ਨਿਰੰਕਾਰੀ ਭਵਨ ‘ਤੇ ਹੋਏ ਹਮਲੇ ਮਾਮਲੇ ‘ਚ ਪੁਲਿਸ ਨੂੰ ਵੱਡੀ ਸਫਲਤਾ, ਇਕ...

ਨਿਰੰਕਾਰੀ ਭਵਨ ‘ਤੇ ਹੋਏ ਹਮਲੇ ਮਾਮਲੇ ‘ਚ ਪੁਲਿਸ ਨੂੰ ਵੱਡੀ ਸਫਲਤਾ, ਇਕ ਗ੍ਰਿਫ਼ਤਾਰ

SHARE

ਅੰਮ੍ਰਿਤਸਰ ਦੇ ਨਿਰੰਕਾਰੀ ਭਵਨ ‘ਤੇ ਹੋਏ ਗ੍ਰਨੇਡ ਹਮਲੇ ਦੇ ਮਾਮਲੇ ਨੂੰ ਪੁਲਿਸ ਨੇ ਸੁਲਝਾ ਲਿਆ ਹੈ।  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਇਹ ਦਾਅਵਾ ਕੀਤਾ ਹੈ।  ਕੈਪਟਨ ਮੁਤਾਬਕ ਇਸ ਹਮਲੇ ਪਿੱਛੇ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਹੱਥ ਹੈ।  ਪੁਲਿਸ ਨੇ ਹਮਲੇ ‘ਚ ਸ਼ਾਮਲ ਅਜਨਾਲਾ ਤਹਿਸੀਲ ਦੇ ਰਹਿਣ ਵਾਲੇ ਬਿਕਰਮਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ।  ਬਿਕਰਮਜੀਤ ਸਿੰਘ ਨੇ ਵਾਰਦਾਤ ਵੇਲੇ ਨਿਰੰਕਾਰੀ ਭਵਨ ਦੇ ਗੇਟ ‘ਤੇ ਤਾਇਨਾਤ ਵਿਅਕਤੀ ਨੂੰ ਪਿਸਤੌਲ ਦਿਖਾ ਕੇ ਰੌਲਾ ਨਾ ਪਾਉਣ ਦੀ ਚਿਤਾਵਨੀ ਦਿੱਤੀ ਸੀ, ਜਦਕਿ ਉਸਦੇ ਸਾਥੀ ਅਵਤਾਰ ਸਿੰਘ ਨੇ ਅੰਦਰ ਜਾ ਕੇ ਚਲ ਰਹੇ ਸਤਿਸੰਗ ਦੌਰਾਨ ਗ੍ਰਨੇਡ ਸੁੱਟ ਦਿੱਤਾ ਸੀ। ਪੁਲਿਸ ਵਲੋਂ ਅਵਤਾਰ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਨੇ ਇਹ ਸਾਰੀ ਸਾਜ਼ਿਸ਼ ਰਚੀ ਸੀ। ਨਿਰੰਕਾਰੀ ਭਵਨ ‘ਚ ਸੁੱਟਿਆ ਗ੍ਰਨੇਡ ਪਾਕਿਸਤਾਨੀ ਆਰਡੀਨੈਂਸ ਫੈਕਟਰੀ ਵਿੱਚ ਬਣਿਆ ਸੀ। ਉਨ੍ਹਾਂ ਕਿਹਾ ਕਿ ਹਮਲੇ ਪਿੱਛੇ ਹੈਪੀ ਪੀਐਚਡੀ ਦਾ ਹੱਥ ਸੀ ਜੋ ਪਾਕਿਸਤਾਨ ਬੈਠਾ ਹੈ। ਉਸ ਨੇ ਹੀ ਹਮਲੇ ਲਈ ਪੈਸੇ ਭੇਜੇ ਸੀ। ਹੈਪੀ ਪੀਐਚਡੀ ਪਟਿਆਲਾ ਤੋਂ ਅਸਲੇ ਨਾਲ ਗ੍ਰਿਫਤਾਰ ਸ਼ਬਨਮਦੀਪ ਸਿੰਘ ਦੇ ਵੀ ਸੰਪਰਕ ਵਿੱਚ ਸੀ। ਉਸ ਨੇ ਹੀ ਹਮਲੇ ਲਈ ਗ੍ਰਨੇਡ ਤੇ ਪੈਸੇ ਮੁਹੱਈਆ ਕਰਵਾਏ ਸੀ।
ਕੈਪਟਨ ਨੇ ਕਿਹਾ ਕਿ  ਵਿਦੇਸ਼ਾਂ ਵਿੱਚ ਬੈਠੇ ਅੱਤਵਾਦੀ ਤੇ ਆਈਐਸਆਈ ਭੋਲੇਭਾਲੇ ਨੌਜਵਾਨਾਂ ਨੂੰ ਵਰਤ ਰਹੀ ਹੈ। ਇਸ ਮਾਮਲੇ ਨੂੰ ਕਿਸੇ ਧਰਮ ਨਾਲ ਨਹੀਂ ਜੋੜਨਾ ਚਾਹੀਦਾ ਕਿਉਂਕਿ ਇਹ ਇਕ ਅੱਤਵਾਦੀ ਕਾਰਵਾਈ ਹੈ।
Short URL:tvp http://bit.ly/2r051N6

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab