ਕੈਨੇਡਾ ‘ਚ ਪਨਾਹ ਲੈਣ ਦਾ ਦਾਅਵਾ ਕਰਨ ਵਾਲਿਆਂ ਲਈ ਸਖ਼ਤੀ

ਕੈਨੇਡਾ ‘ਚ ਪਨਾਹ ਲੈਣ ਦਾ ਦਾਅਵਾ ਕਰਨ ਵਾਲਿਆਂ ਲਈ ਸਖ਼ਤੀ

SHARE

Ottawa: ਕੈਨੇਡਾ ‘ਚ ਪਨਾਹ ਲੈਣ ਵਾਲਿਆਂ ਲਈ ਕਾਨੂੰਨ ‘ਚ ਹੋਏ ਬਦਲਾਅ ‘ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬਿਆਨ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਸਰਕਾਰ ਇਹ ਸਥਾਈ ਬਣਾਉਣਾ ਚਾਹੁੰਦੀ ਹੈ ਕਿ ਕੈਨੇਡਾ ਦਾ ਰਿਫੀਊਜੀ ਸਿਸਟਮ ਸਭ ਲਈ ਇੱਕੋ ਜਿਹਾ ਤੇ ਸਹੀ ਹੋਵੇ।
ਦੇਸ਼ ‘ਚ ਪਨਾਹ ਲੈਣ ਵਾਲਿਆਂ ਲਈ ਕਾਨੂੰਨ ‘ਚ ਕੁਝ ਵੱਡੇ ਬਦਲਾਅ ਕੀਤੇ ਗਏ ਹਨ, ਜਿਸਤੋਂ ਬਾਅਦ ਉਹ ਰਿਫੀਊਜੀ ਕੈਨੇਡਾ ‘ਚ ਪਨਾਹ ਲੈਣ ਦਾ ਦਾਅਵਾ ਨਹੀਂ ਕਰ ਸਕਣਗੇ ਜੋ ਇਹੋ ਦਾਅਵਾ ਪਹਿਲਾਂ ਕਿਸੇ ਹੋਰ ਦੇਸ਼ ‘ਚ ਕਰ ਚੁੱਕੇ ਹੋਣ। ਜਿਸ ‘ਚ ਅਮਰੀਕਾ ਵੀ ਸ਼ਾਮਲ ਹੈ। ਸਰਹੱਦੀ ਸੁਰੱਖਿਆ ਮੰਤਰੀ ਬਿਲ ਬਲੇਅਰ ਨੇ ਇਸ ‘ਤੇ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਇਹ ਬਦਲਾਅ ਅਸਾਇਲਮ ਸ਼ੌਪਿੰਗ ਯਾਨੀ ਪਨਾਹ ਲੈਣ ਦੀ ਖਰੀਦਦਾਰੀ ਨੂੰ ਰੋਕਣ ਲਈ ਬਣਾਇਆ ਗਿਆ ਹੈ।

Bill Blair, Minister of Border Security and Organized Crime Reduction

ਵਕੀਲ ਤੇ ਸਲਾਹਕਾਰ ਜੋ ਰਿਫੀਊਜੀਆਂ ਲਈ ਕੰਮ ਕਰਦੇ ਹਨ ਉਨ੍ਹਾਂ ਨੇ ਇਸ ਬਦਲਾਅ ਨੂੰ ਸਹੀ ਨਹੀਂ ਦੱਸਿਆ ਹੈ।
ਜਸਟਿਨ ਟਰੂਡੋ ਨੇ ਅੱਜ ਹੀ ਕਿਹਾ ਹੈ ਕਿ ਦੁਨੀਆ ਭਰ ‘ਚ ਚੱਲ ਰਹੀ ਅਸਥਿਰਤਾ ਕਰਕੇ ਕੈਨੇਡਾ ‘ਚ ਰਿਫੀਊਜੀਆਂ ਦੀ ਗਿਣਤੀ ਬਹੁਤ ਜ਼ਿਆਦਾ ਵਧ ਰਹੀ ਹੈ ਜੋ ਇੱਥੇ ਪਨਾਹ ਲੈਣ ਦਾ ਦਾਅਵਾ ਕਰਦੇ ਹਨ।


ਤਾਂ ਉਹ ਚਾਹੁੰਦੇ ਹਨ ਕਿ ਕੈਨੇਡਾ ‘ਚ ਜੋ ਵੀ ਵਿਅਕਤੀ ਦਾਖਲ ਹੋਣ ਉਹ ਕਾਨੂੰਨ ਦੇ ਦਾਇਰੇ ‘ਚ ਰਹਿ ਕੇ ਚੱਲਣ ।
ਅੰਕੜਿਆਂ ਮੁਤਾਬਕ ਸਾਲ 2017 ‘ਚ ਕੈਨੇਡਾ-ਅਮਰੀਕਾ ਸਰਹੱਦ ਤੋਂ 41000 ਪਨਾਹ ਲੈਣ ਵਾਲ਼ੇ ਦੇਸ਼ ‘ਚ ਦਾਖਲ ਹੋਏ ਹਨ।
ਕੈਨੇਡਾ ‘ਚ ਰਿਫੀਊਜੀਆਂ ਦੀ ਗਿਣਤੀ ਉਦੋਂ ਵਧੀ ਹੈ ਜਦੋਂ ਰਾਸ਼ਟਰਪਤੀ ਡੌਨਲਡ ਟਰੰਪ ਨੇ ਅਮਰੀਕਾ ‘ਚ ਇਸ ਸਬੰਧੀ ਕਾਨੂੰਨ ਨੂੰ ਬੇਹੱਦ ਸਖਤ ਕਰ ਦਿੱਤਾ।
ਕੈਨੇਡਾ ‘ਚ ਕਿਊਬੈੱਕ ਦੀ ਸਰਹੱਦ ਰਾਹੀਂ ਹਰ ਮਹੀਨੇ ਵੱਡੀ ਗਿਣਤੀ ‘ਚ ਰਿਫੀਊਜੀ ਦਾਖਲ ਹੁੰਦੇ ਹਨ ।
ਲਿਬਰਲ ਪਾਰਟੀ ਨੇ 2019 ਦੇ ਬਜਟ ਦੌਰਾਨ ਸਰਹੱਦੀ ਖੇਤਰਾਂ ‘ਚ ਸਖਤੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਸ ‘ਚ 1.18 ਬੀਲੀਅਨ ਡਾਲਰ ਦਾ ਸਰਹੱਦਾਂ ਦੀ ਸੁਰੱਖਿਆ ਵਧਾਉਣ ਦਾ ਪਲੈਨ ਵੀ ਸ਼ਾਮਲ ਹੈ।

Short URL:tvp http://bit.ly/2ZcxUpc

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab