ਸਰੀ ਨੂੰ ਮਿਲੇਗਾ ਨਵਾਂ ਪੁਲਿਸ ਵਿਭਾਗ !

ਸਰੀ ਨੂੰ ਮਿਲੇਗਾ ਨਵਾਂ ਪੁਲਿਸ ਵਿਭਾਗ !

SHARE
Photo: File

Surrey: ਮੇਅਰ ਚੋਣਾਂ ਤੋਂ ਪਹਿਲਾਂ ਸਰੀ ‘ਚ ਰਾਜਨੀਤਕ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਸਰੀ ਦੀ ਆਪਣੀ ਪੁਲਿਸ ਦਾ ਮੁੱਦਾ ਗੈਂਗਵਾਰ ਦਾ ਵਿਰੋਧ ਕਰ ਰਹੇ ਸੰਗਠਨਾਂ ਨੇ ਚੁੱਕਿਆ ਸੀ।
ਹੁਣ ਮੇਅਰ ਦੇ ਉਮੀਦਵਾਰ ਡਗ ਮੈਕਕੈਲਮ ਨੇ ਪ੍ਰਸਤਾਵ ਰੱਖਿਆ ਹੈ ਕਿ ਉਹ ਸਰੀ ਪੁਲਿਸ ਦਾ ਨਵਾਂ ਵਿਭਾਗ ਬਣਾਉਣਗੇ ਜੋ ਸ਼ਹਿਰ ‘ਚ ਵਧ ਰਹੇ ਕਰਾਈਮ ਨਾਲ ਲੜੇਗਾ।
ਮੈਕਕੈਲਮ ਮੁਤਾਬਕ ਇਹ ਦੁਨੀਆ ਭਰ ‘ਚ ਕਾਫ਼ੀ ਪ੍ਰਭਾਵਸ਼ਾਲੀ ਹੈ। ਡਗ ਮੈਕਕੈਲਮ 1996 ਤੋਂ 2005 ਤੱਕ ਸਰੀ ਦੇ ਮੇਅਰ ਰਹਿ ਚੁੱਕੇ ਹਨ। ਜਿਨ੍ਹਾਂ ਮੁਤਾਬਕ ਤਾਜ਼ਾ ਵਾਪਰ ਰਹੀਆਂ ਘਟਨਾਵਾਂ ਜੋ ਕਿ ਗੰਭੀਰ ਜ਼ੁਰਮ ਦਾ ਹਿੱਸਾ ਹਨ, ਉਨ੍ਹਾਂ ਨੂੰ ਕਾਬੂ ਕਰਨ ‘ਚ ਇਹ ਪ੍ਰਸਤਾਵ ਸਹਾਈ ਹੋਵੇਗਾ।
“ਅਸੀਂ ਕਰਾਈਮ ਬਾਰੇ ਬਹੁਤ ਗੱਲਬਾਤ ਕਰਦੇ ਹਾਂ, ਪਰ ਸਰੀ ‘ਚ ਗੈਂਗਵਾਰ ਕਾਫ਼ੀ ਜ਼ਿਆਦਾ ਹੈ ਤੇ ਡਰਾਈਵ-ਵੇਅ ਸ਼ੂਟਿੰਗਸ ਵੀ ਹੁੰਦੀਆਂ ਹਨ”, ਡਗ ਮੈਕਕੈਲਮ ਨੇ ਕਿਹਾ।
ਜਿਕਰਯੋਗ ਹੈ ਕਿ ਮੇਅਰ ਚੋਣਾਂ ਤੋਂ ਪਹਿਲਾਂ ਗੈਂਗਵਾਰ ਚੋਣ ਮੁਹਿੰਮ ਦਾ ਸਭ ਤੋਂ ਵੱਡਾ ਤੇ ਖਾਸ ਹਿੱਸਾ ਬਣਿਆ ਹੋਇਆ ਹੈ।

Short URL:tvp http://bit.ly/2MrMxNG

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab