Site icon TV Punjab | Punjabi News Channel

ਪੰਜਾਬ ‘ਚ ਫਿਰ NIA ਦੀ ਰੇਡ, ਲੁਧਿਆਣਾ ਕੋਰਟ ਬਲਾਸਟ ਮਾਮਲੇ ਨੂੰ ਲੈ ਕੇ ਕੀਤੀ ਜਾ ਰਹੀ ਹੈ ਰੇਡ

ਮੁਕਤਸਰ ਸਾਹਿਬ – ਸ੍ਰੀ ਮੁਕਤਸਰ ਸਾਹਿਬ ‘ਚ NIA ਦੀ ਛਾਪੇਮਾਰੀ ਕੀਤੀ ਜਾ ਰਹੀ ਹੈ। ਇਹ ਰੇਡ ਲੁਧਿਆਣਾ ਕੋਰਟ ਬਲਾਸਟ ਮਾਮਲੇ ਨੂੰ ਲੈ ਕੇ ਕੀਤੀ ਜਾ ਰਹੀ ਹੈ ਇਹ ਬੰਬ ਧਮਾਕਾ 23 ਦਸੰਬਰ 2021 ਨੂੰ ਹੋਇਆ ਸੀ। ਗੈਰ-ਪ੍ਰਮਾਣਿਕ ਸੂਤਰਾਂ ਮੁਤਾਬਿਕ NIA ਨੇ ਇਹ ਛਾਪੇਮਾਰੀ ਇਕ ਵਿਅਕਤੀ ਦੇ ਘਰ ਗਲੀ ਨੰ. 13 ਕੋਟਕਪੂਰਾ ਰੋਡ ਦੇ ਨਜ਼ਦੀਕ ਕੀਤੀ ਸੀ। ਜਿਸ ਦਾ ਸਬੰਧ ਲੁਧਿਆਣਾ ਕੋਰਟ ਬੰਬ ਬਲਾਸਟ ਨਾਲ ਦੱਸਿਆ ਜਾ ਰਿਹਾ ਹੈ।

ਗੈਰ-ਪ੍ਰਮਾਣਿਕ ਸੂਤਰਾਂ ਦੇ ਹਵਾਲਿਓਂ ਪਤਾ ਲੱਗਾ ਹੈ ਕਿ NIA ਦੇ ਰਾਡਾਰ ‘ਤੇ ਆਇਆ ਇਹ ਵਿਅਕਤੀ ਕਥਿੱਤ ਤੌਰ ‘ਤੇ ਪਾਕਿਸਤਾਨ ‘ਚ ਵੀ ਗਿਆ ਸੀ ਅਤੇ ਉਥੇ ਵੀ ਕਿਸੇ ਮਾਮਲੇ ‘ਚ ਕਾਫ਼ੀ ਸਮਾਂ ਉਲਝੇ ਰਹਿਣ ਉਪਰੰਤ ਭਾਰਤ ਵਾਪਸ ਮੁੜਿਆ।

ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੁਧਿਆਣਾ ਦੇ ਪੁਰਾਣੇ ਕੋਰਟ ਕੰਪਲੈਕਸ ਦੀ ਦੂਜੀ ਮੰਜ਼ਿਲ ‘ਤੇ ਧਮਾਕਾ ਹੋਇਆ ਸੀ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਆਲੇ-ਦੁਆਲੇ ਦੇ ਘਰ ਵੀ ਹਿੱਲਣ ਲੱਗੇ ਸਨ।

Exit mobile version