TV Punjab | Punjabi News Channel

ਖੜੇ ਹੋਣ ਦੀ ਸਜ਼ਾ ਨਾਲ ਬੇਹੋਸ਼ ਹੋ ਡਿੱਗੀ 9 ਸਾਲਾ ਵਿਦਿਆਰਥਣ, ਮੌਤ

Facebook
Twitter
WhatsApp
Copy Link

ਬੈਂਗਲੁਰੂ : ਬੈਂਗਲੁਰੂ ਵਿੱਚ ਇੱਕ ਸਕੂਲ ਦੇ ਅਧਿਆਪਕ ਨੇ ਵਿਦਿਆਰਥੀਆਂ ਨੂੰ ਖੜ੍ਹੇ ਹੋਣ ਦੀ ਸਜ਼ਾ ਸੁਣਾਈ। ਇਸ ਦੌਰਾਨ 9 ਸਾਲਾ ਬੱਚੀ ਨੂੰ ਚੱਕਰ ਆਇਆ ਅਤੇ ਉਹ ਉੱਥੇ ਹੀ ਬੇਹੋਸ਼ ਹੋ ਗਈ। ਲੜਕੀ ਨੂੰ ਐਮਐਸ ਰਾਮਈਆ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਪੁਲਿਸ ਮੁਤਾਬਕ ਮਾਮਲਾ ਗੰਗਾਮਾਗੁੜੀ ਇਲਾਕੇ ਦਾ ਹੈ। ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਦੇ ਬੱਚੇ ਦੀ ਮੌਤ ਉਨ੍ਹਾਂ ਦੇ ਸਕੂਲ ਵਿੱਚ ਹੀ ਹੋਈ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

ਬੈਂਗਲੁਰੂ ਪੁਲਿਸ ਕਮਿਸ਼ਨਰ ਵਿਨਾਇਕ ਪਾਟਿਲ ਨੇ ਕਿਹਾ, “ਅਸੀਂ ਸੀਆਰਪੀਸੀ 174 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਪਰਿਵਾਰ ਦਾ ਦੋਸ਼ ਹੈ ਕਿ ਅਧਿਆਪਕ ਨੇ ਲੜਕੀ ਨਾਲ ਕੁੱਟਮਾਰ ਕੀਤੀ ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ। ਜਦੋਂ ਲੜਕੀ ਬੇਹੋਸ਼ ਹੋ ਗਈ ਤਾਂ ਉਸ ਨੂੰ ਹਸਪਤਾਲ ਲਿਆਂਦਾ ਗਿਆ ਤੇ ਮ੍ਰਿਤਕ ਐਲਾਨਿਆ ਗਿਆ।

ਮ੍ਰਿਤਕ ਬੱਚੀ ਦੀ ਦਾਦੀ ਨੇ ਦਾਅਵਾ ਕੀਤਾ ਹੈ ਕਿ ਸਕੂਲ ਨੇ ਪਰਿਵਾਰ ਨੂੰ 4 ਲੱਖ ਰੁਪਏ ਮੁਆਵਜ਼ੇ ਵਜੋਂ ਦਿੱਤੇ ਹਨ। ਮ੍ਰਿਤਕ ਦੀ ਦਾਦੀ ਨੇ ਕਿਹਾ ਕਿ ਸਕੂਲ 4 ਲੱਖ ਰੁਪਏ ਮੁਆਵਜ਼ੇ ਵਜੋਂ ਦੇਵੇਗਾ ਪਰ ਸਾਨੂੰ ਪੈਸੇ ਨਹੀਂ ਇਨਸਾਫ ਚਾਹੀਦਾ ਹੈ। ਦੱਸ ਦੇਈਏ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਜਦੋਂ ਬੱਚੀ ਬੇਹੋਸ਼ ਹੋ ਗਈ ਤਾਂ ਉਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ। ਇਲਾਜ ਦੌਰਾਨ ਲੜਕੀ ਦੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਰਿਪੋਰਟ ‘ਚ ਲੜਕੀ ਦੇ ਸਰੀਰ ‘ਤੇ ਸੱਟ ਦਾ ਕੋਈ ਨਿਸ਼ਾਨ ਨਹੀਂ ਮਿਲਿਆ। ਪੁਲਿਸ ਟੀਮ ਸ਼ਨਿਚਰਵਾਰ ਨੂੰ ਸਕੂਲ ਪਹੁੰਚੀ ਤੇ ਅਧਿਆਪਕਾਂ ਤੋਂ ਪੁੱਛਗਿੱਛ ਕੀਤੀ। ਇਸ ਤੋਂ ਇਲਾਵਾ ਸਕੂਲ ਦੇ ਸੀਸੀਟੀਵੀ ਨੂੰ ਵੀ ਸਕੈਨ ਕੀਤਾ ਜਾ ਰਿਹਾ ਹੈ।

Exit mobile version