ਉੱਤਰ-ਪੱਛਮੀ ਬ੍ਰਿਟਿਸ਼ ਕੋਲੰਬੀਆ ਤੋਂ ਮਿਲਿਆ ਅਮਰੀਕਾ ਦਾ ਲਾਪਤਾ ਹੋਇਆ ਪਰਿਵਾਰ

ਉੱਤਰ-ਪੱਛਮੀ ਬ੍ਰਿਟਿਸ਼ ਕੋਲੰਬੀਆ ਤੋਂ ਮਿਲਿਆ ਅਮਰੀਕਾ ਦਾ ਲਾਪਤਾ ਹੋਇਆ ਪਰਿਵਾਰ

SHARE

Vancouver: ਰੈਸਕਿਊ ਟੀਮ ਨੇ ਉੱਤਰ-ਪੱਛਮੀ ਬੀ.ਸੀ. ’ਚੋਂ ਲਾਪਤਾ ਹੋਏ ਪਰਿਵਾਰ ਨੂੰ ਲੱਭ ਲਿਆ ਹੈ। ਓਰੇਗਨ ਤੋਂ ਬੀਸੀ ਪਹੁੰਚੇ ਇਸ ਪਰਿਵਾਰ ਨੂੰ ਕਿਨਾਕਸਨ ਲੇਕ ਦੇ ਕੰਢੇ ’ਤੇ ਤੁਰਦੇ ਹੋਏ ਪਾਇਆ ਗਿਆ। ਯੂਕੌਨ ਦੀ ਸਰਹੱਦ ਕੋਲ਼ ਇਹ ਪਰਿਵਾਰ ਪਹੁੰਚ ਗਿਆ ਸੀ।
24 ਸਾਲਾ ਮੀਸ਼ੇਲ ਤੇ ਜੈਫਰੀ ਨਾਲ ਉਨ੍ਹਾਂ ਦੇ ਦੋ ਬੱਚੇ ਜਿਨ੍ਹਾਂ ਦੀ ਉਮਰ ਤਿੰਨ ਤੇ ਦੋ ਸਾਲ ਹੈ, ਨੂੰ ਚੰਗੀ ਹਾਲਤ ’ਚ ਲੱਭਿਆ ਗਿਆ ਹੈ। ਡਾਕਟਰੀ ਜਾਂਚ ਤੋਂ ਬਾਅਦ ਦੱਸਿਆ ਗਿਆ ਹੈ ਕਿ ਸਾਰੇ ਹੀ ਪਰਿਵਾਰਕ ਮੈਂਬਰਾਂ ਦੀ ਤਬੀਅਤ ਵੀ ਬਿਲਕੁਲ ਠੀਕ ਹੈ।
ਪਰਿਵਾਰ ਦੀ ਭਾਲ਼ ਉਦੋਂ ਸ਼ੁਰੂ ਕੀਤੀ ਗਈ ਸੀ, ਜਦੋਂ ਉਨ੍ਹਾਂ ਦੀ ਇੱਕ ਹਫ਼ਤੇ ਤੋਂ ਖੜੀ ਗੱਡੀ ਪੁਲਿਸ ਨੂੰ ਮਿਲੀ। ਸੋਮਵਾਰ ਦੀ ਰਾਤ ਗੱਡੀ ਪੁਲਿਸ ਨੂੰ ਮਿਲੀ ਸੀ। ਗੱਡੀ ’ਤੇ ਓਰੇਗਨ ਦੀ ਲਾਇਸੰਸ ਪਲੇਟ ਸੀ, ਜਿਸਤੋਂ ਬਾਅਦ ਜਾਂਚ ਮਗਰੋਂ ਪੁਲਿਸ ਨੂੰ ਪਰਿਵਾਰ ਬਾਰੇ ਹੋਰ ਜਾਣਕਾਰੀ ਮਿਲੀ। ਪਰਿਵਾਰ ਗੱਡੀ ’ਤੇ ਪਰਚੀ ਲਗਾ ਕੇ ਚਲਿਆ ਗਿਆ ਸੀ ਕਿ ਉਹ ਗੈਸ ਦੀ ਭਾਲ਼ ’ਚ ਜਾ ਰਹੇ ਹਨ, ਗੱਡੀ ’ਚ ਗੈਸ ਖ਼ਤਮ ਹੋ ਗਈ ਸੀ। ਕਾਰ ਉਸ ਥਾਂ ’ਤੇ 10 ਜੂਨ ਤੋਂ ਖੜੀ ਸੀ।
ਪੁਲਿਸ ਪਰਿਵਾਰ ਦੀ ਭਾਲ਼ ਇਸ ਲਈ ਵੀ ਗੰਭੀਰਤਾ ਨਾਲ ਕਰ ਰਹੀ ਸੀ, ਕਿਉਂ ਕਿ ਹਾਲਾਤ ਤੋਂ ਲੱਗ ਰਿਹਾ ਸੀ ਕਿ ਪਰਿਵਾਰ ਕਿਸੇ ਮੁਸੀਬਤ ’ਚ ਹੈ। ਜਾਂਚ ਤੋਂ ਬਾਅਦ ਜਦੋਂ ਪੁਲਿਸ ਨੇ ਓਰੇਗਨ ’ਚ ਪਰਿਵਾਰ ਦੇ ਰਿਸ਼ਤੇਦਾਰਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਪਹਿਲਾਂ ਫਿਲੀਪਿਨਸ ਜਾਣ ਵਾਲੇ ਸਨ, ਪਰ ਇੱਕਦਮ ਹੀ ਯੋਜਨਾ ਬਦਲ ਦਿੱਤੀ ਗਈ ਸੀ। ਜਿਸਤੋਂ ਬਾਅਦ ਪੁਲਿਸ ਨੂੰ ਇਹ ਮਾਮਲਾ ਸ਼ੱਕੀ ਲੱਗਿਆ।
ਫਿਲਹਾਲ ਇਸ ਸਮੇਂ ਪਰਿਵਾਰ ਪੁਲਿਸ ਨੂੰ ਮਿਲ ਗਿਆ ਹੈ, ਅਜੇ ਵਿਸਥਾਰ ਨਾਲ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ ਆਖਿਰ ਪਰਿਵਾਰ ਨਾਲ ਹੋਇਆ ਕੀ ਕੁਝ ਸੀ ਤੇ ਇੰਨੇ ਦਿਨਾਂ ਤੋਂ ਬੱਚਿਆਂ ਸਮੇਤ ਉਹ ਕਿੱਥੇ ਰਹਿ ਰਹੇ ਸਨ।

Short URL:tvp http://bit.ly/2IcGRVJ

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab