ਲਾਪਤਾ ਹੋਏ ਬੱਚੇ ਦੀ ਲਾਸ਼ ਮਿਲੀ

ਲਾਪਤਾ ਹੋਏ ਬੱਚੇ ਦੀ ਲਾਸ਼ ਮਿਲੀ

SHARE

Saskatchewan: 7 ਸਾਲਾ ਬੱਚਾ ਸਸਕੈਚੂਵਨ ‘ਚ ਬੀਚ ਤੋਂ ਲਾਪਤਾ ਮੰਨਿਆ ਜਾ ਰਿਹਾ ਸੀ, ਜਿਸਨੂੰ ਲੱਭਣ ਲਈ ਪੁਲਿਸ ਨੇ ਲੋਕਾਂ ਦੀ ਮਦਦ ਵੀ ਮੰਗੀ ਸੀ। ਪਰ ਬੱਚੇ ਦੀ ਮੌਤ ਹੋ ਗਈ ਹੈ, ਪਰਿਵਾਰ ਨੇ ਬੱਚੇ ਦੀ ਲਾਸ਼ ਮਿਲਣ ਬਾਰੇ ਪੁਸ਼ਟੀ ਕੀਤੀ ਹੈ, ਜਿਸਦੀ ਮਾਂ ਦੀ ਵੀ ਮੌਤ ਹੋਈ ਹੈ ਤੇ ਉਸਦੀ ਲਾਸ਼ ਪਹਿਲਾਂ ਹੀ ਮਿਲ ਗਈ ਸੀ।

Greagan Geldenhuys with his mother, Both Died

ਗਰੀਆਗਨ ਗੇਲਡੇਨਹੁਏਸ ਦੀ ਐਤਵਾਰ ਸਵੇਰੇ ਲਾਸ਼ ਮਿਲੀ ਹੈ।
ਪਰਿਵਾਰ ਮੁਤਾਬਕ ਲਾਸ਼ ਬੀਚ ‘ਤੇ ਮਿਲੀ ਹੈ, ਜਿਸਤੋਂ ਬਾਅਦ ਬੱਚੇ ਦਾ ਪਰਿਵਾਰ ਗਹਿਰੇ ਸਦਮੇ ‘ਚ ਹਨ।
ਬੱਚੇ ਨੂੰ ਆਖਰੀ ਵਾਰ 24 ਅਗਸਤ ਨੂੰ ਦੇਖਿਆ ਗਿਆ ਸੀ। ਰਜਾਈਨਾ ਦੇ ਉੱਤਰੀਪੂਰਬੀ ਖੇਤਰ ‘ਚ ਬੱਚਾ ਮਾਂ ਨਾਲ ਬੀਚ ‘ਤੇ ਘੁੰਮਣ ਗਿਆ ਹੋਇਆ ਸੀ।

Greagan Geldenhuys ‘s Mother

ਬੱਚੇ ਦੀ ਮਾਂ ਦੀ ਲਾਸ਼ ਪਹਿਲਾਂ ਹੀ ਮਿਲ ਗਈ ਸੀ ਪਰ ਬੱਚੇ ਨੂੰ ਹੁਣ ਤੱਕ ਲਾਪਤਾ ਦੱਸਿਆ ਜਾ ਰਿਹਾ ਸੀ।
ਜਿੱਥੇ ਬੱਚੇ ਦੀ ਲਾਸ਼ ਮਿਲੀ ਹੈ, ਉਸਦੀ ਮਾਂ ਦੀ ਲਾਸ਼ ਕਈ ਕਿਲੋਮੀਟਰ ਦੂਰ ਮਿਲੀ ਸੀ।
ਪਰਿਵਾਰ ਦਾ ਮੰਨਣਾ ਹੈ ਕਿ ਬੱਚਾ ਤੇ ਉਸਦੀ ਮਾਂ ਪਾਣੀ ‘ਚ ਡੁੱਬ ਗਏ ਪਰ ਪੁਲਿਸ ਨੇ ਜਾਂਚ ਜਾਰੀ ਹੋਣ ਦੀ ਗੱਲ ਕਹੀ ਹੈ।

Short URL:tvp http://bit.ly/2oyuSKH

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab