ਪ੍ਰਿੰਸ ਫਿਲਿਪ ਖਿਲਾਫ ਨਹੀਂ ਹੋਵੇਗਾ ਮਾਮਲਾ ਦਰਜ

ਪ੍ਰਿੰਸ ਫਿਲਿਪ ਖਿਲਾਫ ਨਹੀਂ ਹੋਵੇਗਾ ਮਾਮਲਾ ਦਰਜ

SHARE

London: ਲੰਡਨ ਦੇ ਪ੍ਰਿੰਸ ਫਿਲਿਪ ‘ਤੇ ਕਾਰ ਹਾਦਸੇ ਨੂੰ ਲੈ ਕੇ ਕੋਈ ਵੀ ਮਾਮਲਾ ਦਰਜ ਨਹੀਂ ਹੋਵੇਗਾ। ਇਸ ਹਾਦਸੇ ‘ਚ ਦੋ ਔਰਤਾਂ ਜ਼ਖਮੀ ਹੋਈਆਂ ਸਨ।
ਪੈਲੇਸ ਨੇ ਐਲਾਨ ਕਰ ਦਿੱਤਾ ਹੈ ਕਿ 97 ਸਾਲਾ ਪਿੰ੍ਰਸ ਫਿਲਿਪ ਹੁਣ ਕਦੀ ਵੀ ਗੱਡੀ ਨਹੀਂ ਚਲਾਉਣਗੇ, ਜਿਸਤੋਂ ਕੁਝ ਦਿਨ ਬਾਅਦ ਹੀ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਪ੍ਰਿੰਸ ‘ਤੇ ਕੋਈ ਵੀ ਮਾਮਲਾ ਦਰਜ ਨਹੀਂ ਹੋਵੇਗਾ। ਹਾਦਸਾ ਜਨਵਰੀ 17 ਨੂੰ ਵਾਪਰਿਆ ਸੀ।
ਪੈਲੇਸ ਦੇ ਵਕੀਲਾਂ ਨੇ ਜਾਣਕਾਰੀ ਦਿੱਤੀ ਕਿ ਮਾਮਲੇ ‘ਤੇ ਪੂਰਾ ਗੌਰ ਕੀਤਾ ਗਿਆ, ਜਿਸ ‘ਚ ਡਰਾਈਵਰ ਦੀ ਉਮਰ ਨੂੰ ਵੀ ਧਿਆਨ ‘ਚ ਰੱਖਿਆ ਗਿਆ ਹੈ ਤੇ ਡਰਾਈਵਿੰਗ ਲਾਇਸੰਸ ਸਮਰਪਣ ਕਰਨ ਦੇ ਫੈਸਲੇ ਨੂੰ ਵੀ ਧਿਆਨ ‘ਚ ਰੱਖਿਆ ਗਿਆ ਹੈ।
ਜਿਕਰਯੋਗ ਹੈ ਕਿ ਹਾਦਸੇ ਦੌਰਾਨ 97 ਸਾਲਾ ਪ੍ਰਿੰਸ ਗੱਡੀ ਚਲਾ ਰਹੇ ਸੀ, ਜਿਨ੍ਹਾਂ ਨੂੰ ਇਸ ਦੌਰਾਨ ਕੋਈ ਵੀ ਸੱਟ ਨਹੀਂ ਲੱਗੀ ਪਰ ਦੋ ਔਰਤਾਂ ਇਸ ਹਾਦਸੇ ਦੀ ਲਪੇਟ ‘ਚ ਆ ਗਈਆਂ ਸਨ। ਜੋ ਕਿ ਦੂਜੀ ਕਾਰ ‘ਚ ਮੌਜੂਦ ਸਨ। ਔਰਤਾਂ ਦੇ ਨਾਲ਼ 9 ਮਹੀਨੇ ਦਾ ਬੱਚਾ ਵੀ ਮੌਜੂਦ ਸੀ ਪਰ ਉਹ ਪੂਰੀ ਤਰ੍ਹਾਂ ਸੁਰੱਖਿਅਤ ਰਿਹਾ।
ਪੁਲਿਸ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਪ੍ਰਿੰਸ ਤੇ ਦੂਜੀ ਗੱਡੀ ਦੇ ਡਰਾਈਵਰ ਦੇ ਸਾਹ ਦਾ ਟੈਸਟ ਵੀ ਕੀਤਾ ਗਿਆ ਸੀ ਤਾਂ ਕਿ ਹਾਦਸੇ ਦਾ ਕਾਰਨ ਸ਼ਰਾਬ ਪੀਣਾ ਜਾਂ ਕੋਈ ਹੋਰ ਨਸ਼ਾ ਕਰਨਾ ਨਾ ਰਿਹਾ ਹੋਵੇ। ਪਰ ਅਜਿਹਾ ਨਹੀਂ ਸੀ।
ਪ੍ਰਿੰਸ ਨੂੰ ਹਾਦਸੇ ਤੋਂ ਦੋ ਦਿਨ ਬਾਅਦ ਮੁੜ ਤੋਂ ਗੱਡੀ ਚਲਾਉਂਦੇ ਹੋਏ ਦੇਖਿਆ ਗਿਆ ਸੀ ਤੇ ਉਸ ਸਮੇਂ ਉਨ੍ਹਾਂ ਨੇ ਸੀਟ ਬੈਲਟ ਵੀ ਨਹੀਂ ਸੀ ਲਗਾਈ ਹੋਈ।
ਜਿਸਤੋਂ ਕੁਝ ਦਿਨ ਬਾਅਦ ਹੀ ਪੈਲੇਸ ਨੇ ਐਲਾਨ ਕੀਤਾ ਕਿ ਪ੍ਰਿੰਸ ਫਿਲਿਪ ਹੁਣ ਕਦੀ ਵੀ ਡਰਾਈਵ ਨਹੀਂ ਕਰਨਗੇ।

Short URL:tvp http://bit.ly/2TQwf5l

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab