Site icon TV Punjab | Punjabi News Channel

ਕੀ ਵਾਕਈ ਹਾਈਕਮਾਨ ਦੇ ਵਿਸ਼ਵਾਸਪਾਤਰ ਹਨ ਸਿੱਧੂ ਅਤੇ ਭਗਵੰਤ ਮਾਨ ?

ਜਲੰਧਰ- ਪੰਜਾਬ ‘ਚ ਇਸ ਵੇਲੇ ਸੱਤਾ ਦੀ ਲੜਾਈ ਦਾ ਫਾਇਨਲ ਚੱਲ ਰਿਹਾ ਹੈ.ਚੋਣ ਜਾਬਤਾ ਕਿਸੇ ਵੀ ਵੇਲੇ ਲਾਗੂ ਹੋ ਸਕਦੀ ਹੈ.ਸੱਤਾਧਾਰੀ ਕਾਂਗਰਸ ਸਮੇਤ ‘ਆਪ’ ,ਅਕਾਲੀ,ਭਾਜਪਾ ਅਤੇ ਕਈ ਛੋਟੀਆਂ ਪਾਰਟੀਆਂ ਆਪਣੀ ਕਿਸਮਤ ਅਜ਼ਮਾਉਣ ਲਈ ਸੱਤਾ ਦੀ ਦੌੜ ਚ ਸ਼ਾਮਲ ਹੋ ਗਈਆਂ ਹਨ.ਪਿਛਲੇ ਦਿਨੀ ਹੋਏ ਸਰਵੇ ਰਿਪੋਰਟਾਂ ਨੂੰ ਜੇਕਰ ਅਧਾਰ ਮੰਨ ਲਈਏ ਤਾਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਹਿਲੇ ਅਤੇ ਦੂਜੇ ਨੰਬਰ ਤੇ ਦਿਖਾਏ ਜਾ ਰਹੇ ਹਨ.ਇੱਕ ਦੇ ਪ੍ਰਧਾਨ ਹਨ ਨਵਜੋਤ ਸਿੰਘ ਸਿੱਧੂ ਅਤੇ ਦੂਜੇ ਪਾਸ ਹਨ ਭਗਵੰਤ ਮਾਨ.ਇਸ ਖਬਰ ਚ ਦੋਹਾਂ ਦੀ ਆਪਣੀ ਆਪਣੀ ਪਾਰਟੀ ਚ ਮੌਜੂਦਾ ਸਥਿਤੀ ਅਤੇ ਦੋਹਾਂ ਦੀ ਸਿਆਸੀ ਮਹਤਵਾਕਾਂਸ਼ਾ ‘ਤੇ ਗੱਲ ਕੀਤੀ ਜਾਵੇਗੀ.

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਕਮਾਨ ਨਵਜੋਤ ਸਿੰਘ ਸਿੱਧੂ ਦੁ ਹੱਥ ਚ ਹੈ.ਉਹ ਸਿੱਧੂ ਹੀ ਸਨ ਜਿਨ੍ਹਾਂ ਦੇ ਕਰਕੇ ਕਾਂਗਰਸ ਹਾਈਕਮਾਨ ਨੇ ਵਿਧਾਇਕਾਂ ਦੇ ਕਹਿਣ ‘ਤੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖਮੰਤਰੀ ਦੀ ਕੂਰਸੀ ਤੋਂ ਲਾਂਭੇ ਕਰ ਦਿੱਤਾ.ਕਮਾਨ ਸਿੱਧੂ ਦੇ ਹੱਥ ਹੋਈ ਤਾਂ ਚਰਚਾ ਹੋਣ ਲੱਗ ਪਈ ਕਿ ਸੀ.ਐੱਮ ਕੂਰਸੀ ਤੇ ਸਿੱਧੂ ਸਾਹਿਬ ਹੀ ਵਿਰਾਜਮਾਨ ਹੋਣਗੇ.ਪਰ ਅਜਿਹਾ ਨਾ ਹੋ ਕੇ ਘੁੰਮ ਫਿਰ ਕੇ ਚਰਨਜੀਤ ਸਿੰਘ ਚੰਨੀ ‘ਤੇ ਗੱਲ ਖੜੀ ਹੋਈ.ਹੁੰਗਾਰਾ ਭਰਿਆ ਗਿਆਂ ਕੀ ਹੁਣ ਸਰਕਾਰ ਚੰਗੇ ਤਰੀਕੇ ਨਾਲ ਕੰਮ ਕਰੇਗੀ ੳਤੇ ਜਨਤਾ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ.ਪਰ ਅਜਿਹਾ ਨਾ ਹੋਇਆ ਸਿੱਧੂ-ਚੰਨੀ ਦਾ ਪਿਆਰ ਚਾਰ ਦਿਨ ਨਾ ਚੱਲਿਆ.ਫਿਰ ਤੁਹਾਨੂੰ ਯਾਦ ਹੋਵੇਗੀ ਉਹ ਵਾਈਰਲ ਵੀਡੀਓ ਜਿਸ ਚ ਸਿੱਧੂ ਕਹੀ ਰਹੇ ਨੇ ਕੀ ਜੇਕਰ ਸਰਦਾਰ ਭਗਵੰਤ ਸਿੱਧੂ ਦਾ ਮੁੰਡਾ ਮੁੱਖ ਮੰਤਰੀ ਸੀ.ਅੇੱਮ ਹੁੰਦਾ ਤਾਂ ਭੀੜ ਵੇਖਨ ਵਾਲੀ ਹੋਣੀ ਸੀ.ਸਿੱਧੂ ਆਂਪਣੇ ਆਪ ਨੂੰ ਅਹੁਦੇ ਦਾ ਲਾਲਚੀ ਨਾ ਦੱਸ ਕੇ ਹੁਣ ਤੱਕ ਲਗਾਤਾਰ ਆਪਣੇ ਆਪ ਨੂੰ ਸੀ.ਐੱਮ ਬਨਾਉਣ ਦਾ ਦਾਅਵਾ ੳਤੇ ਦਿੱਲੀ ਹਾਈਕਮਾਨ ਨੂੰ ਦਬਕਾ ਮਾਰ ਰਹੇ ਹਨ.ਇਸ ਦੌਰਾਨ ਉਨ੍ਹਾਂ ਦਾ ਅਸਤੀਫਾ ੳਤੇ ਮਰਨ ਵਰਤ ਵਾਲਾ ਬਿਆਨ ਸੱਭ ਨੂੰ ਯਾਦ ਹੀ ਹੋਵੇਗਾ.
ਐਤਵਾਰ ਨੂੰ ਜੈਪੁਰ ਵਾਲੀ ਰੈਲੀ ਚ ਰਾਹੁਲ ਗਾਂਧੀ ਨਾਲ ਮੰਚ ਸਾਂਝੀ ਨਾ ਕਰਕੇ ਸਿੱਧੂ ਕਈ ਖਬਰਾਂ ਨੂੰ ਹਵਾ ਦੇ ਗਏ.ਇਨ੍ਹਾਂ ਹੀ ਨਹੀਂ ਠੀਕ ਉਸੇ ਦਿਨ ਉਨ੍ਹਾਂ ਬਿਆਨ ਦਿੱਤਾ ਕੀ ਉਹ ਸਰਕਾਰ ਬਨਾਉਣ ਵਾਲਾ ਸ਼ੌਅ ਪੀਸ ਨਹੀਂ ਹਨ.ਯਾਨੀ ਕੀ ਸਿੱਧੂ ਦੇ ਤੇਵਰ ਅਜੇ ਵੀ ਠੰਡੇ ਨਹੀਂ ਪਏ ਹਨ.ਪਰ ਗੱਲ ਇਹ ਹੈ ਕੀ ਅਜਿਹੇ ਵਤੀਰੇ ਦੇ ਬਾਵਜੂਦ ਰਾਹੁਲ ਗਾਂਧੀ ਕਿਵੇਂ ਉਨ੍ਹਾਂ ਨੂੰ ਅਗਲਾ ਮੁੱਖ ਮੰਤਰੀ ਐਲਾਨ ਕਰ ਸਕਦੇ ਹਨ.

ਹੁਣ ਚਰਚਾ ਕਰਦੇ ਹਾਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਦੀ.ਭਗਵੰਤ ਮਾਨ ਨੂੰ ਪਾਰਟੀ ਉਮੀਦਵਾਰ ਐਲਾਨ ਨਹੀਂ ਕਰ ਰਹੀ .ਇਸੇ ਵਿਚਕਾਰ ਉਨ੍ਹਾਂ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦਫਤਰ ਤੋਂ ਕੇਂਦਰੀ ਮੰਤਰੀ ਦੇ ਅਹੁਦੇ ਦੇ ਨਾਲ ਮੋਟੀ ਰਕਸ ਦੀ ਆਫਰ ਕੀਤੀ ਜਾਂਦੀ ਹੈ.ਭਗਵੰਤ ਮਾਨ ਦੇ ਹੱਕ ਚ ਬੋਲਣ ਵਾਲੀ ਵਿਧਾਇਕ ਰੁਪਿੰਦਰ ਕੌਰ ਰੂਬੀ ਪਾਰਟੀ ਚੱਡ ਕੇ ਕਾਂਗਰਸ ਚ ਸ਼ਾਮਿਲ ਹੋ ਜਾਂਦੀ ਹੈ.ਖਬਰ ਮਿਲਦੀ ਹੈ ਕੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਦੀ ਪਾਤੜਾਂ ਚ ਵੋਟ ਬਣ ਗਈ ਹੈ.ਪਾਰਟੀ ਵਲੋਂ ਅਜੇ ਤੱਕ ਇਸ ਬਾਰੇ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ.2017 ਦੀਆਂ ਚ ਵੀ ਸੁਨੀਤਾ ਕੇਜਰੀਵਾਲ ਦੇ ਮੁੱਖ ਮੰਤਰੀ ਬਨਣ ਦੀ ਚਰਚਾ ਹੋਈ ਸੀ.ਵਿਰੋਧ ਹੋਣ ਦੇ ਚਲਦਿਆਂ ਮਨੀਸ਼ ਸਿਸੋਦੀਆ ਨੂੰ ਆਪਣਾ ਬਿਆਨ ਵਾਪਿਸ ਲੈਣਾ ਪਿਆ ਸੀ.’ਆਪ’ ਵਰਕਰਾਂ,ਵਿਧਾਇਕਾਂ ਅਤੇ ਨੇਤਾਵਾਂ ਦੇ ਕਹਿਣ ਦੇ ਬਾਵਜੂਦ ਵੀ ਕੇਜਰੀਵਾਲ ਭਗਵੰਤ ਮਾਨ ਨੂੰ ਮੁੱਖ ਮੰਤਰੀ ਕਿਉਂ ਨਹੀਂ ਐਲਾਨ ਰਹੇ.ਕੀ ਉਨ੍ਹਾਂ ਨੂੰ ਭਗਵੰਤ ਮਾਨ ਤੇ ਭਰੋਸਾ ਨਹੀਂ ਹੈ ਜਾਂ ਉਹ ਆਪਣੇ ਮਨ ਚ ਕੋਈ ਹੋਰ ਵਿਉਂਤ ਤਿਆਰ ਕਰੀ ਬੈਠੇ ਹਨ.

ਸੋ ਗੱਲ ਹੋਵੇ ਸਿੱਧੂ ਦੀ ਜਾਂ ਭਗਵੰਤ ਮਾਨ ਦੀ,ਇਹ ਗੱਲ ਤਾਂ ਸਾਫ ਹੈ ਕੀ ਦੋਹਾਂ ਨੇਤਾਵਾਂ ਨੂੰ ਲੈ ਕੇ ਦੋਹਾਂ ਦੇ ਹਾਈਕਮਾਨ ਭੰਬਲਭੂਸੇ ਚ ਜ਼ਰੂਰ ਹਨ.

Exit mobile version