Site icon TV Punjab | Punjabi News Channel

ਪੰਜਾਬ ‘ਚ ਤੜਕਸਾਰ NIA ਦੀ ਵੱਡੀ ਕਾਰਵਾਈ, ਟੀਮ ਨੇ 30 ਥਾਵਾਂ ‘ਤੇ ਕੀਤੀ ਛਾਪੇਮਾਰੀ

ਡੈਸਕ- ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਵੱਡੀ ਕਾਰਵਾਈ ਕਰਦਿਆਂ 6 ਸੂਬਿਆਂ ’ਚ 50 ਥਾਵਾਂ ’ਤੇ ਛਾਪੇਮਾਰੀ ਕਰ ਰਹੀ ਹੈ। NIA ਵੱਲੋਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਸਣੇ ਕਈ ਸੂਬਿਆਂ ’ਚ ਛਾਪੇਮਾਰੀ ਕਰ ਰਹੀ ਹੈ। NIA ਵੱਲੋਂ ਪੰਜਾਬ ’ਚ 30 ਥਾਵਾਂ, ਰਾਜਸਥਾਨ ’ਚ 13 ਥਾਂਵਾਂ ’ਤੇ ਛਾਪੇਮਾਰੀ, ਹਰਿਆਣਾ ’ਚ 4, ਉੱਤਰਾਖੰਡ ‘ਚ 2 ਥਾਵਾਂ ‘ਤੇ ਛਾਪੇਮਾਰੀ ਦਿੱਲੀ-ਐਨਸੀਆਰ, ਉੱਤਰਾਖੰਡ, ਯੂਪੀ ਵਿੱਚ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ।

ਬਠਿੰਡਾ ‘ਚ ਬੁੱਧਵਾਰ ਸਵੇਰੇ ਕਰੀਬ 6 ਵਜੇ NIA ਦੀਆਂ ਦੋ ਟੀਮਾਂ ਰਾਮਪੁਰਾ ਅਤੇ ਮੋੜ ਮੰਡੀ ਪਹੁੰਚੀਆਂ। ਟੀਮ ਵੱਲੋਂ ਪਿੰਡ ਜੇਠੂਕੇ ਵਿੱਚ ਗੁਰਪ੍ਰੀਤ ਸਿੰਘ ਉਰਫ਼ ਗੁਰੀ ਦੇ ਘਰ ਦੀ ਤਲਾਸ਼ੀ ਲਈ ਜਾ ਰਹੀ ਹੈ। ਗੁਰੀ ਬਠਿੰਡਾ ਪੁਲਿਸ ਨੂੰ ਕਤਲ ਸਮੇਤ ਕਈ ਮਾਮਲਿਆਂ ਵਿੱਚ ਲੋੜੀਂਦਾ ਮੁਲਜ਼ਮ ਹੈ। NIA ਦੀ ਟੀਮ ਹੈਰੀ ਮੋਰ ਦੇ ਘਰ ਪਹੁੰਚ ਗਈ ਹੈ। ਹੈਰੀ ਦਾ ਵੀ ਕਈ ਮਾਮਲਿਆਂ ਵਿੱਚ ਨਾਮ ਹੈ।

ਫਿਰੋਜ਼ਪੁਰ ਵਿੱਚ NIA ਨੇ ਅੱਜ ਸਵੇਰੇ 5 ਵਜੇ ਸ਼ਹਿਰ ਦੀ ਮੱਛੀ ਮੰਡੀ ਇਲਾਕੇ ਵਿੱਚ ਜੋਨਸ ਉਰਫ ਜ਼ੋਰਾ ਨਾਮਕ ਨੌਜਵਾਨ ਦੇ ਘਰ ਛਾਪੇਮਾਰੀ ਕੀਤੀ। ਪੁੱਛਗਿੱਛ ਤੋਂ ਬਾਅਦ ਐਨਆਈਏ ਦੀ ਟੀਮ ਨੇ ਸੁੰਦਰ ਨੂੰ ਗ੍ਰਿਫਤਾਰ ਕਰ ਲਿਆ ਹੈ।ਜਾਣਕਾਰੀ ਮੁਤਾਬਕ ਜਾਂਚ ਏਜੰਸੀ ਨੂੰ ਉਸ ਦੇ ਮੋਬਾਈਲ ਤੋਂ ਚੈਟ ਵੀ ਮਿਲੀ ਹੈ। NIA ਦੀ ਟੀਮ ਨੇ ਅੱਜ ਫਰੀਦਕੋਟ ‘ਚ ਛਾਪੇਮਾਰੀ ਕੀਤੀ ਹੈ। ਫਰੀਦਕੋਟ ‘ਚ ਸੁਖਜੀਤ ਸਿੰਘ ਉਰਫ ਭੋਲਾ ਨਿਹੰਗ ਦੇ ਭਰਾ ਕਰਮਜੀਤ ਸਿੰਘ ਦੇ ਘਰ ਤਲਾਸ਼ੀ ਲਈ ਜਾ ਰਹੀ ਹੈ। ਇਸ ਤੋਂ ਪਹਿਲਾਂ NIA ਨੇ ਪਿੰਡ ਜਿਊਣ ਸਿੰਘ ਵਾਲਾ ‘ਚ ਵੀ ਛਾਪੇਮਾਰੀ ਕੀਤੀ ਸੀ।

ਅੱਜ ਸਵੇਰੇ NIA ਦੀ ਟੀਮ ਨੇ ਮਾਨਸਾ ‘ਚ ਅਚਾਨਕ ਛਾਪਾ ਮਾਰਿਆ। NIA ਦੀ ਟੀਮ ਜਿਸ ਵਿਅਕਤੀ ਦੇ ਘਰ ਪਹੁੰਚੀ, ਉਸ ਦਾ ਨਾਮ ਸਾਧੂ ਸਿੰਘ ਹੈ, ਜੋ ਕਿ ਪਹਿਲਾਂ ਪੰਜਾਬ ਦੀਆਂ ਜੇਲ੍ਹਾ ‘ਚ ਸਜ਼ਾ ਕੱਟ ਰਿਹਾ ਸੀ ਪਰ ਛੁੱਟੀ ਮਿਲਣ ਤੋਂ ਬਾਅਦ ਉਸ ਨੇ ਉਤਰਾਖੰਡ ਵਿੱਚ ਕਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਸਾਧੂ ਸਿੰਘ ਉੱਤਰਾਖੰਡ ਦੀ ਅਲਮੋੜਾ ਜੇਲ੍ਹ ਵਿੱਚ ਬੰਦ ਹੈ। NIA ਦੀ ਟੀਮ ਉਸ ਦੇ ਪਰਿਵਾਰ ਤੋਂ ਪੁੱਛਗਿੱਛ ਕਰ ਰਹੀ ਹੈ।

ਮਾਨਸਾ ਜ਼ਿਲ੍ਹੇ ਦੇ ਇੱਕ ਦਰਜਨ ਪਿੰਡਾਂ ਵਿੱਚ NIA ਦੀ ਛਾਪੇਮਾਰੀ ਚੱਲ ਰਹੀ ਹੈ। ਸੂਤਰਾਂ ਦੇ ਹਵਾਲੇ ਨਾਲ ਜਾਣਕਾਰੀ ਮਿਲੀ ਹੈ ਕਿ ਨਸ਼ਿਆਂ ਦੇ ਕਾਰੋਬਾਰ ਵਿੱਚ ਪਹਿਲਾਂ ਹੀ ਅਪਰਾਧੀ ਬਣੇ ਲੋਕਾਂ ਦੇ ਘਰਾਂ ਵਿੱਚ NIA ਦੀ ਰੇਡ ਚੱਲ ਰਹੀ ਹੈ, ਜਿਨ੍ਹਾਂ ਵਿੱਚ ਜ਼ਿਆਦਾਤਰ ਕਬੱਡੀ ਖਿਡਾਰੀ ਹਨ। ਮਾਨਸਾ ਜ਼ਿਲ੍ਹੇ ਦੇ ਪਿੰਡ ਵਿੱਚ NIA ਦੀ ਛਾਪੇਮਾਰੀ ਜਾਰੀ।

Exit mobile version