TV Punjab | Punjabi News Channel

ਮਿਥਾਲੀ ਰਾਜ ਸਿਖਰ ’ਤੇ ਬਰਕਰਾਰ

ਦੁਬਈ : ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਥਾਲੀ ਰਾਜ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਦੀ ਅੱਜ ਜਾਰੀ ਦਰਜਾਬੰਦੀ ਵਿਚ ਇਕ ਦਿਨਾ ਮੈਚਾਂ ਵਿਚ ਸਿਖਰ ’ਤੇ ਬਰਕਰਾਰ ਹੈ ਜਦਕਿ ਨਿਊਜ਼ੀਲੈਂਡ ਦੀ ਐਮੀ ਸੈਟਰਥਵੇਟ ਨੇ ਸਿਖਰਲੇ ਪੰਜਾਂ ਵਿਚ ਵਾਪਸੀ ਕੀਤੀ ਹੈ।

ਮਿਥਾਲੀ ਦੇ 762 ਅੰਕ ਹਨ। ਟੌਪ 10 ਦੀ ਸੂਚੀ ਵਿਚ ਸਮਰਿਤੀ ਮੰਡਾਨਾ ਵੀ ਸ਼ਾਮਲ ਹੈ, ਉਹ ਸੱਤਵੇਂ ਸਥਾਨ ’ਤੇ ਹੈ। ਪਿਛਲੀ ਦਰਜਾਬੰਦੀ ਵਿਚ ਮਿਥਾਲੀ ਨਾਲ ਸਾਂਝੇ ਰੂਪ ਵਿਚ ਸਿਖਰ ’ਤੇ ਕਾਬਜ਼ ਦੱਖਣੀ ਅਫਰੀਕਾ ਦੀ ਸਲਾਮੀ ਬੱਲੇਬਾਜ਼ ਲਿਜ਼ੇਲ ਲੀ ਹੁਣ ਜਾਰੀ ਹੋਈ ਦਰਜਾਬੰਦੀ ਵਿਚ ਦੂਜੇ ਸਥਾਨ ’ਤੇ ਚਲੀ ਗਈ ਹੈ।

ਟੀਵੀ ਪੰਜਾਬ ਬਿਊਰੋ

Exit mobile version