ਨਿਊਜ਼ੀਲੈਂਡ: ਕੌਣ ਸੀ ਦੋਸ਼ੀ ? ਕੀ ਹੈ ਪੂਰਾ ਮਾਮਲਾ ?

ਨਿਊਜ਼ੀਲੈਂਡ: ਕੌਣ ਸੀ ਦੋਸ਼ੀ ? ਕੀ ਹੈ ਪੂਰਾ ਮਾਮਲਾ ?

SHARE

New Zealand: ਦੋ ਮਸਜਿਦਾਂ ‘ਚ ਘੱਟੋ ਘੱਟ 49 ਵਿਅਕਤੀਆਂ ਦੀ ਮੌਤ ਹੋਈ ਹੈ। ਜੋ ਸ਼ੱੁਕਰਵਾਰ ਦੀ ਦੁਪਹਿਰ ਨੂੰ ਪਰਮਾਤਮਾ ਨੂੰ ਅਰਦਾਸ ਕਰਨ ਲਈ ਇਕੱਠੇ ਹੋਏ ਸਨ। ਕਾਤਲ ਵੱਲੋਂ ਇਸ ਬਾਰੇ ਪਾਈ ਗਈ ਲਾਈਵ ਵੀਡੀਓ ਨੇ ਸਭ ਨੂੰ ਹਿਲਾ ਜੇ ਰੱਖ ਦਿੱਤਾ ਹੈ।
ਇੱਕ ਮਸਜਿਦ ‘ਚ ਗੋਲ਼ੀਆਂ ਚਲਾਉਣ ਵਾਲ਼ੇ ਵਿਅਕਤੀ ਨੇ 74 ਪੰਨਿਆਂ ਦਾ ਇੱਕ ਮੈਨੀਫੈਸਟੋ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ, ਬਰੇਨਟਨ ਟੇਰੇਂਟ ਵਜੋਂ ਇਸਨੂੰ ਪੋਸਟ ਕੀਤਾ ਗਿਆ, ਜਿਸਨੇ ਖੁਦ ਦੀ ਪਛਾਣ 28 ਸਾਲਾ ਆਸਟ੍ਰੇਲੀਅਨ ਗੋਰੇ ਵਿਅਕਤੀ ਵਜੋਂ ਦੱਸੀ। ਜਿਸਨੇ ਕਿਹਾ ਕਿ ਉਹ ਯੂਰਪ ‘ਚ ਮੁਸਲਿਮਾਂ ਵੱਲੋਂ ਕੀਤੇ ਹਮਲਿਆਂ ਦਾ ਬਦਲਾ ਲੈ ਰਿਹਾ ਹੈ।
ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸ ‘ਤੇ ਮਾਮਲਾ ਦਰਜ ਕੀਤਾ ਗਿਆ ਹੈ ਤੇ ਦੋ ਹੋਰ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ‘ਚ ਲਿਆ ਗਿਆ ਹੈ।


ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੇ ਇਸਨੂੰ ਸਾਫ ਤੌਰ ‘ਤੇ ਅੱਤਵਾਦੀ ਹਮਲਾ ਦੱਸਿਆ ਹੈ। ਜਿਸਨੇ 15 ਮਾਰਚ 2019 ਦੇ ਦਿਨ ਨੂੰ ਨਿਊਜ਼ੀਲੈਂਡ ਲਈ ਸਭ ਤੋਂ ਕਾਲ਼ਾ ਦਿਨ ਦੱਸਿਆ ਹੈ।
ਨਿਊਜ਼ੀਲੈਂਡ ਨੂੰ ਬਹੁਤ ਹੀ ਸ਼ਾਂਤਮਈ ਦੇਸ਼ ਮੰਨਿਆ ਜਾਂਦਾ ਹੈ ਜਿੱਥੇ ਪੁਲਿਸ ਅਧਿਕਾਰੀ ਵੀ ਬੰਦੂਕ ਬਹੁਤ ਘੱਟ ਚੁੱਕਦੇ ਹਨ। ਨਿਊਜ਼ੀਲੈਂਡ ‘ਚ ਰਿਫੀਊਜੀਆਂ ਤੇ ਪ੍ਰਵਾਸੀਆਂ ਦਾ ਸਵਾਗਤ ਵੀ ਕੀਤਾ ਜਾਂਦਾ ਹੈ।
ਕਰਿਸਚਰਚ ਦੀ ਅਲ ਨੂਰ ਮਸਜਿਦ ‘ਚ ਹਮਲਾ ਕਰਦੇ ਸਮੇਂ ਸ਼ਾਇਦ ਦੋਸ਼ੀ ਨੇ ਹੈਲਮੇਟ ਕੈਮਰੇ ਦੀ ਵਰਤੋਂ ਕੀਤੀ ਤੇ ਹਮਲੇ ਦੀ ਸਾਰੀ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਲਾਈਵ ਕੀਤਾ। ਹਮਲਾਵਰ ਨੇ ਪਹਿਲਾਂ ਤੋਂ ਹੀ ਮੌਤ ਦੇ ਮੂੰਹ ‘ਚ ਜਾ ਚੁੱਕੇ ਵਿਅਕਤੀਆਂ ‘ਤੇ ਵੀ ਕਈ-ਕਈ ਗੋਲ਼ੀਆਂ ਚਲਾਈਆਂ। ਕੁਝ ਦੇਰ ਬਾਅਦ ਹੀ ਸ਼ਹਿਰ ਦੀ ਇੱਕ ਦੂਜੀ ਮਸਜਿਦ ‘ਚ ਵੀ ਗੋਲ਼ੀਆਂ ਮਾਰ ਕੇ ਕੁਝ ਵਿਅਕਤੀਆਂ ਨੂੰ ਕਤਲ ਕੀਤਾ ਗਿਆ।


ਅਧਿਕਾਰੀਆਂ ਨੇ ਕਿਹਾ ਹੈ ਕਿ ਕਰੀਬ 48 ਵਿਅਕਤੀ ਜਖਮੀ ਹੋਏ ਹਨ।
ਪੁਲਿਸ ਨੇ ਇਹ ਸਾਫ ਨਹੀਂ ਕੀਤਾ ਕਿ ਇੱਕੋ ਵਿਅਕਤੀ ਨੇ ਦੋਵਾਂ ਮਸਜਿਦਾਂ ‘ਚ ਹਮਲਾ ਕੀਤਾ ਹੈ ਜਾਂ ਦੋਵੇਂ ਥਾਵਾਂ ‘ਤੇ ਵੱਖੋ ਵੱਖਰੇ ਵਿਅਕਤੀ ਸਨ। ਹਿਰਾਸਤ ‘ਚ ਲਏ ਗਏ ਵਿਅਕਤੀਆਂ ਦੀ ਪਛਾਣ ਬਾਰੇ ਪੁਲਿਸ ਨੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਅਜੇ ਇਹ ਨਹੀਂ ਪਤਾ ਕਿ ਇਹ ਵਿਅਕਤੀ ਕੁੱਲ ਕਿੰਨੇ ਹਨ ਜਿਸ ਕਰਕੇ ਕੌਮੀ ਪੱਧਰ ‘ਤੇ ਅਲਰਟ ਜਾਰੀ ਕੀਤਾ ਗਿਆ ਹੈ। ਪੁਲਿਸ ਨੇ ਮੁਸਲਿਮ ਭਾਈਚਾਰੇ ਨੂੰ ਕਿਹਾ ਹੈ ਕਿ ਉਹ ਦੇਸ਼ ਭਰ ‘ਚ ਕਿਸੇ ਵੀ ਮਸਜਿਦ ‘ਚ ਨਾ ਜਾਣ। ਕਰਿਸਚਰਚ ‘ਚ ਕਈ ਫਲਾਈਟਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ।
ਪੁਲਿਸ ਨੇ ਜਾਂਚ ਦੇ ਘੇਰੇ ਨੂੰ 360 ਕਿਲੋਮੀਟਰ ਤੱਕ ਵਧਾ ਦਿੱਤਾ ਹੈ, ਇੱਥੇ ਤੱਕ ਕਿ ਕਈ ਥਾਵਾਂ ‘ਤੇ ਘਰਾਂ ਨੂੰ ਖਾਲੀ ਵੀ ਕਰਵਾਇਆ ਗਿਆ ਹੈ।

Short URL:tvp http://bit.ly/2UyucTY

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab