Site icon TV Punjab | Punjabi News Channel

ਸਿੱਧੂ ਮੂਸੇਵਾਲਾ ਦੀ ਅੱਜ ਦੂਸਰੀ ਬਰਸੀ, ਭਾਵੁਕ ਹੋਈ ਮਾਂ, ਕਹਿੰਦੀ ਅੱਜ ਦਾ ਦਿਨ ਔਖਾ ਹੈ

ਡੈਸਕ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ 2 ਸਾਲ ਹੋ ਗਏ ਹਨ। ਅੱਜ ਯਾਨੀ ਬੁੱਧਵਾਰ ਨੂੰ ਮੂਸੇਵਾਲਾ ਦੀ ਦੂਜੀ ਬਰਸੀ ਹੈ। ਇਸ ਮੌਕੇ ਮੂਸੇਵਾਲਾ ਦੇ ਪਰਿਵਾਰਿਕ ਮੈਂਬਰ ਅਤੇ ਸਮਰਥਕ ਉਨ੍ਹਾਂ ਨੂੰ ਯਾਦ ਕਰ ਰਹੇ ਹਨ। ਪਰ ਚੋਣਾਂ ਦੇ ਮੱਦੇਨਜ਼ਰ ਇਸ ਸਾਲ ਪਿੰਡ ਪੱਧਰ ਤੇ ਪ੍ਰੋਗਰਾਮ ਉਲੀਕਿਆ ਗਿਆ ਹੈ, ਤਾਂ ਜੋ ਕੋਈ ਵੀ ਇਸ ਮੌਕੇ ਦਾ ਸਿਆਸੀ ਲਾਹਾ ਨਾ ਲੈ ਸਕੇ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਅਪੀਲ ਕੀਤੀ ਹੈ ਕਿ ਸਮਰਥਕ ਆਪਣੇ ਪਿੰਡਾਂ ਵਿੱਚ ਹੀ ਬਰਸੀ ਦੇ ਸਮਾਗਮ ਕਰਵਾਉਣ।

ਪਿਤਾ ਬਲਕੌਰ ਸਿੰਘ ਦਾ ਕਹਿਣਾ ਹੈ ਕਿ ਇਸ ਸਾਲ ਪਿੰਡ ਪੱਧਰ ਤੇ ਹੀ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਕਿਉਂ ਦੇਸ਼ ਭਰ ਵਿੱਚ ਚੋਣਾਂ ਚੱਲ ਰਹੀਆਂ ਹਨ। ਇਸ ਕਰਕੇ ਪਰਿਵਾਰ ਨਹੀਂ ਚਾਹੁੰਦਾ ਕਿ ਕੋਈ ਇਸ ਪ੍ਰੋਗਰਾਮ ਨੂੰ ਰੈਲੀ ਵਿੱਚ ਬਦਲ ਦੇਵੇ ਕੋਈ ਇਸ ਦਾ ਸਿਆਸੀ ਫਾਇਦਾ ਲਵੇ। ਪਰ ਸਿੱਧੂ ਦੇ ਸਮਰਥਕਾਂ ਲਈ ਕੋਈ ਪਾਬੰਦੀ ਨਹੀਂ ਹੈ। ਉਹ ਚਾਹੁਣ ਤਾਂ ਪ੍ਰੋਗਰਾਮ ਕਰਵਾ ਸਕਦੇ ਹਨ। ਬਲਕੌਰ ਸਿੰਘ ਨੇ ਕਿਹਾ ਕਿ ਸ਼ੁਭਦੀਪ ਦੇ ਕਤਲ ਨੂੰ 2 ਸਾਲ ਹੋ ਗਏ ਹਨ। ਦੋ ਸਾਲਾਂ ਵਿੱਚ ਅਦਾਲਤ ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕਰਨ ਵਿੱਚ ਹੀ ਸਫ਼ਲ ਰਹੀ ਹੈ। ਫਿਲਹਾਲ ਅਦਾਲਤ ‘ਚ ਛੁੱਟੀਆਂ ਹਨ ਅਤੇ ਉਸ ਤੋਂ ਬਾਅਦ ਹੀ ਕਾਰਵਾਈ ਅੱਗੇ ਵਧੇਗੀ।

ਦੂਜੀ ਬਰਸੀ ਮੌਕੇ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਬੇਟੇ ਸ਼ੁਭਦੀਪ ਲਈ ਇਕ ਭਾਵੁਕ ਪੋਸਟ ਸ਼ੇਅਰ ਕੀਤੀ ਹੈ। ਮਾਤਾ ਚਰਨ ਕੌਰ ਨੇ ਇਸ ਪੋਸਟ ਵਿੱਚ ਕਿਹਾ- ਅੱਜ 730 ਦਿਨ, 17532 ਘੰਟੇ, 1051902 ਮਿੰਟ ਅਤੇ 63115200 ਸੈਕਿੰਡ ਬੀਤ ਚੁੱਕੇ ਹਨ ਜਦੋਂ ਤੋਂ ਸ਼ੁਭ ਪੁੱਤਰ ਨੂੰ ਘਰ ਦੀ ਦਹਿਲੀਜ਼ ਪਾਰ ਕੀਤਾ ਹੈ। ਮੇਰੀਆਂ ਅਰਦਾਸਾਂ ਅਤੇ ਸੁੱਖਣਾ ਦਾ ਸੱਚਾ ਫਲ ਦੁਸ਼ਮਣਾਂ ਨੇ ਮੇਰੀ ਕੁੱਖ ਵਿੱਚੋਂ ਖੋਹ ਲਿਆ ਹੈ। ਢਲਦੀ ਸ਼ਾਮ ਦੇ ਨਾਲ ਇੰਨਾ ਹਨੇਰਾ ਹੋ ਗਿਆ ਕਿ ਆਸ਼ਾ ਨੂੰ ਵੀ ਉਸ ਤੋਂ ਬਾਅਦ ਸੂਰਜ ਦੇ ਚੜ੍ਹਨ ਦੀ ਕੋਈ ਉਮੀਦ ਨਹੀਂ ਸੀ। ਪਰ ਪੁੱਤਰ ਗੁਰੂ ਮਹਾਰਾਜ ਤੁਹਾਡੇ ਵਿਚਾਰਾਂ ਅਤੇ ਸੁਪਨਿਆਂ ਤੋਂ ਜਾਣੂ ਸਨ।

ਮੂਸੇਵਾਲਾ ਦੀ ਮਾਤਾ ਚਰਨ ਕੌਰ ਦੁਆਰਾ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਪੋਸਟ

ਪੁੱਤਰ, ਮੈਂ, ਤੇਰੇ ਪਿਤਾ ਅਤੇ ਛੋਟਾ ਭਰਾ ਇਸ ਸੰਸਾਰ ਵਿੱਚ ਤੇਰੀ ਹਜ਼ੂਰੀ ਸਦਾ ਕਾਇਮ ਰੱਖਾਂਗੇ। ਬੇਸ਼ੱਕ, ਮੈਂ ਤੈਨੂੰ ਸਰੀਰਕ ਤੌਰ ‘ਤੇ ਨਹੀਂ ਦੇਖ ਸਕਦੀ, ਪਰ ਮੈਂ ਤੁਹਾਨੂੰ ਆਪਣੇ ਮਨ ਦੀਆਂ ਅੱਖਾਂ ਰਾਹੀਂ ਮਹਿਸੂਸ ਕਰ ਸਕਦੀ ਹਾਂ, ਜੋ ਮੈਂ ਇੰਨੇ ਸਾਲਾਂ ਤੋਂ ਕਰ ਰਹੀ ਹਾਂ। ਪੁੱਤਰ ਅੱਜ ਬਹੁਤ ਔਖਾ ਦਿਨ ਹੈ।

Exit mobile version