਿਹਾ ਕਿ ਉਹ ਇੱਕ ਟੀਚਾ ਤੈਅ ਕਰਨ ਅਤੇ ਫਿਰ ਉਸ ਲਈ ਸਖ਼ਤ ਮਿਹਨਤ ਕਰਨ। ਉਨ੍ਹਾਂ ਕਿਹਾ ਕਿ ਜਦੋਂ ਤੁਸੀਂ ਕੋਈ ਟੀਚਾ ਮਿੱਥਦੇ ਹੋ ਤਾਂ ਉਸ ਨੂੰ ਹਾਸਲ ਕਰਨ ਲਈ ਪ੍ਰਮਾਤਮਾ ਵੀ ਤੁਹਾਡੀ ਮਦਦ ਕਰਦਾ ਹੈ।

ਮਨੂ ਭਾਕਰ ਅਤੇ ਉਨ੍ਹਾਂ ਦੇ ਪਰਿਵਾਰ ਨੇ ਵੀ ਬੀਤੀ ਸ਼ਾਮ ਵਾਹਗਾ ਬਾਰਡਰ ‘ਤੇ ਰਿਟ੍ਰੀਟ ਸਮਾਰੋਹ ਦਾ ਆਨੰਦ ਲਿਆ। ਇਸ ਮੌਕੇ ਉਨ੍ਹਾਂ ਸਮਾਗਮ ਵਿੱਚ ਬੀ.ਐਸ.ਐਫ ਦੇ ਜਵਾਨਾਂ ਦੀ ਹੌਸਲਾ ਅਫਜ਼ਾਈ ਵੀ ਕੀਤੀ। ਬੀਐਸਐਫ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਉੱਥੇ ਰੀਟਰੀਟ ਸੈਰੇਮਨੀ ਤੋਂ ਬਾਅਦ ਮਨੂ ਭਾਕਰ ਨੇ ਕਿਹਾ ਕਿ ਸਾਡੇ BSF ਦੇ ਜਵਾਨ ਦੇਸ਼ ਦੀ ਰਾਖੀ ਲਈ ਦਿਨ ਰਾਤ ਕੰਮ ਕਰਦੇ ਹਨ, ਸਾਨੂੰ ਉਨ੍ਹਾਂ ‘ਤੇ ਮਾਣ ਹੈ।

Exit mobile version