ਬੀ.ਸੀ. ਤੇ ਵਾਸ਼ਿੰਗਟਨ ਦਰਮਿਆਨ ਐੱਮ.ਓ.ਯੂ. ‘ਤੇ ਦਸਤਖ਼ਤ

ਬੀ.ਸੀ. ਤੇ ਵਾਸ਼ਿੰਗਟਨ ਦਰਮਿਆਨ ਐੱਮ.ਓ.ਯੂ. ‘ਤੇ ਦਸਤਖ਼ਤ

SHARE
B.C. Premier John Horgan(Right) and Washington state Gov. Jay Inslee(Left)

Vancouver: ਬੀ.ਸੀ. ਪ੍ਰੀਮੀਅਰ ਜੌਹਨ ਹੌਰਗਨ ਤੇ ਵਾਸ਼ਿੰਗਟਨ ਦੇ ਗਵਰਨਰ ਜੇਅ ਇੰਸਲੀ ਨੇ ਬੈਠਕ ਕੀਤੀ ਹੈ। ਸੂਬੇ ਦੀ ਆਰਥਿਕ ਸਥਿਤੀ ਨੂੰ ਹੋਰ ਮਜਬੂਤ ਕਰਨ ਦੇ ਟੀਚੇ ਨਾਲ਼ ਦੋਵਾਂ ਨੇ ਮੈਮੋਰੰਡਮ ‘ਤੇ ਦਸਤਖ਼ਤ ਕੀਤੇ ਹਨ। ਜਿਸ ‘ਚ ਆਰਥਿਕ ਸਥਿਤੀ ਸਮੇਤ ਵਾਤਾਵਰਨ ਦੀ ਰੱਖਿਆ ਤੇ ਮੌਸਮ ‘ਚ ਆ ਰਹੀ ਤਬਦੀਲੀ ਸਬੰਧੀ ਯੋਜਨਾਵਾਂ ਵੀ ਸ਼ਾਮਲ ਹਨ। ਇਸੇ ਤਹਿਤ ਬੀ.ਸੀ. ਤੇ ਵਾਸ਼ਿੰਗਟਨ ਦਰਮਿਆਨ ਵਪਾਰਕ ਸਬੰਧ ਵੀ ਮਜਬੂਤ ਕਰਨ ਸਮੇਤ ਆਵਾਜਾਈ ਦੇ ਸਾਧਨ ਸਥਾਈ ਕਰਨ ਦੇ ਨਾਲ਼ ਹੀ ਵਧਾਏ ਜਾਣਗੇ।
ਪ੍ਰੀਮੀਅਰ ਜੌਹਨ ਹੌਰਗਨ ਨੇ ਕਿਹਾ ਕਿ ਗਵਰਨਰ ਇੰਸਲੀ ਨਾਲ ਹੋਇਆ ਐਗਰੀਮੈਂਟ ਸਰਹੱਦ ਦੇ ਦੋਵੇਂ ਪਾਸੇ ਵਧੀਆ ਰਿਸ਼ਤੇ ਕਾਇਮ ਕਰਨ ਦੇ ਨਾਲ਼ ਹੀ ਨੌਕਰੀਆਂ ਦੇ ਨਵੇਂ ਮੌਕੇ ਵੀ ਪੈਦਾ ਕਰੇਗਾ ਜਿਸ ਨਾਲ਼ ਦੋਵੇਂ ਪਾਸੇ ਦੇ ਲੋਕਾਂ ਦਾ ਵਿਕਾਸ ਹੋਵੇਗਾ। ਇਸ ਐਗਰੀਮੈਂਟ ‘ਚ ਖ਼ਤਰੇ ਦੀ ਰੇਖਾ ਹੇਠ ਜਾਨਵਰਾਂ ਦੀ ਰੱਖਿਆ ਲਈ ਉਪਰਾਲੇ ਕਰਨ ਦੀ ਕਵਾਇਦ ਤੇਜ਼ ਕਰਨ ਦਾ ਜ਼ਿਕਰ ਵੀ ਹੈ।
ਦੂਜੇ ਪਾਸੇ ਗਵਰਨਰ ਇੰਸਲੀ ਨੇ ਕਿਹਾ ਕਿ ਬੀ.ਸੀ. ਤੇ ਵਾਸ਼ਿੰਗਟਨ ਸਿਰਫ਼ ਸਰਹੱਦ ਕਰਕੇ ਹੀ ਨਹੀਂ ਸਗੋਂ ਹੋਰ ਵੀ ਕਈ ਕਾਰਨਾਂ ਕਰਕੇ ਇੱਕ ਦੂਜੇ ਨਾਲ਼ ਜੁੜੇ ਹੋਏ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਕਾਮਿਆਂ ਦੀ ਤਰੱਕੀ ਤੇ ਵਾਤਾਵਰਨ ਦੀ ਰੱਖਿਆ ਬੀ.ਸੀ. ਤੇ ਵਾਸ਼ਿੰਗਟਨ ਦੋਵਾਂ ਦੀ ਮਜਬੂਤ ਆਰਥਿਕ ਸਥਿਤੀ ਲਈ ਸਹਾਈ ਹੋਣਗੇ। ਇਸ ਮੌਕੇ ਇੰਸਲੀ ਨੇ ਵਾਸ਼ਿੰਗਟਨ ਤੇ ਬੀ.ਸੀ. ਦੇ ਖ਼ੇਤਰ ਨੂੰ ਨਵੀਨਤਾ ਸਮੇਤ ਵਧੀਆ ਸੰਚਾਰ ਲਈ ਗਲੋਬਲ ਹੱਬ ਬਣਾਉਣ ਦੀ ਇੱਛਾ ਵੀ ਜਾਹਰ ਕੀਤੀ।
ਇਸ ਬੈਠਕ ਦੌਰਾਨ ਦੋਵਾਂ ਨੇ ਸਿਆਟਲ ਤੇ ਵੈਨਕੂਵਰ ਦਰਮਿਆਨ ਸਮੁੰਦਰੀ ਜਹਾਜ਼ ਸਰਵਿਸ ਸ਼ੁਰੂ ਕਰਨ ਦੀ ਗੱਲ ਵੀ ਕਹੀ। ਇਸ ਮੌਕੇ ਜਾਨਲੇਵਾ ਵੇ੍ਲ ਮੱਛੀ ਦੀ ਘੱਟ ਰਹੀ ਤਦਾਦ ‘ਤੇ ਵੀ ਚਿੰਤਾ ਪ੍ਰਗਟਾਈ ਗਈ।
“ਸਾਡੀ ਜਿੰਮੇਵਾਰੀ ਹੈ ਕਿ ਅਸੀਂ ਲੋਕਾਂ ਲਈ ਉਨ੍ਹਾਂ ਦੀ ਤਰੱਕੀ ਦੇ ਮੌਕਿਆਂ ਨੂੰ ਸਥਾਈ ਬਣਾਈਏ ਤਾਂ ਕਿ ਲੋਕ ਇਸ ਖ਼ੇਤਰ ‘ਚ ਰਹਿਣਾ ਆਰਥਿਕ ਤੌਰ ਪੱਧਰ ‘ਤੇ ਬਰਦਾਸ਼ਤ ਕਰ ਸਕਣ। ਅਸੀਂ ਲੋਕਾਂ ਦੇ ਨਾਲ਼-ਨਾਲ਼ ਅਮਰੀਕਾ ਤੇ ਕੈਨੇਡਾ ਦੀਆਂ ਕੇਂਦਰ ਸਰਕਾਰਾਂ ਨਾਲ਼ ਵੀ ਮਿਲ ਕੇ ਕੰਮ ਕਰਨ ਲਈ
ਵਚਨਬੱਧ ਹਾਂ” ਜੌਹਨ ਹੌਰਗਨ ਨੇ ਕਿਹਾ।
ਐੱਮ.ਓ.ਯੂ. ‘ਤੇ 2018 ਕੈਸਕਾਡੀਆ ਇਨੋਵੇਸ਼ਨ ਕੌਰੀਡੋਰ ਕਾਨਫਰੰਸ ਵੈਨਕੂਵਰ ‘ਚ ਦਸਤਖ਼ਤ ਕੀਤੇ ਗਏ ਹਨ।
ਜਿਕਰਯੋਗ ਹੈ ਕਿ ਕੈਨੇਡਾ-ਵਾਸ਼ਿੰਗਟਨ ਦੀਆਂ ਵਸਤਾਂ ਦਾ ਕਰੀਬ 26.4 ਬੀਲੀਅਨ ਡਾਲਰ ਦਾ ਵਪਾਰ ਹੁੰਦਾ ਹੈ।

Short URL:tvp http://bit.ly/2OmFJHa

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab