ਸਰੀ ਦਾ ਪੂਰਾ ਪਰਿਵਾਰ ਲਾਪਤਾ

ਸਰੀ ਦਾ ਪੂਰਾ ਪਰਿਵਾਰ ਲਾਪਤਾ

SHARE
Anderson Family

Surrey: ਪੁਲਿਸ ਐਂਡਰਸਨ ਪਰਿਵਾਰ ਨੂੰ ਲੱਭਣ ਲਈ ਲੋਕਾਂ ਤੋਂ ਮਦਦ ਮੰਗੀ ਹੈ।
ਐਂਡਰਸਨ ਪਰਿਵਾਰ ਦੇ ਇੱਕ ਰਿਸ਼ਤੇਦਾਰ ਨੇ ਆਰ.ਸੀ.ਐੱਮ.ਪੀ. ਨਾਲ ਸੰਪਰਕ ਕਰਕੇ ਜਾਣਕਾਰੀ ਦਿੱਤੀ ਹੈ। ਪਰਿਵਾਰ ਨੂੰ ਆਖਰੀ ਵਾਰ ਐਤਵਾਰ ਨੂੰ ਦੇਖਿਆ ਗਿਆ ਸੀ, ਜਿਨ੍ਹਾਂ ਨਾਲ ਸੋਮਵਾਰ ਨੂੰ ਰਾਤੀਂ 9 ਵਜੇ ਦੇ ਕਰੀਬ ਉਨ੍ਹਾਂ ਦੇ ਰਿਸ਼ਤੇਦਾਰ ਨੇ ਗੱਲ ਵੀ ਕੀਤੀ ਸੀ।
ਮੰਗਲਵਾਰ ਦੁਪਹਿਰ 2 ਵਜੇ ਦੇ ਕਰੀਬ ਐਂਡਰਸਨ ਪਰਿਵਾਰ 13700 ਬਲਾਕ 100 ਐੇਵੇਨਿਊ ‘ਤੇ ਆਪਣੇ ਘਰ ਦੇ ਗੈਰੇਜ ‘ਚੋਂ ਇੱਕ ਵਾਹਨ ‘ਚ ਨਿਕਲਿਆ ਸੀ। ਜਿਸਤੋਂ ਬਾਅਦ ਉਨ੍ਹਾਂ ਬਾਰੇ ਕਿਸੇ ਨੂੰ ਵੀ ਕੋਈ ਖ਼ਬਰ ਨਹੀਂ ਹੈ।
ਸ਼ੈਲਡਨ ਤੇ ਨੋਨਾ ਸਮੇਤ ਉਨ੍ਹਾਂ ਦੇ ਦੋ ਬੱਚਿਆਂ ਚੈਨਲ ਤੇ ਮਾਰੀਆਹ ਨੂੰ ਲੱਭਣ ਲਈ ਪੁਲਿਸ ਨੇ ਜਨਤਾ ਤੋਂ ਮਦਦ ਮੰਗੀ ਹੈ।
ਸ਼ੈਲਡਨ 43 ਸਾਲਾ ਗੋਰਾ ਵਿਅਕਤੀ ਹੈ ਜਿਸਦਾ ਕੱਦ 5 ਫੁੱਟ 10 ਇੰਚ ਹੈ ਤੇ ਨੀਲੀਆਂ ਅੱਖਾਂ ਹਨ।
ਨੋਨਾ 45 ਸਾਲਾ ਗੋਰੀ ਔਰਤ ਹੈ ਜਿਸਦਾ ਕੱਦ 5 ਫੁੱਟ 9 ਇੰਚ ਹੈ।
ਚੈਨਲ 13 ਸਾਲ ਦੀ ਬੱਚੀ ਹੈ ਤੇ ਮਾਰੀਆਹ 10 ਸਾਲ ਦਾ ਲੜਕਾ ਹੈ।
ਜੇਕਰ ਕਿਸੇ ਨੂੰ ਵੀ ਇਸ ਪਰਿਵਾਰ ਬਾਰੇ ਜਾਣਕਾਰੀ ਹੋਵੇ ਉਹ ਸਰੀ ਪੁਲਿਸ ਨਾਲ 604-599-0502 ‘ਤੇ ਸੰਪਰਕ ਕਰ ਸਕਦਾ ਹੈ।

Short URL:tvp http://bit.ly/2Qul29E

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab