Site icon TV Punjab | Punjabi News Channel

ਸੀ.ਐੱਮ ਮਾਨ ਦਾ ਸ਼ਹਿਰ ਅਸੁਰੱਖਿਅਤ , ਹੁਣ ਨੌਜਵਾਨ ਦੇ ਸਿਰ ‘ਚ ਗੋਲੀ ਮਾਰ ਕੀਤਾ ਕਤਲ

ਸੰਗਰੂਰ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ ਚ ਕਨੂੰਨ ਦਾ ਖੌਫ ਖਤਮ ਹੁੰਦਾ ਜਾ ਰਿਹਾ ਹੈ । ਸਕੂਲ ਚ ਪੜਦੇ ਇਕ 14 ਸਾਲਾ ਬੱਚੇ ‘ਤੇ ਹਮਲੇ ਤੋਂ ਬਾਅਦ ਹੁਣ ਇੱਥੇ ਇਕ ਨੌਜਵਾਨ ਦੇ ਘਰ ਚ ਵੜ ਕੇ ਸਿਰ ‘ਤੇ ਗੋਲੀ ਮਾਰ ਕੇ ਕਤਲ ਕਰਨ ਦਾ ਸਨਸਨੀਖੇਜ ਮਾਮਲਾ ਸਾਹਮਨੇ ਆਇਆ ਹੈ ।

ਘਟਨਾ ਘੁਮਿਆਰ ਬਸਤੀ ਦੀ ਦੱਸੀ ਗਈ ਹੈ ।ਜਿੱਥੇ ਕਮਲਦੀਪ ਕੁਮਾਰ ਊਮਰ 22 ਨੂੰ ਉਸਦੇ ਘਰ ਦੇ ਛੱਤ ‘ਤੇ ਹੀ ਗੋਲੀ ਮਾਰਕੇ ਉਸਦਾ ਕਤਲ ਕਰ ਦਿੱਤਾ ਗਿਆ ।ਹਮਲਾਵਰ ਘਰ ਦੇ ਨਾਲ ਦੀ ਛੱਤ ਤੋਂ ਹੀ ਉਸਦੇ ਘਰ ਆਏ ਸਨ । ਘਟਨਾ ਬੀਤੀ ਰਾਤ ਦੀ ਹੈ ।ਗੋਲੀ ਲੱਗਣ ਨਾਲ ਕਮਲਦੀਪ ਦੀ ਮੌਕੇ ‘ਤੇ ਹੀ ਮੌਤ ਹੋ ਗਈ ।

ਜਾਣਕਾਰੀ ਮਿਲੀ ਹੈ ਕਿ ਉਕਤ ਹਮਲਾਵਰਾਂ ਵਲੋਂ ਪਹਿਲਾਂ ਕਮਲਦੀਪ ਨੂੰ ਫੋਨ ਕਰ ਹਮਲੇ ਦੀ ਚਿਤਾਵਨੀ ਦਿੱਤੀ ਗਈ ਸੀ ।ਮਾਮਲਾ ਆਪਸੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ । ਪੁਲਿਸ ਨੇ ਫੌਰੀ ਕਾਰਵਾਈ ਕਰ ਇਕ ਹਮਲਾਵਾਰ ਨੂੰ ਕਾਬੂ ਕਰ ਲਿਆ ਹੈ ਜਦਕਿ ਇਸਦੇ ਤਿੰਨ ਹੋਰ ਸਾਥੀ ਫਿਲਹਾਲ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ ।

Exit mobile version