“ਕੈਨੇਡਾ ਤੋਂ ਬਿਨ੍ਹਾਂ ਸੰਧੀ ਨਹੀਂ ਕਰ ਸਕਦਾ ਅਮਰੀਕਾ”

“ਕੈਨੇਡਾ ਤੋਂ ਬਿਨ੍ਹਾਂ ਸੰਧੀ ਨਹੀਂ ਕਰ ਸਕਦਾ ਅਮਰੀਕਾ”

SHARE

Quebec: ਟਰੰਪ ਪ੍ਰਸਾਸ਼ਨ ਕੋਲ਼ ਕੈਨੇਡਾ ਨੂੰ ਇੱਕ ਪਾਸੇ ਕਰਕੇ ਮੈਕਸੀਕੋ ਨਾਲ ਸੰਧੀ ਕਰਨ ਦਾ ਕਾਨੂੰਨੀ ਅਧਿਕਾਰ ਨਹੀਂ ਹੈ, ਕਿਊਬੈੱਕ ‘ਚ ਨਾਫਟਾ ਦੇ ਮੁੱਖ ਬੁਲਾਰੇ ਨੇ ਇਹ ਬਿਆਨ ਦਿੱਤਾ ਹੈ।
ਰੇਮੰਡ ਬਾਚੰਦ ਜੋ ਕਿ ਕਿਊਬੈੱਕ ਦੇ ਸਾਬਕਾ ਵਿੱਤ ਮੰਤਰੀ ਵੀ ਹਨ, ਉਨ੍ਹਾਂ ਕਿਹਾ ਕਿ ਅਮਰੀਕਾ ਤੇ ਮੈਕਸੀਕੋ ਦਰਮਿਆਨ ਚੱਲ ਰਹੀ ਗੱਲਬਾਤ ਦਾ ਨਤੀਜਾ ਕੈਨੇਡਾ ਤੋਂ ਬਿਨ੍ਹਾਂ ਸੰਧੀ ‘ਤੇ ਦਸਤਖ਼ਤ ਕਰਨਾ ਹੋਵੇਗਾ।
ਦੋ ਦੇਸ਼ਾਂ ਦਰਮਿਆਨ ਨਾਫ਼ਟਾ ਨੂੰ ਲੈ ਕੇ ਚੱਲ ਰਹੀ ਗੱਲਬਾਤ ਕੁਝ ਹਫ਼ਤਿਆਂ ਤੋਂ ਗਤੀ ਫੜ ਰਹੀ ਹੈ। ਜਦਕਿ ਕੈਨੇਡਾ ਨਾਲ ਇਸ ਸਬੰਧੀ ਅਜੇ ਖਾਸ ਮਸ਼ਵਰਾ ਨਹੀਂ ਹੋਇਆ ਹੈ।
ਅਮਰੀਕਾ ਦੇ ਰਾਸ਼ਟਰਪਤੀ ਡਾਨਲਡ ਟਰੰਪ ਨੇ ਕਿਹਾ ਹੈ ਕਿ ਉਹ ਜਲਦ ਮੈਕਸੀਕੋ ਨਾਲ ਸੰਧੀ ਕਰਨਗੇ ਤੇ ਕੈਨੇਡਾ ਅਜੇ ਉਡੀਕ ਕਰੇ।
ਰਾਸ਼ਟਰਪਤੀ ਨੇ ਇਹ ਵੀ ਸਾਫ਼ ਕੀਤਾ ਹੈ ਕਿ ਉਹ ਦੋਵੇਂ ਦੇਸ਼ਾਂ ਨਾਲ ਵੱਖ-ਵੱਖ ਸੰਧੀਆਂ ‘ਤੇ ਦਸਤਖ਼ਤ ਕਰਨ ‘ਚ ਦਿਲਚਸਪੀ ਰੱਖਦੇ ਹਨ।
ਬਾਚੰਦ ਨੇ ਟਰੰਪ ਵੱਲੋਂ ਇਹ ਇੱਛਾ ਜਤਾਏ ਜਾਣ ਤੋਂ ਬਾਅਦ ਕਿਹਾ, ਕਿ ਉਹ ਅਜਿਹਾ ਕਰ ਹੀ ਨਹੀਂ ਸਕਦੇ।
ਬਾਚੰਦ ਮੁਤਾਬਕ ਅਮਰੀਕਾ ਦੇ ਇੱਕ ਵੀ ਗਵਰਨਰ ਜਾਂ ਕੈਬਨਿਟ ਮੰਤਰੀ ਨੇ ਆਪਣੇ ਦੇਸ਼ ਨੂੰ ਨਾਫਟਾ ਸੰਧੀ ‘ਚੋਂ ਬਾਹਰ ਕਰਨ ਲਈ ਸਮਰਥਨ ਦੇਣ ਦੀ ਗੱਲ ਨਹੀਂ ਕਹੀ ਹੈ। ਨਾਫ਼ਟਾ ਲਈ ਬਹੁਮਤ ‘ਚ ਸਹਿਮਤੀ ਜਰੂਰੀ ਹੈ।
ਜਿਕਰਯੋਗ ਹੈ ਕਿ ਨਾਫ਼ਟਾ ਇੱਕ ਅਜਿਹੀ ਸੰਧੀ ਸੀ ਜੋ ਅਮਰੀਕਾ, ਮੈਕਸੀਕੋ ਤੇ ਕੈਨੇਡਾ ਦਰਮਿਆਨ ਹੋਈ ਸੀ। ਇਹ ਸੰਧੀ ਇਨ੍ਹਾਂ ਤਿੰਨ ਦੇਸ਼ਾਂ ਦਰਮਿਆਨ ਵਪਾਰ ਲਈ ਟੈਕਸ ਨੂੰ ਖ਼ਤਮ ਕਰਦੀ ਹੈ। ਪਰ ਡਾਨਲਡ ਟਰੰਪ ਨੇ ਇਸ ਸੰਧੀ ਨੂੰ ਤੋੜਿਆ। ਜਿਸਤੋਂ ਬਾਅਦ ਕੈਨੇਡਾ-ਅਮਰੀਕਾ ਦਰਮਿਆਨ ਟੈਕਸ-ਜੰਗ ਛਿੜ ਗਈ। ਜਿਸ ਨਾਲ ਦੋਵੇਂ ਦੇਸ਼ਾਂ ਨੂੰ ਨੁਕਸਾਨ ਹੋ ਰਿਹਾ ਹੈ।

Short URL:tvp http://bit.ly/2vDGzUw

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab