ਨੈੱਟਫਲਿਕਸ ਵੱਲੋਂ ਹਟਾਏ ਜਾਣਗੇ ਬਰਡ ਬਾਕਸ ‘ਚ ਵਰਤੇ ਕਲਿੱਪ

ਨੈੱਟਫਲਿਕਸ ਵੱਲੋਂ ਹਟਾਏ ਜਾਣਗੇ ਬਰਡ ਬਾਕਸ ‘ਚ ਵਰਤੇ ਕਲਿੱਪ

ਕਿਊਬੈੱਕ :2013 'ਚ ਹੋਏ ਹਾਦਸੇ ਦੀਆਂ ਹਨ ਤਸਵੀਰਾਂ

SHARE

Quebec: ਨੈੱਟਫਲਿਕਸ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੇ ਆਪਣੀ ਬਲਾਕਬਸਟਰ ਫਿਲਮ ਬਰਡ ਬੌਕਸ ‘ਚੋਂ ਉਹ ਕਲਿੱਪ ਹਟਾ ਦਿੱਤੇ ਹਨ ਜਿਨ੍ਹਾਂ ‘ਚ ਕੈਨੇਡਾ ਦੇ ਲੈਕ ਮੈਗਨੈਟਿਕ ਹਾਦਸੇ ਦੀਆਂ ਦਰਦਨਾਕ ਤਸਵੀਰਾਂ ਸਨ।
ਫਿਲਮ ‘ਚ ਇੱਕ ਖਬਰ ਲਈ ਇਨ੍ਹਾਂ ਕਲਿੱਪਸ ਦੀ ਵਰਤੋਂ ਕੀਤੀ ਗਈ ਹੈ।
ਨੈੱਟਫਲਿਕਸ ਨੇ ਸ਼ੁਰੂ ‘ਚ ਕਿਹਾ ਸੀ ਕਿ ਉਹ ਵੀਡੀਓ ‘ਤੇ ਸਵਾਲ ਨਹੀਂ ਲੈਣਗੇ। ਪਰ ਖੇਤਰ ਦੇ ਲੋਕਾਂ ਦੀ ਭਾਵਨਾ ਨੂੰ ਸਮਝਦੇ ਹੋਏ ਇਹ ਕਲਿੱਪ ਹਟਾ ਦਿੱਤੇ ਗਏ ਹਨ।


ਨੈੱਟਫਲਿਕਸ ਨੇ ਕਿਹਾ ਹੈ ਕਿ ਫਿਲਮ ਮੇਕਰਸ ਨੇ ਵੀ ਇਨ੍ਹਾਂ ਕਲਿੱਪਸ ਨੂੰ ਹਟਾ ਦੇਣ ਲਈ ਹਾਮੀ ਭਰੀ ਸੀ। ਜਿਸ ਲਈ ਕੰਪਨੀ ਨੇ ਮੁਆਫੀ ਵੀ ਮੰਗੀ ਹੈ, ਉਨ੍ਹਾਂ ਕਿਹਾ ਹੈ ਕਿ ਲੈਕ ਮੈਗਨੈਟਿਕ ਕਮਿਊਨਿਟੀ ‘ਚ ਜੇਕਰ ਇਸ ਵੀਡੀਓ ਨਾਲ਼ ਕਿਸੇ ਨੂੰ ਵੀ ਠੇਸ ਪਹੁੰਚੀ ਹੈ ਤਾਂ ਇਸ ਲਈ ਉਹ ਮੁਆਫ਼ੀ ਮੰਗਦੇ ਹਨ।
2013 ‘ਚ ਹੋਏ ਇਸ ਹਾਦਸੇ ‘ਚ 45 ਮੌਤਾਂ ਹੋਈਆਂ ਸਨ। ਜਦੋਂ ਕੱਚਾ ਤੇਲ ਲਿਜਾ ਰਹੀ ਰੇਲ ਗੱਡੀ ਨੂੰ ਕਿਊਬੈੱਕ ਦੇ ਸ਼ਹਿਰ ਲੈਕ ਮੈਗਨੈਟਿਕ ‘ਚ ਅੱਗ ਲੱਗ ਗਈ ਸੀ। ਅੱਗ ਕਾਰਨ ਕਈ ਵਾਹਨ, ਘਰ ਤੇ ਦੁਕਾਨਾਂ ਸੜ ਗਏ ਸਨ।
ਟੀ.ਵੀ. ਸੀਰੀਜ਼ ‘ਚੋਂ ਇਸ ਕਲਿੱਪ ਨੂੰ ਹਟਾਉਣ ਲਈ ਕੁਝ ਹਫ਼ਤੇ ਦਾ ਸਮਾਂ ਲੱਗ ਸਕਦਾ ਹੈ।
ਜਨਵਰੀ ‘ਚ ਕਿਊਬੈੱਕ ਦੇ ਸੱਭਿਆਚਾਰ ਮੰਤਰੀ ਨੇ ਨੈੱਟਫਲਿਕਸ ਨੂੰ ਚਿੱਠੀ ਲਿਖ ਕੇ ਇਨ੍ਹਾਂ ਕਲਿੱਪਸ ਨੂੰ ਹਟਾਉਣ ਦੀ ਮੰਗ ਕੀਤੀ ਸੀ।

Short URL:tvp http://bit.ly/2UBlrst

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab