ਅਮਰੀਕਾ ਦਾ ਪਰਿਵਾਰ ਕੈਨੇਡਾ ’ਚ ਹੋਇਆ ਲਾਪਤਾ

ਅਮਰੀਕਾ ਦਾ ਪਰਿਵਾਰ ਕੈਨੇਡਾ ’ਚ ਹੋਇਆ ਲਾਪਤਾ

SHARE

Vancouver: ਓਰੇਗਨ ਦਾ ਇੱਕ ਪਰਿਵਾਰ ਉੱਤਰੀ ਬ੍ਰਿਟਿਸ਼ ਕੋਲੰਬੀਆ ਤੋਂ ਲਾਪਤਾ ਹੋ ਗਿਆ ਹੈ। ਪਤੀ-ਪਤਨੀ ਤੇ ਉਨ੍ਹਾਂ ਦੇ ਦੋ ਬੱਚਿਆਂ ਦੇ ਭੇਦਭਰੇ ਹਾਲਾਤ ’ਚ ਲਾਪਤਾ ਹੋਣ ਤੋਂ ਬਾਅਦ ਪੁਲਿਸ ਨੂੰ ਸਿਰਫ਼ ਉਨ੍ਹਾਂ ਦੀ ਕਾਰ ਮਿਲੀ ਹੈ।
ਜੈਫੇਰੀ ਫਨ ਉਮਰ 24 ਸਾਲ, ਮਿਸ਼ੇਲ ਲੇਸਾਕਾ ਉਮਰ 24 ਸਾਲ, ਸਾਟਾਨਾ ਫਨ ਉਮਰ 3 ਸਾਲ ਤੇ ਸਾਟਾਨ ਫਨ ਉਮਰ 2 ਸਾਲ , ਇਹ ਸਾਰੇ ਇੱਕੋ ਪਰਿਵਾਰ ਦੇ ਮੈਂਬਰ ਹਨ, ਜੋ ਲਾਪਤਾ ਹੋਇਆ ਹੈ।
ਡੀਜ਼ ਲੇਕ ਨੇੜੇ ਹਾਈਵੇਅ ’ਤੇ 500 ਮੀਟਰ ਦੀ ਦੂਰੀ ’ਤੇ ਇਨ੍ਹਾਂ ਦੀ 2018 ਮਾਡਲ ਟੋਯੋਟਾ ਗੱਡੀ ਖਾਲੀ ਖੜੀ ਮਿਲੀ। ਪੁਲਿਸ ਦਾ ਮੰਨਣਾ ਹੈ ਕਿ ਇਹ ਗੱਡੀ ਇੱਕ ਹਫ਼ਤੇ ਤੋਂ ਖੜੀ ਸੀ। ਕਾਲ਼ੇ ਰੰਗ ਦੀ ਗੱਡੀ ਦਾ ਨੰਬਰ ਓਰੇਗਨ ਦਾ ਹੈ, 099KRW
ਮਾਮਲੇ ਨੂੰ ਕਾਫੀ ਜ਼ਿਆਦਾ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਪੂਰੇ ਪਰਿਵਾਰ ਦੇ ਲਾਪਤਾ ਹੋਣ ਦਾ ਮਾਮਲਾ ਕਾਫ਼ੀ ਅਸਧਾਰਨ ਹੈ।
ਜਾਣਕਾਰੀ ਮੁਤਾਬਕ ਕਾਰ ’ਚ ਗੈਸ ਖ਼ਤਮ ਸੀ, ਤੇ ਕਾਰ ’ਤੇ ਇੱਕ ਨੋਟ ਵੀ ਲਿਖਿਆ ਹੋਇਆ ਸੀ ਕਿ ਉਹ ਗੈਸ ਦੀ ਭਾਲ਼ ’ਚ ਜਾ ਰਹੇ ਹਨ। ਪਰ ਨੇੜੇ ਦੇ ਗੈਸ ਸਟੇਸ਼ਨਸ ਤੋਂ ਪਰਿਵਾਰ ਬਾਰੇ ਕੁਝ ਵੀ ਪਤਾ ਨਹੀਂ ਲੱਗਿਆ ਹੈ। ਪੁਲਿਸ ਨੂੰ ਪੁੱਛ-ਗਿੱਛ ਤੋਂ ਪਤਾ ਲੱਗਿਆ ਕਿ ਪਰਿਵਾਰ ਨੇ ਪਹਿਲਾਂ ਫਿਲੀਪਿਨਸ ਜਾਣ ਦਾ ਪਲੈਨ ਬਣਾਇਆ ਸੀ। ਪਰ ਬਾਅਦ ’ਚ ਯੋਜਨਾ ਬਦਲ ਦਿੱਤੀ ਗਈ। 25 ਮਈ ਨੂੰ ਲਾਪਤਾ ਪਰਿਵਾਰ ਨੇ ਪੋਰਟਲੈਂਡ ਓਰੇਗਨ ਏਅਰਪੋਰਟ ’ਤੇ ਚੈੱਕ-ਇਨ ਵੀ ਕੀਤਾ ਸੀ, ਪਰ ਫਿਰ ਟਿਕਟਾਂ ਕੈਂਸਲ ਦਿੱਤੀਆਂ ਗਈਆਂ, ਤੇ ਉਨ੍ਹਾਂ ਨੇ ਜਹਾਜ਼ ਲਈ ਬੋਰਡਿੰਗ ਨਹੀਂ ਕੀਤੀ। ਆਰ.ਸੀ.ਐੱਮ.ਪੀ. ਨੇ ਇਹ ਜਾਣਕਾਰੀ ਦਿੱਤੀ ਹੈ।
ਭੇਦਭਰੇ ਹਾਲਾਤ ’ਚ ਲਾਪਤਾ ਹੋਏ ਪਰਿਵਾਰ ਦੀ ਭਾਲ਼ ਲਈ K9 ਟੀਮ ਵੀ ਪੁਲਿਸ ਦੀ ਮਦਦ ਕਰ ਰਹੀ ਹੈ।

Short URL:tvp http://bit.ly/2tdrAiK

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab