ਸਰਕਾਰ ਨੇ ਵਧਾਈ ਸਿੱਧੂ ਦੀ ਸੁਰੱਖਿਆ, ਮਿਲੀ ਜ਼ੈਡ ਪਲੱਸ ਸੁਰੱਖਿਆ ਛੱਤਰੀ

ਸਰਕਾਰ ਨੇ ਵਧਾਈ ਸਿੱਧੂ ਦੀ ਸੁਰੱਖਿਆ, ਮਿਲੀ ਜ਼ੈਡ ਪਲੱਸ ਸੁਰੱਖਿਆ ਛੱਤਰੀ

SHARE
ਪੰਜਾਬ ਦੇ ਕੈਬਿਨੇਟ ਮੰਤਰੀ ਤੇ ਕਾਂਗਰਸ ਦੇ ਕੌਮੀ ਪੱਧਰ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਦੀ ਸੁਰੱਖਿਆ ਵਧਾਉਣ ਲਈ ਪੰਜਾਬ ਸਰਕਾਰ ਨੇ ਕੇਂਦਰ ਨੂੰ ਚਿੱਠੀ ਲਿਖ ਮੰਗ ਕੀਤੀ ਹੈ। ਹਾਲਾਂਕਿ ਨਵਜੋਤ ਸਿੱਧੂ ਦੀ ਪੰਜਾਬ ਸਰਕਾਰ ਵੱਲੋਂ ਪਹਿਲੋਂ ਹੀ ਸੁਰੱਖਿਆ ਵਧਾ ਦਿੱਤੀ ਗਈ ਹੈ। ਪੰਜਾਬ ਸਰਕਾਰ ਨੇ ਸਿੱਧੂ ਦੇ ਸਕਿਉਰਿਟੀ ਗਾਰਡਾਂ ਦੀ ਗਿਣਤੀ 12 ਤੋਂ 24 ਕਰ ਦਿੱਤੀ ਹੈ ਤੇ ਨਾਲ ਹੀ ਸਿੱਧੂ ਦੇ ਘਰ ਦੀ ਵੀ ਸੁਰੱਖਿਆ ਵਧਾਈ ਗਈ ਹੈ।
ਕੇਂਦਰ ਨੂੰ ਲਿਖੀ ਚਿੱਠੀ ‘ਚ ਸਾਫ ਤੌਰ ‘ਤੇ ਲਿਖਿਆ ਗਿਆ ਹੈ ਕਿ ਸਿੱਧੂ ਦੇ ਪੰਜਾਬ ‘ਚ ਵਿਰੋਧੀ ਪਾਰਟੀਆਂ ਨਾਲ ਕਾਫੀ ਤਲਖੀ ਸਬੰਧ ਹਨ। ਹੋਰ ਤੇ ਹੋਰ ਮਾਈਨਿੰਗ ਮਾਫੀਆ, ਡਰਗ ਮਾਫੀਆ, ਆਦਿ ਮਸਲਿਆਂ ‘ਤੇ ਬੇਬਾਕ ਬੋਲਣ ਵਾਲੇ ਸਿੱਧੂ ਦੇ ਵਿਰੋਧੀਆਂ ਦੀ ਗਿਣਤੀ ਵਧ ਗਈ ਹੈ। ਸਾਲ 2018 ‘ਚ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਨੇ ਸਿੱਧੁ ਨੂੰ ਧਮਕੀ ਦਿੱਤੀ ਸੀ ਕਿਉਂਕਿ ਸਿੱਧੂ ਨੇ ਡੇਰਾ ਮੁਖੀ ਖਿਲਾਫ ਬੋਲਿਆ ਸੀ।
ਨਵਜੋਤ ਸਿੱਧੂ ਜਦੋਂ ਤੋਂ ਪਾਕਿਸਤਾਨ ਗਏ ਹਨ ਤੇ ਉਨ੍ਹਾਂ ਦੀ ਪਾਕਿ ਫੌਜ ਮੁਖੀ ਨਾਲ ਜੱਫੀ ਵਿਵਾਦ ਭਖਿਆ ਸੀ, ਉਦੋਂ ਤੋਂ ਸਿੱਧੂ ਨੂੰ ਖਤਰਾ ਹੋਰ ਵੀ ਵਧ ਗਿਆ ਹੈ। ਹਾਲ ਹੀ ਵਿਚ ਸਿੱਧੂ ਨੂੰ ਹਿੰਦੂ ਯੁਵਾ ਵਾਹਿਨੀ, ਯੂਪੀ ਅਧਰਿਤ ਗਰੁੱਪ ਵੱਲੋਂ ਧਮਕੀ ਮਿਲ ਚੁੱਕੀ ਹੈ। ਹਾਲਾਂਕਿ ਇਸ ਗਰੁੱਪ ਨੇ ਸਿੱਧੂ ਨੂੰ ਮਾਰਨ ਤੱਕ ਦੀ ਧਮਕੀ ਵੀ ਦਿੱਤੀ ਸੀ। ਪੰਜਾਬ ਸਰਕਾਰ ਨੇ ਕੇਂਦਰ ਨੂੰ ਲਿਖਿਆ ਕਿ ਸਿੱਧੂ ਹਾਲ ਹੀ ‘ਚ ਕਾਂਗਰਸ ਦੇ ਸਟਾਰ ਪ੍ਰਚਾਰਕ ਰਹੇ ਸਨ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ‘ਚ ਵੀ ਉਹ ਇਸੇ ਤਰ੍ਹਾਂ ਕੰਪੇਨ ਜਾਰੀ ਰੱਖ ਸਕਦੇ ਹਨ ਤੇ ਜਿਸ ਲਈ ਉਨ੍ਹਾਂ ਨੂੰ ਪੂਰੇ ਦੇਸ਼ ‘ਚ ਵੱਖ ਵੱਖ ਥਾਵਾਂ ‘ਤੇ ਜਾਣਾ ਪਵੇਗਾ।
ਸੂਬਾ ਸਰਕਾਰ ਅਨੁਸਾਰ ਇਸ ਵਕਤ ਸਿੱਧੂ ਕੋਲ ਪੰਜਾਬ ‘ਚ ਜ਼ੈੱਡ ਪਲੱਸ ਸਕਿਉਰਿਟੀ ਹੈ। ਸਿੱਧੂ ‘ਤੇ ਵਧਦੇ ਖਤਰੇ ਨੂੰ ਭਾਪਦਿਆਂ ਸੂਬਾ ਸਰਕਾਰ ਨੇ ਕੇਂਦਰ ਸਰਕਾਰ ਕੋਲ ਸਿਫਾਰਿਸ਼ ਕੀਤੀ ਹੈ ਕਿ ਨਵਜੋਤ ਸਿੱਧੂ ਨੂੰ ਸੀ.ਏ.ਪੀ.ਐਫ ਸੁਰੱਖਿਆ ਕਵਰ ਦੇਣ ਦੀ ਮੰਗ ਕੀਤੀ ਹੈ ਤਾਂ ਜੋ ਕਦੇ ਵੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।
Short URL:tvp http://bit.ly/2SNcXgP

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab