ਹਵਾ ‘ਚ ਦੋ ਜਹਾਜ਼ ਟਕਰਾਏ

ਹਵਾ ‘ਚ ਦੋ ਜਹਾਜ਼ ਟਕਰਾਏ

SHARE

Ottawa: ਕਾਰਪ ਏਅਰਪੋਰਟ ਕੋਲ਼ ਦੋ ਛੋਟੇ ਜਹਾਜ਼ ਹਵਾ ‘ਚ ਆਪਸ ‘ਚ ਟਕਰਾ ਗਏ। ਜਿਸਤੋਂ ਬਾਅਦ ਇੱਕ ਜਹਾਜ਼ ਰਿਹਾਇਸ਼ੀ ਇਲਾਕੇ ਦੇ ਖੇਤਾਂ ‘ਚ ਜਾ ਡਿੱਗਿਆ। ਜਦੋਂ ਜਹਾਜ਼ ਕੋਲ਼ ਐਮਰਜੈਂਸੀ ਸੇਵਾ ਪਹੁੰਚੀ ਤਾਂ ਪਾਇਲਟ ਨੂੰ ਮ੍ਰਿਤਕ ਪਾਇਆ ਗਿਆ।
ਗਵਾਹਾਂ ਨੇ ਦੱਸਿਆ ਹੈ ਕਿ ਦੋਵੇਂ ਜਹਾਜ਼ ਇੱਕ ਅਕਾਰ ਬਣਾਉਣ ਲਈ ਏਅਰਪੋਰਟ ਦੇ ਉੱਪਰ ਘੁੰਮ ਰਹੇ ਸੀ ਕਿ ਅਚਾਨਕ ਇੱਕ-ਦੂਜੇ ਨਾਲ਼ ਟਕਰਾ ਗਏ।
ਓਟਵਾ ਦੇ ਪੱਛਮੀ ਹਿੱਸੇ ਵੱਲ ਹਵਾ ‘ਚ ਏਅਰਪੋਰਟ ਦਾ ਕੰਟਰੋਲ ਨਹੀਂ ਹੈ। ਇੱਥੇ ਪਾਇਲਟ ਦੀ ਜਿੰਮੇਵਾਰੀ ਹੀ ਹੁੰਦੀ ਹੈ ਕਿ ਉਹ ਫੈਡਰਲ ਕਾਨੂੰਨ ਦੀ ਉਲੰਘਣਾ ਨਾ ਕਰਨ ਤੇ ਸੁਰੱਖਿਆ ਲਈ ਇੱਕ ਦੂਜੇ ਨਾਲ਼ ਗੱਲਬਾਤ ਜਾਰੀ ਰੱਖਣ। ਕਾਰਪ ਏਅਰਪੋਰਟ ਦੇ ਸਭ ਤੋਂ ਨੇੜੇ ਕੰਟਰੋਲ ਕਰਨ ਵਾਲ਼ਾ ਓਟਵਾ ਕੌਮਾਂਤਰੀ ਹਵਾਈ ਅੱਡਾ ਪੈਂਦਾ ਹੈ।

ਜੋ ਜਹਾਜ਼ ਹੇਠਾਂ ਡਿੱਗਿਆ ਉਹ ਕਾਫ਼ੀ ਛੋਟਾ ਸੀ, ਜੋ ਖੁਦ ‘ਤੇ ਕਾਬੂ ਨਾ ਪਾ ਸਕਿਆ ਪਰ ਦੂਜਾ ਜਹਾਜ਼ ਵੱਡਾ ਸੀ ਜਿਸ ‘ਚ ਯਾਤਰੀ ਵੀ ਸਵਾਰ ਸਨ। ਦੂਜਾ ਜਹਾਜ਼ ਤੇ ਯਾਤਰੀ ਦੋਵੇਂ ਸੁਰੱਖਿਅਤ ਹਨ।
ਇੱਕ ਜਹਾਜ਼ ਤਾਂ ਹੇਠਾਂ ਡਿੱਗ ਗਿਆ ਪਰ ਦੂਜਾ ਜਹਾਜ਼ ਓਟਵਾ ਇੰਟਰਨੈਸ਼ਨਲ ਏਅਰਪੋਰਟ ‘ਤੇ ਸੁਰੱਖਿਅਤ ਲੈਂਡ ਹੋਣ ‘ਚ ਕਾਮਯਾਬ ਰਿਹਾ। ਜਿਸ ‘ਚ ਸਵਾਰ ਯਾਤਰੀਆਂ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਿਆ ਹੈ।

Short URL:tvp http://bit.ly/2qwx2vo

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab