ਜਲੰਧਰ- ਇਸ ਖਬਰ ਨੂੰ ਇਸ ਤਰੀਕੇ ਨਾਲ ਨਾ ਪੜ੍ਹਿਆ ਜਾਵੇ ਕਿ ਗੋਦੀ ਮੀਡੀਆ ਪ੍ਰਧਾਨ ਮੰਤਰੀ ਮੋਦੀ ਦੀ ਸ਼ਲਾਘਾ ਕਰ ਰਿਹਾ ਹੈ ।ਖਬਰ ਸੱਚਾਈ ਦੀ ਹੈ ।ਚਾਹੇ ਪੰਜਾਬ ਦੇ ਲੋਕ ਕੇਂਦਰ ਦੀ ਮੋਦੀ ਸਰਕਾਰ ਤੋਂ ਨਾਰਾਜ਼ ਹਨ ।ਉਸਦੇ ਆਪਣੇ ਵਾਜ਼ਿਬ ਕਾਰਣ ਵੀ ਹਨ ਪਰ ਇਸਦੇ ਬਾਵਜੂਦ ਕੇਂਦਰ ਦੀ ਭਾਜਪਾ ਸਰਕਾਰ ,ਮੋਦੀ –ਅਮਿਤ ਸ਼ਸ਼ਾਹ ਦੀ ਜੋੜੀ ਦੇ ਚਲਦਿਆ ਭਾਰਤ ਦੇਸ਼ ਅੱਜ ਦੁਨੀਆ ਭਰ ਚ ਚੰਗੇ ਨੰਬਰ ‘ਤੇ ਖੜਾ ਹੈ ।ਸ਼ਾਇਦ ਭਾਰਤ ਚ ਰਹਿ ਕੇ ਅਸੀਂ ਇਸ ਸੱਚਾਈ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹਾਂ ਪਰ ਗੁਆਂਢੀ ਮੁਲਕਾਂ ਦੇ ਹਾਲਾਤਾਂ ਨੇ ਸਾਨੂੰ ਸੋਚਣ ਨੂੰ ਮਜ਼ਬੂਰ ਕਰ ਦਿੱਤਾ ਹੈ ।
ਗੁਆਂਢੀ ਦੇਸ਼ ਸ਼੍ਰੀ ਲੰਕਾ ਇਸ ਵੇਲੇ ਹੁਣ ਤੱਕ ਦੇ ਸੱਭ ਤੋਂ ਮਾੜੇ ਹਾਲਾਤਾਂ ਤੋਂ ਗੁਜ਼ਰ ਰਿਹਾ ਹੈ ।ਦੇਸ਼ ਚ ਆਰਥਿਕਤਾ ਦਾ ਇਨ੍ਹਾਂ ਮਾੜਾ ਹਾਲ ਹੈ ਕਿ ਲੋਕ ਸੜਕਾਂ ‘ਤੇ ਉਤਰ ਆਏ ਹਨ ।ਸਰਕਾਰ ਅਸਤੀਫੇ ਦੇ ਕੇ ਘਰ ਬੈਠ ਗਈ ਹੈ ।ਬਿਜਲੀ ,ਪਾਣੀ ਅਤੇ ਅਨਾਜ ਲਈ ਸ਼੍ਰੀ ਲੰਕਾ ਚ ਹਾਹਾਕਾਰ ਮੱਚੀ ਹੋਈ ਹੈ ।ਬਾਰਤ ਨੇ ਵੀ ਗੁਆਂਢੀ ਧਰਮ ਦਾ ਫਰਜ਼ ਅਪਨਾਉਦਿਆਂ ਹੋਇਆ ਸ਼੍ਰੀ ਲੰਕਾ ਨੂੰ ਤੇਲ ਦੇ ਨਾਲ ਚਾਵਲ ਦੀ ਇਕ ਬਹੁੱਤ ਵੱਡੀ ਖੇਪ ਭੇਜੀ ਹੈ ।
ਗੁਆਂਢੀ ਦੇਸ਼ ਪਾਕਿਸਤਾਨ ਚ ਅੱਜਕਲ੍ਹ ਹਾਲਾਤ ਠੀਕ ਨਹੀਂ ਹਨ । ਫੌਜ ਦੇ ਇਸ਼ਾਰਿਆਂ ‘ਤੇ ਚੱਲਣ ਵਾਲੇ ਇਸ ਦੇਸ਼ ਦੀ ਸਰਕਾਰ ਢਿੱਗ ਚੁੱਕੀ ਹੈ ।ਵਜ਼ੀਰ ਏ ਆਜ਼ਮ ਇਮਰਾਨ ਖਾਨ ਦੀ ਸਿਫਾਰਿਸ਼ ‘ਤੇ ਰਾਸ਼ਟਰਪਤੀ ਨੇ ਨੈਸ਼ਨਲ ਅਸੈਂਬਲੀ ਭੰਗ ਕਰ ਦਿੱਤੀ ਹੈ ।ਇਮਰਾਨ ਕਹਿੰਦੇ ਹਨ ਕਿ ਰੂਸ ਦੀ ਮਦਦ ਕਰਨ ‘ਤੇ ਅਮਰੀਕਾ ਵਲੋਂ ਉਨ੍ਹਾਂ ਖਿਲਾਫ ਸਿਆਸੀ ਸਾਜਿਸ਼ ਰਚੀ ਗਈ ਹੈ ।ਦਾਅਵਾ ਕੀਤਾ ਗਿਆ ਹੈ ਕਿ ਕਈ ਨੇਤਾਵਾਂ ਨੂੰ ਇਸ ਬਾਬਤ ਅਮਰੀਕਾ ਤੋਂ ਮੋਟੀ ਰਕਮ ਵੀ ਮਿਲੀ ਹੈ ।ਪਾਕਿਸਤਾਨੀ ਫੌਜ਼ ਨੇ ਇਸ ਸਿਆਸੀ ਤੁਲਟ ਫੇਰ ਚ ਕਿਸੇ ਵੀ ਦਖਲਅੰਦਾਜ਼ੀ ਤੋਂ ਇਨਕਾਰ ਕੀਤਾ ਹੈ ।ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਤਿੰਨ ਮਹੀਨੀਆਂ ਦੇ ਅੰਦਰ ਪਾਕਿਸਤਾਨ ਦੀ ਜਨਤਾ ਇਕ ਵਾਰ ਫਿਰ ਤੋਂ ਦੇਸ਼ ਦੀ ਸਰਕਾਰ ਚੁਨੇਗੀ ।
ਭਾਰਤ ਚ ਮਹਿੰਗਾਈ ਨਾਲ ਹਾਹਾਕਾਰ ਹੈ ।ਲੋਕ ਕੇਂਦਰ ਸਰਕਾਰ ਨੂੰ ਨਲਾਇਕ ਕਹਿਣ ਤੋਂ ਗੁਰੇਜ਼ ਨਹੀਂ ਕਰ ਰਹੇ ਹਨ ।ਪਰ ਗੁਆਂਢੀ ਦੇਸ਼ਾਂ ਦੇ ਹਾਲਾਤ ਵੇਖ ਕੇ ਸੁਖ ਦਾ ਸਾਹ ਵੀ ਲਿਆ ਜਾ ਰਿਹਾ ਹੈ ।