
Ottawa: ਕੈਨੇਡਾ ਦੇ ਇਮੀਗਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਕਿਹਾ ਹੈ ਕਿ ਉਹ ਆਪਣੇ ਦੇਸ਼ ‘ਚ ਨਵੀਨੀਕਰਨ ਲਿਆ ਰਹੇ ਹਨ।
ਜਿਸਦੇ ਤਹਿਤ ਕਈ ਨਵੇਂ ਪ੍ਰੋਗਰਾਮ ਸ਼ੁਰੂ ਕੀਤੇ ਜਾ ਰਹੇ ਹਨ। ਇਨ੍ਹਾਂ ਦੀ ਸ਼ੁਰੂਆਤ ਕੁਝ ਵੱਡੀਆਂ ਕੰਪਨੀਆਂ ਨਾਲ਼ ਮਿਲ ਕੇ ਕੀਤੀ ਜਾ ਰਹੀ ਹੈ। ਜੋ ਕਿ ਵਧੀਆ ਲੋਕਾਂ ਨੂੰ ਕੈਨੇਡਾ ‘ਚ ਲਿਆਉਣ ਲਈ ਸਹਾਇਕ ਹੋਣਗੀਆਂ।
ਕੈਨੇਡਾ ਦੇ ਸੈਟਲਮੈਂਟ ਐਂਡ ਇੰਟੀਗਰੇਸ਼ਨ ਪ੍ਰੋਗਰਾਮ ਨੂੰ ਹੋਰ ਵਧੀਆ ਬਣਾਇਆ ਜਾ ਰਿਹਾ ਹੈ।
ਕੈਨੇਡਾ ਸਰਕਾਰ ਜੰਪਸਟਾਰਟ ਰਿਫੀਊਜੀ ਟੈਲੇਂਟ ਤੇ ਲਿੰਕਡਇਨ ਵਰਗੀਆਂ ਕੰਪਨੀਆਂ ਨਾਲ਼ ਮਿਲ ਕੇ ਕੰਮ ਕਰ ਰਹੀ ਹੈ।
ਇਮੀਗਰੇਸ਼ਨ, ਸਿਟੀਜ਼ਨਸ਼ਿੱਪ ਤੇ ਰਿਫੀਊਜੀ ਮੰਤਰੀ ਅਹਿਮਦ ਹੁਸੈਨ ਨੇ ਕਿਹਾ ਕਿ ਉਹ ਨਵੇਂ ਪ੍ਰੋਗਰਾਮਾਂ ‘ਤੇ ਕੰਮ ਕਰ ਰਹੇ ਹਨ, ਜਿਸ ਨਾਲ਼ ਕੈਨੇਡਾ ‘ਚ ਨਵੇਂ ਆਉਣ ਵਾਲ਼ੇ ਲੋਕਾਂ ਨੂੰ ਸਹੂਲਤਾਂ ਦੇਣ ਤੇ ਦੇਸ਼ ‘ਚ ਹੋਰ ਨਵੇਂ ਲੋਕਾਂ ਨੂੰ ਲਿਆਉਣ ਲਈ ਸਹੂਲਤਾਂ ‘ਚ ਮਦਦ ਮਿਲੇਗੀ।
Short URL:tvp http://bit.ly/2THxG63