Site icon TV Punjab | Punjabi News Channel

ਮੈਟਰੋ ਕਾਮਿਆਂ ਦੀ ਹੜਤਾਲ ਤੀਜੇ ਦਿਨ ਵੀ ਜਾਰੀ, ਟੋਰਾਂਟੋ ਸਣੇ ਕਈ ਇਲਾਕਿਆਂ ’ਚ ਮੈਟਰੋ ਦੇ ਲਗਭਗ 30 ਸਟੋਰਾਂ ਨੂੰ ਲੱਗੇ ‘ਜਿੰਦਰੇ’

ਮੈਟਰੋ ਕਾਮਿਆਂ ਦੀ ਹੜਤਾਲ ਤੀਜੇ ਦਿਨ ਵੀ ਜਾਰੀ, ਟੋਰਾਂਟੋ ਸਣੇ ਕਈ ਇਲਾਕਿਆਂ ’ਚ ਮੈਟਰੋ ਦੇ ਲਗਭਗ 30 ਸਟੋਰਾਂ ਨੂੰ ਲੱਗੇ ‘ਜਿੰਦਰੇ’

Toronto – ਮੈਟਰੋ ’ਚ ਫਰੰਟ ਲਾਈਨ ਗਰੋਸਰੀ ਵਰਕਰਾਂ ਵਲੋਂ ਕੀਤੀ ਗਈ ਹੜਤਾਲ ਅੱਜ ਤੀਜੇ ਦਿਨ ’ਚ ਦਾਖ਼ਲ ਹੋ ਗਈ ਹੈ। ਹੜਤਾਲ ’ਤੇ ਗਏ ਕਾਮਿਆਂ ਨੇ ਅੱਜ ਸਹੁੰ ਖਾਧੀ ਕਿ ਜਦੋਂ ਤੱਕ ਕੰਪਨੀ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨ ਲੈਂਦੀ, ਉਹ ਕੰਮ ’ਤੇ ਵਾਪਸ ਨਹੀਂ ਪਰਤਣਗੇ। ਗਰੇਟਰ ਟੋਰਾਂਟੋ ਏਰੀਆ (GTA) ’ਚ 27 ਮੈਟਰੋ ਸਥਾਨਾਂ ’ਤੇ 3000 ਤੋਂ ਵੱਧ ਸਟੋਰ ਕਰਮਚਾਰੀਆਂ ਨੇ ਕੰਪਨੀ ਅਤੇ ਉਨ੍ਹਾਂ ਦੀ ਯੂਨੀਅਨ ਯੂਨੀਫੋਰ ’ਚ ਬੀਤੇ ਹਫ਼ਤੇ ਹੋਏ ਇੱਕ ਆਰਜ਼ੀ ਸਮੂਹਿਕ ਸਮਝੌਤੇ ਨੂੰ ਅਸਵੀਕਾਰ ਕਰਨ ਮਗਰੋਂ ਸ਼ਨੀਵਾਰ ਨੂੰ ਹੜਤਾਲ ਸ਼ੁਰੂ ਕੀਤੀ ਸੀ। ਇਸ ਸਬੰਧੀ ਇੱਕ ਕਰਮਚਾਰੀ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਕੰਪਨੀ ਵਾਪਸ ਆਵੇ ਅਤੇ ਸਾਨੂੰ ਉੱਚਿਤ ਸੌਦਾ ਦੇਵੇ। ਉਸ ਨੇ ਕਿਹਾ ਕਿ ਅਸੀਂ ਹੜਤਾਲ ’ਤੇ ਹਾਂ ਕਿਉਂਕਿ ਅਸੀਂ ਆਪਣੀ ਕੰਪਨੀ ਤੋਂ ਨਿਰਪੱਖਤਾ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਮੈਟਰੋ ਆਪਣੇ ਕਾਮਿਆਂ ਨੂੰ ਉਨ੍ਹਾਂ ਦੇ ਯੋਗ ਤਨਖ਼ਾਹ ਦੇਵੇ ਅਤੇ ਜਦੋਂ ਤੱਕ ਇਸ ’ਚ ਸਮਾਂ ਲੱਗੇਗਾ, ਅਸੀਂ ਡਟੇ ਰਹਾਂਗੇ। ਦੱਸਣਯੋਗ ਹੈ ਕਿ ਯੂਨੀਫੋਰ ਲੋਕਲ 414 ਪੂਰੇ ਜੀ. ਟੀ. ਏ. ’ਚ ਲਗਭਗ 3700 ਕਰਿਆਨਾ ਸਟੋਰ ਕਰਮਚਾਰੀਆਂ ਦੀ ਪ੍ਰਤੀਨਿਧਤਾ ਕਰਦਾ ਹੈ। ਯੂਨੀਫੋਰ ਮੁਤਾਬਕ ਹੜਤਾਲ ਕਰਾਨ ਟੋਰਾਂਟੋ, ਬ੍ਰੈਂਡਫੋਰਟ ਔਰੇਂਜਵਿਲੇ, ਮਿਲਟਨ, ਓਕਵਿਲ, ਬਰੈਂਪਟਨ, ਨਾਰਥ ਯਾਰਕ, ਇਸਲਿੰਗਟਨ, ਵਿਲੋਡੇਲ, ਮਿਸੀਸਾਗਾ ਦੇ ਸਟੋਰ ਪ੍ਰਭਾਵਿਤ ਹੋਏ ਹਨ।

Exit mobile version