BMW ਦੀ ਡਿੱਗੀ ‘ਚ ਲਾਸ਼ ਮਾਮਲਾ: ਪਤੀ ਦੀ ਕਾਤਿਲ ਮਹਿਲਾ ਗਿਰਫ਼ਤਾਰ, ਆਪਣੇ ਲਾਇਸੈਂਸੀ ਮਾਊਜ਼ਰ ਨਾਲ ਪਤੀ ਏਕਮ ਦਾ ਕੀਤਾ ਕਤਲ

Share News:
ਆਪਣੇ ਲਾਇਸੈਂਸੀ ਮਾਊਜ਼ਰ ਨਾਲ 40 ਸਾਲਾਂ ਪਤੀ ਏਕਮ ਦਾ ਕਤਲ ਕੀਤਾ

Mohali: ਘਰੇਲੂ ਕਲੇਸ਼ ਕਾਰਨ ਇੱਕ ਅੋਰਤ ਆਪਣੇ ਹੀ ਪਤੀ ਦੀ ਕਾਤਲ ਬਣ ਗਈ। ਉਸਨੇ ਪਤੀ ਦੀ ਲਾਸ਼ ਇੱਕ ਬੈਗ ‘ਚ ਪਾ ਉਸਨੂੰ ਖੁਰਦ ਬੁਰਦ ਕਾਰਨ ਦੀ ਸਕੀਮ ਘੜੀ, ਜੋ ਸਿਰੇ ਨਾ ਚੜ੍ਹੀ। ਲਾਸ਼ ਵਾਲਾ ਬੈਗ ਆਪਣੀ BMW ਦੀ ਡਿੱਗੀ ਵਿਚ ਰੱਖਣ ਦੀ ਜਦੋਂ ਉਹ ਮਹਿਲਾ ਕੋਸ਼ਿਸ਼ ਕਰ ਰਹੀ ਸੀ ਤਾਂ ਉਸਨੇ ਇੱਕ ਆਟੋ ਚਾਲਕ ਦੀ ਮਦਦ ਮੰਗੀ, ਉਸੇ ਆਟੋ ਵਾਲੇ ਨੇ ਇਸ ਜ਼ੁਰਮ ਨੂੰ ਬੇਨਕਾਬ ਕਰ ਦਿੱਤਾ।

ਮੋਹਾਲੀ ਦੇ ਫੇਜ਼ 3 ‘ਚ ਪਤਨੀ ਸੀਰਤ ਨੇ ਆਪਣੇ ਪਤੀ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਫਰਾਰ ਹੋਈ ਪਤਨੀ ਸੀਰਤ ਨੂੰ ਗਿਰਫਤਾਰ ਕਰਨ ਮਗਰੋਂ ਪੁਲਸ ਵੱਲੋਂ ਕੀਤੀ ਮੁੱਢਲੀ ਤਫਤੀਸ਼ ਦੌਰਾਨ ਉਸਨੇ ਕਤਲ ਦੀ ਵਾਰਦਾਤ ਕਬੂਲ ਲਈ ਗਈ। ਪੁਲਿਸ ਅਨੁਸਾਰ ਸੀਰਤ ਨੇ ਮੰਨਿਆ ਹੈ ਕਿ ਉਸਨੇ ਏਕਮ ਦੇ ਕਤਲ ਲਈ ਆਪਣਾ ਲਾਇਸੈਂਸੀ ਮਾਊਜ਼ਰ ਵਰਤਿਆ ਸੀ।

ਜਾਂਚ ਅਧਿਕਾਰੀ ਨੇ ਦੱਸਿਆ ਕਿ ਸੀਰਤ ਵੱਲੋਂ ਆਪਣੇ ਲਾਇਸੈਂਸੀ ਮਾਊਜ਼ਰ ਨਾਲ 40 ਸਾਲਾਂ ਪਤੀ ਏਕਮ ਦਾ ਕਤਲ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਸੀਰਤ ਦੇ ਨਾਲ ਉਸਦਾ ਭਰਾ  ਤੇ ਉਸਦਾ ਦੋਸਤ ਵੀ ਮੌਜੂਦ ਸੀ ਜੋਕਿ ਅਜੇ ਫਰਾਰ ਦੱਸੇ ਜਾ ਰਹੇ ਹਨ। ਮ੍ਰਿਤਕ ਏਕਮ ਦੇ ਪਰਿਵਾਰ ਵੱਲੋਂ ਉਸਦਾ ਅੰਤਮ ਸੰਸਕਾਰ ਕਰਨ ਤੋਂ ਮਨਾ ਕਰ ਦਿੱਤਾ ਹੈ ਤੇ ਉਸਦੀ ਲਾਸ਼ ਸਣੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਦੇ ਬਾਹਰ ਰੋਸ ਪ੍ਰਦਰਸ਼ਨ ਕਰਕੇ ਇਨਸਾਫ ਦੀ ਮੰਗ ਕਰਨ ਦਾ ਐਲਾਨ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕਾਤਲ ਸੀਰਤ ਪੰਜਾਬ ਕਾਂਗਰਸ ਦੇ ਸਾਬਕਾ ਵਿਧਾਇਕ ਦੀ ਭਾਣਜੀ ਹੈ ਅਤੇ ਵਿਧਾਇਕ ਵੱਲੋਂ ਹੀ ਸੀਰਤ ਤੇ ਮ੍ਰਿਤਕ ਏਕਮ ਦੀ ਲਵ ਮੈਰਿਜ਼ ਕਰਵਾਈ ਗਈ ਸੀ।

leave a reply