ਕੈਲਗਰੀ ਦੇ ਪੰਜਾਬੀ ਪਰਿਵਾਰ ‘ਤੇ ਟੁੱਟਿਆ ਕਹਿਰ

ਕੈਲਗਰੀ ਦੇ ਪੰਜਾਬੀ ਪਰਿਵਾਰ ‘ਤੇ ਟੁੱਟਿਆ ਕਹਿਰ

SHARE
Upinderjit Minhas, His wife Jasleen with their Children

Texas: ਇੱਕੋ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਘੁੰਮਣ ਜਾ ਰਹੀਆਂ ਸਨ, ਕਿ ਹਿਊਸਟਨ ਪਹੁੰਚ ਕੇ ਮਿਨੀ-ਵੈਨ ਤੇ ਟਰੱਕ ਦਰਮਿਆਨ ਭਿਆਨਕ ਟੱਕਰ ਹੋ ਗਈ, ਜਿਸਤੋਂ ਬਾਅਦ ਪਰਿਵਾਰ ਦੇ ਤਿੰਨ ਜੀਅ ਮੌਤ ਦੇ ਮੂੰਹ ‘ਚ ਚਲੇ ਗਏ ਤੇ ਚਾਰ ਗੰਭੀਰ ਜ਼ਖ਼ਮੀ ਹਨ।
ਟੈਕਸਾਸ ਪੁਲਿਸ ਦਾ ਕਹਿਣਾ ਹੈ ਕਿ ਵੈਨ ‘ਚ ਪਰਿਵਾਰ ਦੇ 6 ਮੈਂਬਰ ਮੌਜੂਦ ਸਨ, ਮਿਨਹਾਸ ਪਰਿਵਾਰ ਕੈਲਗਰੀ ਤੋਂ ਸੀ।


ਉਪਿੰਦਰਜੀਤ ਮਿਨਹਾਸ ਜੋ ਕਿ ਵੈਨ ਚਲਾ ਰਿਹਾ ਸੀ, ਉਸਦੀ ਮੌਤ ਹਸਪਤਾਲ ਪਹੁੰਚ ਕੇ ਹੋ ਗਈ। ਉਪਿੰਦਰਜੀਤ ਦੇ 6 ਸਾਲਾ ਬੇਟੇ ਮੇਹਰ ਪ੍ਰਤਾਪ ਤੇ ਉਪਿੰਦਰ ਦੀ 68 ਸਾਲਾ ਮਾਂ ਨਿਰਮਲ ਦੀ ਵੀ ਮੌਤ ਹੋ ਗਈ ਹੈ।
ਉਪਿੰਦਰਜੀਤ ਮਿਨਹਾਸ ਦੀ ਪਤਨੀ ਜਸਲੀਨ, ਦੋ ਬੇਟੀਆਂ 10 ਸਾਲਾ ਮਹਿਕਦੀਪ, 8 ਸਾਲਾ ਜਪਲੀਨ ਹਾਦਸੇ ‘ਚ ਜ਼ਖ਼ਮੀ ਹੋਈਆਂ ਸਨ। ਜਿਨ੍ਹਾਂ ਦੀ ਜਾਨ ਹੁਣ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

Nirmal Kaur, Mehar Partap and Upinderjit Minhas, Three Died in Crash

ਜਪਲੀਨ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ, ਜਦਕਿ ਮਹਿਕਦੀਪ ਦੇ ਗੰਭੀਰ ਸੱਟਾਂ ਲੱਗੀਆਂ ਹਨ, ਜਿਸਦੀਆਂ ਕਈ ਹੱਡੀਆਂ ਟੁੱਟ ਗਈਆਂ।
ਦੂਜੇ ਪਾਸੇ ਵੈਨ ਨਾਲ ਟਕਰਾਉਣ ਵਾਲੇ ਟਰੱਕ ਦੇ 57 ਸਾਲਾ ਡਰਾਈਵਰ ਦੀ ਹਾਲਤ ਵੀ ਖ਼ਤਰੇ ਤੋਂ ਬਾਹਰ ਹੈ। ਜਿਸਨੂੰ ਕੁਝ ਸੱਟਾਂ ਲੱਗੀਆਂ ਹਨ।
ਮਿਨਹਾਸ ਪਰਿਵਾਰ ਤੇ ਰਿਸ਼ਤੇਦਾਰ ਗੰਭੀਰ ਸਦਮੇ ‘ਚ ਹਨ, ਇੱਕੋ ਸਮੇਂ ਪਰਿਵਾਰ ਦੇ ਤਿੰਨ ਜੀਅ ਚਲੇ ਗਏ, ਪਰਿਵਾਰ ਲਈ ਇਹ ਸਦਮਾ ਸਹਿਣਾ ਬਹੁਤ ਜ਼ਿਆਦਾ ਮੁਸ਼ਕਲ ਹੈ।
ਪਰਿਵਾਰ ਜਸਲੀਨ ਦੇ ਮਾਤਾ-ਪਿਤਾ ਨੂੰ ਮਿਲਣ ਲਈ ਹਿਊਟਨ ਜਾ ਰਿਹਾ ਸੀ।
ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਮਿਨਹਾਸ ਪਰਿਵਾਰ ਨੇ ਪਹਿਲਾਂ ਹਵਾਈ ਸਫ਼ਰ ਰਾਹੀਂ ਹਿਊਸਟਨ ਜਾਣਬਾਰੇ ਸੋਚਿਆ ਸੀ, ਪਰ ਬਾਅਦ ‘ਚ ਪਲੈਨ ਬਦਲ ਦਿੱਤਾ ਤੇ ਹਾਈਵੇ ਰਾਹੀਂ ਰਸਤੇ ਦਾ ਅਨੰਦ ਮਾਣਦੇ ਹੋਏ ਜਾਣ ਬਾਰੇ ਸੋਚਿਆ।
ਹਾਦਸੇ ਤੋਂ ਬਾਅਦ ਰਿਸ਼ਤੇਦਾਰਾਂ ਨੇ ਜਦੋਂ ਜਸਲੀਨ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਦਾ ਕਹਿਣਾ ਸੀ ਕਿ ਉਸਨੂੰ ਕੁਝ ਵੀ ਯਾਦ ਨਹੀਂ ਆ ਰਿਹਾ। ਹਾਦਸਾ ਇੱਕਦਮ ਹੋਇਆ, ਕਿ ਉਸਨੂੰ ਕੁਝ ਸਮਝ ਹੀ ਨਹੀਂ ਆਇਆ, ਜਿਸਤੋਂ ਬਾਅਦ ਉਹ ਬੇਹੋਸ਼ ਹੋ ਗਈ।
ਪੁਲਿਸ ਦਾ ਕਹਿਣਾ ਹੈ ਕਿ ਉਹ ਹਾਦਸੇ ਦੇ ਕਾਰਨਾਂ ਲਈ ਜਾਂਚ ਕਰ ਰਹੇ ਹਨ, ਪਰ ਅਜੇ ਉਹ ਜਸਲੀਨ ਨੂੰ ਸਵਾਲ ਨਹੀਂ ਪੁੱਛਣਗੇ ਜਦੋਂ ਤੱਕ ਉਹ ਮਾਨਸਿਕ ਤੌਰ ‘ਤੇ ਥੋੜੀ ਮਜਬੂਤ ਨਹੀਂ ਹੋ ਜਾਂਦੀ।

Short URL:tvp http://bit.ly/2JySYgn

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab