ਖ਼ਤਮ ਹੋਈ ਅਮਰੀਕਾ-ਕੈਨੇਡਾ ਦੀ 16 ਸਾਲ ਪੁਰਾਣੀ ਕਾਨੂੰਨੀ ਲੜਾਈ

ਖ਼ਤਮ ਹੋਈ ਅਮਰੀਕਾ-ਕੈਨੇਡਾ ਦੀ 16 ਸਾਲ ਪੁਰਾਣੀ ਕਾਨੂੰਨੀ ਲੜਾਈ

SHARE

Bismarck, North Dakota: 16 ਸਾਲ ਤੋਂ ਇੱਕ ਪ੍ਰਾਜੈਕਟ ਨੂੰ ਲੈ ਕੇ ਅਮਰੀਕਾ-ਕੈਨੇਡਾ ਦਰਮਿਆਨ ਕਾਨੂੰਨੀ ਲੜਾਈ ਚੱਲ ਰਹੀ ਸੀ। ਮਿਜ਼ੌਰੀ ਰਿਵਰ ਵਾਟਰ ਪ੍ਰਾਜੈਕਟ ਲਈ ਇਹ ਲੜਾਈ ਸੀ। ਜਿਸ ’ਤੇ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਨੇ ਸਮਝੌਤਾ ਕਰ ਲਿਆ ਹੈ। ਪ੍ਰਾਜੈਕਟ 244 ਮੀਲੀਅਨ ਡਾਲਰ ਦਾ ਹੈ। ਉੱਤਰੀ ਡਕੋਟਾ ’ਚ ਮਿਜ਼ੌਰੀ ਨਦੀ ’ਤੇ ਪ੍ਰਾਜੈਕਟ ਦਾ ਇਹ ਮਾਮਲਾ ਹੈ।
ਪਿਛਲੇ ਹਫ਼ਤੇ ਦੋਵਾਂ ਦੇਸ਼ਾਂ ਨੇ ਇੱਕ ਸਮਝੌਤੇ ’ਤੇ ਦਸਤਖ਼ਤ ਕਰ ਲਏ ਸਨ। ਜਿਸਤੋਂ ਬਾਅਦ ਅਦਾਲਤ ’ਚ ਇਸ ਕੇਸ ਨੂੰ ਖਾਰਜ ਕਰਨ ਦੀ ਅਪੀਲ ਪਾਈ ਗਈ ਸੀ। ਅਪੀਲ ਨੂੰ ਜੱਜ ਨੇ ਕਬੂਲ ਲਿਆ ਹੈ। ਜਿਸਤੋਂ ਬਾਅਦ ਇਸ ਕਾਨੂੰਨੀ ਲੜਾਈ ਦਾ ਅੰਤ ਵੀ ਹੋ ਗਿਆ ਹੈ। ਐੱਨ.ਏ.ਡਬਲਿਊ.ਐੱਸ. ਨਾਮ ਨਾਲ ਇਹ ਪ੍ਰਾਜੈਕਟ ਲਿਆਂਦਾ ਗਿਆ ਸੀ। ਇਸ ਪ੍ਰਾਜੈਕਟ ਦਾ ਟੀਚਾ ਉੱਤਰੀ ਡਕੋਟਾ ਦੇ 82,000 ਲੋਕਾਂ ਤੱਕ ਨਦੀ ਦਾ ਪਾਣੀ ਪਹੁੰਚਾਉਣਾ ਹੈ। ਪਰ 2002 ’ਚ ਮੈਨੀਟੋਬਾ ਨੇ ਇਸਦਾ ਕਾਨੂੰਨੀ ਤੌਰ ’ਤੇ ਵਿਰੋਧ ਕੀਤਾ। ਮੈਨੀਟੋਬਾ ਦਾ ਕਹਿਣਾ ਸੀ ਕਿ ਇਸ ਪ੍ਰਾਜੈਕਟ ਨਾਲ ਹਡਸਨ ਬੇਅ ਬੇਸਿਨ ਤੱਕ ਮਿਜ਼ੌਰੀ ਨਦੀ ਦੇ ਖ਼ਤਰਨਾਕ ਬੈਕਟੀਰੀਆ ਪਹੁੰਚਣ ਦਾ ਖ਼ਤਰਾ ਬਣ ਜਾਵੇਗਾ। ਸਮਝੌਤੇ ਮੁਤਾਬਕ ਹੁਣ ਕੈਨੇਡਾ ਪਾਣੀ ਦਾ ਟਰੀਟਮੈਂਟ ਤੇ ਜਾਂਚ ਕਰੇਗਾ। ਜ਼ਿਕਰਯੋਗ ਹੈ ਕਿ ਮਿਜ਼ੋਰੀ ਨਦੀ ਕੈਨੇਡਾ ਦੇ ਦੋ ਸੂਬਿਆਂ ’ਚੋਂ ਨਿਕਲਦੀ ਹੈ, ਜਿਸਦਾ ਬਾਕੀ ਹਿੱਸਾ ਅਮਰੀਕਾ ’ਚ ਆਉਂਦਾ ਹੈ।

Short URL:tvp http://bit.ly/2tG3GMW

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab