ਮੈਰੀਲੈਂਡ ’ਚ ਸ਼ੂਟਿੰਗ, ਪੰਜ ਮੌਤਾਂ

ਮੈਰੀਲੈਂਡ ’ਚ ਸ਼ੂਟਿੰਗ, ਪੰਜ ਮੌਤਾਂ

SHARE

Maryland: ਮੈਰੀਲੈਂਡ ’ਚ ਸ਼ੂਟਿੰਗ ਹੋਈ ਹੈ। ਅਖ਼ਬਾਰ ਦੇ ਇੱਕ ਦਫ਼ਤਰ ’ਚ ਸ਼ੂਟਿੰਗ ਹੋਈ ਹੈ। ਜਿੱਥੇ ਹੁਣ ਤੱਕ ਪੰਜ ਮੌਤਾਂ ਹੋ ਗਈਆਂ ਹਨ, ਕਈ ਜ਼ਖ਼ਮੀ ਹੋਏ ਹਨ।
ਪੁਲਿਸ ਨੇ ਕਿਹਾ ਹੈ ਕਿ ਦੋਸ਼ੀ ਇੱਕ 30 ਸਾਲ ਉਮਰ ਤੱਕ ਦਾ ਗੋਰਾ ਸੀ। ਜਾਣਕਾਰੀ ਮੁਤਾਬਕ ਦੋਸ਼ੀ ਵਿਅਕਤੀ ਇਮਾਰਤ ’ਚ ਪਹੁੰਚਿਆ ਤੇ ਧੂੰਆਂ ਬੰਬ ਸੁੱਟੇ ਨਾਲ ਹੀ ਸ਼ੂਟਿੰਗ ਸ਼ੁਰੂ ਕਰ ਦਿੱਤੀ। ਪੁਲਿਸ ਮੁਤਾਬਕ ਦੋਸ਼ੀ ਵਿਅਕਤੀ ਨੂੰ ਖਾਸ ਤੌਰ ’ਤੇ ਤਿਆਰੀ ਨਾਲ ਸ਼ੂਟਿੰਗ ਕਰਨ ਲਈ ਭੇਜਿਆ ਗਿਆ ਸੀ। ਪੁਲਿਸ ਨੇ ਦੋਸ਼ੀ ਦੀ ਪਛਾਣ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ। ਪਰ ਉਹ ਮੈਰੀਲੈਂਡ ਦਾ ਹੀ ਰਹਿਣ ਵਾਲ਼ਾ ਸੀ। ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਨੂੰ ਗੋਲੀਆਂ ਚਲਾਉਣ ਦੀ ਲੋੜ ਨਹੀਂ ਪਈ। ਘਟਨਾ ਤੋਂ ਬਾਅਦ ਦੋਸ਼ੀ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਗਿਆ।


ਘਟਨਾ ਵਾਪਰਨ ਦੇ ਨਾਲ ਹੀ ਕੈਪੀਟਲ ਗੈਜ਼ੇਟ ਅਖ਼ਬਾਰ ਦੇ ਸੀਨੀਅਰ ਪੱਤਰਕਾਰਾਂ ਨੇ ਟਵੀਟ ਰਾਹੀਂ ਲਿਖਿਆ ਸੀ ਕਿ ਉਨ੍ਹਾਂ ਦੇ ਦਫ਼ਤਰ ’ਚ ਇੱਕ ਵਿਅਕਤੀ ਨੇ ਸ਼ੂਟਿੰਗ ਕੀਤੀ ਹੈ, ਜਿਸ ਕਾਰਨ ਕਈਆਂ ਦੀ ਜਾਨ ਵੀ ਚਲੀ ਗਈ ਹੈ।
ਘਟਨਾ ਤੋਂ ਬਾਅਦ ਦਫ਼ਤਰ ’ਚੋਂ 170 ਕਰਮਚਾਰੀਆਂ ਨੂੰ ਸੁਰੱਖਿਅਤ ਬਾਹਰ ਲਿਆਂਦਾ ਗਿਆ। ਉਸ ਮੌਕੇ ਵੱਡੀ ਗਿਣਤੀ ’ਚ ਪੁਲਿਸ ਕਰਮੀ ਤੇ ਉਨ੍ਹਾਂ ਦੀਆਂ ਗੱਡੀਆਂ ਦਫ਼ਤਰ ਦੇ ਬਾਹਰ ਮੌਜੂਦ ਸਨ। ਅਖ਼ਬਾਰ ਦੇ ਦਫ਼ਤਰ ਕੋਲ਼ ਇੱਕ ਗੈਸ ਸਟੇਸ਼ਨ ਹੈ, ਜਿੱਥੋਂ ਦੇ ਕਰਮੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਦੇਖਦੇ ਹੀ ਦੇਖਦੇ ਇਲਾਕੇ ’ਚ ਪੁਲਿਸ ਦਾ ਹੜ੍ਹ ਆ ਗਿਆ।
ਘਟਨਾ ਤੋਂ ਤੁਰੰਤ ਬਾਅਦ ਰਾਸ਼ਟਰਪਤੀ ਡਾਨਲਡ ਟਰੰਪ ਨੇ ਟਵੀਟ ਕੀਤਾ, ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਘਟਨਾ ਬਾਰੇ ਪੂਰੀ ਜਾਣਕਾਰੀ ਮਿਲੀ ਹੈ, ਪੀੜਤ ਪਰਿਵਾਰਾਂ ਲਈ ਉਨ੍ਹਾਂ ਨੇ ਹਮਦਰਦੀ ਦਾ ਪ੍ਰਗਟਾਵਾ ਕੀ ਤੇ ਘਟਨਾ ਮੌਕੇ ਹਾਲਾਤ ਨੂੰ ਕਾਬੂ ਕਰਨ ’ਚ ਲੱਗੀ ਟੀਮ ਦਾ ਧੰਨਵਾਦ ਕੀਤਾ।


ਜਿਕਰਯੋਗ ਹੈ ਕਿ ਕੈਪੀਟਲ ਗੈਜ਼ੇਟ ਤੇ ਹੋਰ ਅਖ਼ਬਾਰ ਜਿਨ੍ਹਾਂ ’ਚ ਮੈਰੀਲੈਂਡ ਗੈਜ਼ੇਟ ਵੀ ਸ਼ਾਮਲ ਹੈ ਨੂੰ ਬਾਲਟੀਮੋਰ ਸਨ ਮੀਡੀਆ ਸੰਗਠਨ ਚਲਾਉਂਦਾ ਹੈ।

Short URL:tvp http://bit.ly/2N5M8Sx

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab