Site icon TV Punjab | Punjabi News Channel

ਕੈਨੇਡਾ ਵਾਸੀਆਂ ਨੂੰ ਸੋਸ਼ਲ ਮੀਡੀਆ ‘ਤੇ ਨਹੀਂ ਮਿਲਣਗੀਆਂ ਖਬਰਾਂ, ਫੇਸਬੁੱਕ-ਇੰਸਟਾਗ੍ਰਾਮ ਨੇ ਲਗਾਈ ਰੋਕ

ਡੈਸਕ- ਕੈਨੇਡਾ ‘ਚ ਮੇਟਾ ਨੇ ਫੇਸਬੁੱਕ ਅਤੇ ਇੰਸਟਾਗ੍ਰਾਮ ‘ਤੇ ਖਬਰਾਂ ਨੂੰ ਬਲਾਕ ਕਰਨਾ ਸ਼ੁਰੂ ਕਰ ਦਿੱਤਾ ਹੈ। ਦਰਅਸਲ, ਕੈਨੇਡੀਅਨ ਸਰਕਾਰ ਨੇ ਇੱਕ ਨਵਾਂ ਕਾਨੂੰਨ ਪਾਸ ਕੀਤਾ ਹੈ। ਜਿਸ ਦੇ ਤਹਿਤ ਪ੍ਰਕਾਸ਼ਕ ਕੰਪਨੀ ਨੂੰ ਫੇਸਬੁੱਕ ਵਰਗੀਆਂ ਸੋਸ਼ਲ ਮੀਡੀਆ ਸਾਈਟਾਂ ‘ਤੇ ਖਬਰਾਂ ਚਲਾਉਣ ਦੇ ਬਦਲੇ ਭੁਗਤਾਨ ਕਰਨਾ ਹੋਵੇਗਾ।

ਇਹ ਨਿਯਮ ਗੂਗਲ ਅਤੇ ਟਵਿੱਟਰ ਸਮੇਤ ਸਾਰੇ ਡਿਜੀਟਲ ਮੀਡੀਆ ਪਲੇਟਫਾਰਮਾਂ ਅਤੇ ਕੰਪਨੀਆਂ ‘ਤੇ ਲਾਗੂ ਹੁੰਦਾ ਹੈ। ਮੇਟਾ ਨੇ ਕਿਹਾ- ਫੇਸਬੁੱਕ ਅਤੇ ਇੰਸਟਾਗ੍ਰਾਮ ‘ਤੇ ਨਿਊਜ਼ ਪਬਲਿਸ਼ਰਾਂ ਦੁਆਰਾ ਸ਼ੇਅਰ ਕੀਤੇ ਗਏ ਨਿਊਜ਼ ਲਿੰਕ ਵੀ ਬਲਾਕ ਕਰ ਦਿੱਤੇ ਗਏ ਹਨ।

ਖ਼ਬਰਾਂ ਦੇ ਲਿੰਕ ਹੁਣ ਕਿਸੇ ਵੀ ਉਪਭੋਗਤਾ ਨੂੰ ਦਿਖਾਈ ਨਹੀਂ ਦੇਣਗੇ। ਮੇਟਾ ਨੇ ਕਿਹਾ- ਅਸੀਂ ਕਿਸੇ ਵੀ ਮੀਡੀਆ ਕੰਪਨੀ ਦੀ ਸਮੱਗਰੀ ਨਹੀਂ ਚਲਾਵਾਂਗੇ। ਕਿਸੇ ਵੀ ਮੀਡੀਆ ਕੰਪਨੀ ਦੇ ਖਾਤੇ ਤੋਂ ਖ਼ਬਰਾਂ ਦੀ ਸਮੱਗਰੀ ਸਾਡੀ ਸਾਈਟ ‘ਤੇ ਨਹੀਂ ਚੱਲ ਸਕੇਗੀ। ਕੈਨੇਡਾ ਦੇ ਸੰਸਦੀ ਬਜਟ ਵਾਚਡੌਗ ਦਾ ਅਜਿਹਾ ਮੰਨਣਾ ਹੈ। ਸੋਸ਼ਲ ਮੀਡੀਆ ਕੰਪਨੀਆਂ ਕਾਰਨ ਅਖ਼ਬਾਰਾਂ ਨੂੰ ਨੁਕਸਾਨ ਝੱਲਣਾ ਪਿਆ ਹੈ।

Exit mobile version