ਕੈਨੇਡਾ ਦਾ ਵੀਜ਼ਾ ਲਗਵਾਉਣ ਲਈ ਬਦਲਿਆ ਤਰੀਕਾ

ਕੈਨੇਡਾ ਦਾ ਵੀਜ਼ਾ ਲਗਵਾਉਣ ਲਈ ਬਦਲਿਆ ਤਰੀਕਾ

SHARE

Ottawa: ਕੈਨੇਡਾ ਨੇ ਬਾਇਓਮੈਟਰਿਕਸ ਕੁਲੈਕਸ਼ਨ ਪ੍ਰੋਗਰਾਮ ਨੂੰ ਵਧਾਉਣ ਦਾ ਐਲਾਨ ਕੀਤਾ ਹੈ।
31 ਦਸੰਬਰ 2018 ਤੋਂ ਬਾਅਦ ਏਸ਼ੀਆ, ਏਸ਼ੀਆ ਪੈਸੀਫਿਕ ਤੇ ਅਮਰੀਕਾ ਤੋਂ ਕੈਨੇਡਾ ਦਾ ਵਿਜ਼ੀਟਰ ਵੀਜ਼ਾ, ਸਟੱਡੀ ਵੀਜ਼ਾ, ਵਰਕ ਪਰਮਿਟ ਜਾਂ ਪੀ.ਆਰ. ਅਪਲਾਈ ਕਰਨ ਵਾਲ਼ਿਆਂ ਨੂੰ ਆਪਣੀ ਫੋਟੋ ਦੇ ਨਾਲ਼ ਫਿੰਗਰਪ੍ਰਿੰਟ ਦੇਣੇ ਪੈਣਗੇ।
ਯੂਰਪ, ਮਿਡਲ ਈਸਟ ਤੇ ਅਫਰੀਕਨ ਦੇਸ਼ਾਂ ਲਈ ਵੀ ਇਹੋ ਕਾਨੂੰਨ 31 ਜੁਲਾਈ 2018 ਤੋਂ ਲਾਗੂ ਹੋਵੇਗਾ।
ਇਮੀਗਰੇਸ਼ਨ ਵਿਭਾਗ ਨੇ ਕਿਹਾ ਹੈ ਕਿ ਬਾਇਓਮੈਟਰਿਕ ਨਾਲ਼ ਇਮੀਗਰੇਸ਼ਨ ਤੇ ਬਾਰਡਰ ਸਰਵਿਸ ਦਾ ਕੰਮ ਸੌਖਾਲ਼ਾ ਹੋ ਜਾਂਦਾ ਹੈ, ਜੋ ਦੇਸ਼ ਲਈ ਖ਼ਤਰਾ ਪੈਦਾ ਕਰਨ ਵਾਲ਼ੇ ਸ਼ੱਕੀ ਵਿਅਕਤੀਆਂ ਨੂੰ ਫੜ ਸਕਦੇ ਹਨ ਤੇ ਦੇਸ਼ ਅੰਦਰ ਆਉਣ ਤੋਂ ਰੋਕ ਸਕਦੇ ਹਨ।


ਬਾਇਓਮੈਟਰਿਕ ਨਾਲ਼ ਯਾਤਰੀ ਦੀ ਪਛਾਣ ਵੀ ਛੇਤੀ ਪਤਾ ਲੱਗ ਜਾਂਦੀ ਹੈ ਤੇ ਉਨ੍ਹਾਂ ਦੀ ਅਰਜ਼ੀ ‘ਤੇ ਕੰਮ ਵੀ ਛੇਤੀ ਨਾਲ਼ ਹੋ ਸਕਦਾ ਹੈ।
ਬਾਇਓਮੈਟਰਿਕ ਦੀ ਸ਼ੁਰੂਆਤ ਨਾਲ਼ ਵੀਜ਼ਾ ਲਈ ਲਗਾਈ ਜਾਣ ਵਾਲ਼ੀ ਅਰਜ਼ੀ ‘ਚ ਇੱਕ ਹੋਰ ਕਦਮ ਵਧ ਜਾਵੇਗਾ। ਅਰਜ਼ੀ ਪਾਉਣ ਵਾਲ਼ੇ ਨੂੰ ਆਪ ਜਾਕੇ ਅੰਬੈਸੀ ‘ਚ ਫਿੰਗਰ ਪ੍ਰਿੰਟ ਦੇਣੇ ਪੈਣਗੇ। ਫਿੰਗਰ ਪ੍ਰਿੰਟ ਵੀਜ਼ਾ ਐਪਲੀਕੇਸ਼ਨ ਸੈਂਟਰ ‘ਤੇ ਦਿੱਤੇ ਜਾ ਸਕਣਗੇ।
ਫਿੰਗਰ ਪ੍ਰਿੰਟ ਵੀਜ਼ਾ ਲੱਗਣ ਤੋਂ ਪਹਿਲਾਂ ਦਿੱਤੇ ਜਾਣਗੇ ਜੋ ਅਰਜ਼ੀ ਦੇ ਨਾਲ਼ ਇਮੀਗਰੇਸ਼ਨ ਕੋਲ਼ ਜਾਣਗੇ।
ਜਿਵੇਂ ਜਦੋਂ ਅਮਰੀਕਾ ਦਾ ਵੀਜ਼ਾ ਲਗਾਉਣ ਲਈ ਅਰਜ਼ੀ ਲਗਾਉਣੀ ਹੁੰਦੀ ਹੈ ਤਾਂ ਫਿੰਗਰਪ੍ਰਿੰਟ ਲਈ ਅੰਬੈਸੀ ਜਾਣਾ ਪੈਂਦਾ ਹੈ, ਠੀਕ ਉਸੇ ਤਰ੍ਹਾਂ ਹੁਣ ਕੈਨੇਡਾ ਦਾ ਵੀਜ਼ਾ ਲਗਾਉਣ ਵਾਲ਼ੇ ਹਰ ਵਿਅਕਤੀ ਨੂੰ ਖੁਦ ਅੰਬੈਸੀ ਜਾਣਾ ਪਵੇਗਾ।

Short URL:tvp http://bit.ly/2AkhobC

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab