ਇਨ੍ਹਾਂ ਗਾਇਕਾਂ ਲਈ ਕੈਨੇਡਾ ’ਚ ‘ਨੋ ਐਂਟਰੀ’ !

ਇਨ੍ਹਾਂ ਗਾਇਕਾਂ ਲਈ ਕੈਨੇਡਾ ’ਚ ‘ਨੋ ਐਂਟਰੀ’ !

SHARE

Vancouver: ਸਰੀ ਦੇ ਇੱਕ ਸੰਗਠਨ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਗਾਇਕਾਂ ਨੂੰ ਵੀਜ਼ੇ ਨਾ ਦਿੱਤੇ ਜਾਣ ਜੋ ਇੱਥੇ ਆ ਕੇ ਆਪਣੇ ਗੀਤਾਂ ਸਮੇਤ ਗੈਂਗਵਾਰ ਤੇ ਨਸ਼ਿਆਂ ਨੂੰ ਪ੍ਰਮੋਟ ਕਰਦੇ ਹਨ।
ਵੇਕ ਅੱਪ ਸਰੀ ਸੰਗਠਨ ਨੇ ਕੇਂਦਰ ਸਰਕਾਰ ਤੋਂ ਇਹ ਮੰਗ ਕੀਤੀ ਹੈ। ਇਹ ਸੰਗਠਨ ਗੈਂਗਵਾਰ ਖ਼ਿਲਾਫ਼ ਕੀਤੀ ਗਈ ਰੈਲੀ ਦੌਰਾਨ ਸ਼ੁਰੂ ਕੀਤਾ ਗਿਆ ਸੀ। ਜਿਸ ਨੂੰ ਹਜ਼ਾਰਾਂ ਲੋਕਾਂ ਦਾ ਸਮਰਥਨ ਪ੍ਰਾਪਤ ਹੈ। ਸਰੀ ’ਚ 16 ਸਾਲਾ ਜਸਕਰਨ ਸਿੰਘ ਝੁੱਟੀ ਤੇ 17 ਸਾਲਾ ਜਸਕਰਨ ਸਿੰਘ ਭੰਗਲ ਦੇ ਕਤਲ ਤੋਂ ਬਾਅਦ ਇਹ ਸੰਗਠਨ ਬਣਾਇਆ ਗਿਆ ਹੈ। ਜਿਕਰਯੋਗ ਹੈ ਕਿ ਜਾਂਚ ਟੀਮਾਂ ਨੇ ਅਜੇ ਇਨ੍ਹਾਂ ਕਤਲਾਂ ਨੂੰ ਗੈਂਗਵਾਰ ਨਾਲ ਨਹੀਂ ਜੋੜਿਆ ਗਿਆ ਹੈ, ਪਰ ਇਹ ਜਰੂਰ ਕਿਹਾ ਗਿਆ ਹੈ ਕਿ ਦੋਵੇਂ ਕਤਲ ਮਿਥ ਕੇ ਕੀਤੇ ਗਏ ਸਨ।


ਵੇਕ ਅਪ ਸਰੀ ਲਹਿਰ ਦੇ ਅਧਿਕਾਰੀ ਸੁੱਖੀ ਸੰਧੂ ਨੇ ਪ੍ਰੈਸ ਕਾਨਫਰੰਸ ਬੁਲਾ ਕੇ ਗਾਇਕਾਂ ’ਤੇ ਕਈ ਇਲਜ਼ਾਮ ਲਗਾਏ। ਉਨ੍ਹਾਂ ਕਿਹਾ ਕਿ ਕੋਈ ਵੀ ਗਾਇਕ ਜੋ ਗੈਂਗਵਾਰ ਨੂੰ ਉਤਸ਼ਾਹਤ ਕਰੇਗਾ ਤੇ ਹਿੰਸਾ ਨੂੰ ਵਧਾਵਾ ਦਵੇਗਾ, ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਮੰਗ ਰੱਖੀ ਜਾਵੇਗੀ ਕਿ ਅਜਿਹੇ ਗਾਇਕਾਂ ਨੂੰ ਕੈਨੇਡਾ ਦਾ ਵੀਜ਼ਾ ਨਾ ਦਿੱਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਸਥਾਨਕ ਬੈਂਕੇਟ ਹਾਲ ਵੀ ਅਜਿਹੇ ਗਾਇਕਾਂ ਦੇ ਪ੍ਰੋਗਰਾਮ ਨਾ ਕਰਨ।
ਸੁੱਖੀ ਸੰਧੂ ਨੇ ਕਿਹਾ ਕਿ 24 ਸਾਲ ਦਰਮਿਆਨ ਮੈਟਰੋ ਵੈਨਕੂਵਰ ’ਚ ਸਾਊਥ ਏਸ਼ੀਅਨ ਭਾਈਚਾਰਾ 200 ਨੌਜਵਾਨਾਂ ਨੂੰ ਖੋ ਚੁੱਕਿਆ ਹੈ। ਇਸ ਦੌਰਾਨ ਗੈਂਗਵਾਰ ਨੂੰ ਰੋਕਣ ਲਈ ਕਈ ਕਦਮ ਵੀ ਚੁੱਕੇ ਗਏ, ਪਰ ਉਹ ਮਦਦਗਾਰ ਸਾਬਤ ਨਹੀਂ ਹੋਏ।
ਵੇਕ ਅਪ ਸਰੀ ਸੰਗਠਨ ਨੇ ਸਾਫ਼ ਕੀਤਾ ਹੈ ਕਿ ਇਹ ਸੰਗਠਨ ਰਾਜਨੀਤੀ ਤੋਂ ਪ੍ਰਭਾਵਤ ਨਹੀਂ ਹੈ, ਨਾ ਹੀ ਇਸ ਸੰਗਠਨ ਦਾ ਮੰਤਵ ਕਿਸੇ ਵੀ ਰਾਜਨੀਤਕ ਗਤੀਵਿਧੀ ’ਚ ਸ਼ਾਮਲ ਹੋਣਾ ਹੈ। ਇਹ ਸੰਗਠਨ ਮਾਪਿਆਂ ਵੱਲੋਂ ਚਲਾਇਆ ਜਾ ਰਿਹਾ ਹੈ।

Short URL:tvp http://bit.ly/2tAue25

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab