ਓਂਟਾਰੀਓ ‘ਚ ਔਟੀਜ਼ਮ ਪ੍ਰੋਗਰਾਮ ਲਈ ਐਲਾਨ

ਓਂਟਾਰੀਓ ‘ਚ ਔਟੀਜ਼ਮ ਪ੍ਰੋਗਰਾਮ ਲਈ ਐਲਾਨ

SHARE

Ontario: ਓਂਟਾਰੀਓ ਦੀ ਸੋਸ਼ਲ ਸਰਵਿਸਿਸ ਮੰਤਰੀ ਨੇ ਅੱਜ ਔਟੀਜ਼ਮ ਦੇ ਗੰਭੀਰ ਮਾਮਲਿਆਂ ‘ਚ ਫੰਡ ਵਧਾ ਦਿੱਤਾ ਹੈ। ਜਿਸਨੂੰ ਔਟੀਜ਼ਮ ਪੀੜਤ ਬੱਚਿਆਂ ਦੇ ਮਾਪਿਆਂ ਨਾਲ਼ ਖੜੇ ਵਕੀਲਾਂ ਨੇ ਇਸ ਵਿਵਾਦਤ ਪਲੈਨ ਨੂੰ ਸਹੀ ਕਰਨ ਲਈ ਕਦਮ ਦੱਸਿਆ ਹੈ।
ਔਟੀਜ਼ਮ ਪੀੜਤਾਂ ਲਈ ਨਵਾਂ ਪ੍ਰੋਗਰਾਮ ਚਿਲਡਰਨ, ਕਮਿਊਨਿਟੀ ਐਂਡ ਸੋਸ਼ਲ ਸਰਵਿਸਿਸ ਮੰਤਰੀ ਲੀਸਾ ਮੈਕਲੀਓਡ ਨੇ ਪਿਛਲ਼ੇ ਮਹੀਨੇ ਲਿਆਂਦਾ ਸੀ। ਜਿਸਤੋਂ ਬਾਅਦ ਔਟੀਜ਼ਮ ਪੀੜਤ ਬੱਚਿਆਂ ਦੇ ਮਾਪੇ ਸੜਕਾਂ ‘ਤੇ ਉਤਰ ਆਏ ਸੀ ਤੇ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਮਾਪਿਆਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਐਲਾਨੀ ਗਈ ਫੰਡਿੰਗ ਨਾਕਾਫੀ ਹੈ। ਜੋ ਕਿ ਪਰਿਵਾਰ ਦੀ ਕਮਾਈ ਤੇ ਔਟੀਜ਼ਮ ਪੀੜਤਾਂ ਦੀ ਉਮਰ ‘ਤੇ ਅਧਾਰਤ ਸੀ।
ਜਿਸ ਤਹਿਤ ਬੱਚਿਆਂ ਨੂੰ ਜਿਸ ਪੱਧਰ ਦਾ ਇਲਾਜ ਲੋੜੀਂਦਾ ਹੈ ਉਨ੍ਹਾਂ ਨੂੰ ਉਹ ਇਲਾਜ ਨਹੀਂ ਮਿਲ ਸਕੇਗਾ।
ਇਸ ਦੌਰਾਨ ਮਾਪਿਆਂ ਵੱਲੋਂ ਕੀਤੇ ਪ੍ਰਦਰਸ਼ਨਾਂ ਦੌਰਾਨ ਮੰਤਰੀ ਲੀਸਾ ਮੈਕਲੀਓਡ ਨੂੰ ਧਮਕੀਆਂ ਤੱਕ ਦਿੱਤੀਆਂ ਗਈਆਂ ਤੇ ਇੱਕ ਔਰਤ ‘ਤੇ ਮਾਮਲਾ ਵੀ ਦਰਜ ਹੋ ਗਿਆ ਸੀ।
ਮੈਕਲੀਓਡ ਨੇ ਅੱਜ ਕਿਹਾ ਕਿ ਪਿਛਲਾ ਮਹੀਨਾ ਮਾਪਿਆਂ ਲਈ ਕਾਫੀ ਭਾਵੁਕ ਕਰ ਦੇਣ ਵਾਲ਼ਾ ਸੀ ਤੇ ਉਸਨੇ ਮਾਪਿਆਂ ਦੀ ਪਰੇਸ਼ਾਨੀ ਨੂੰ ਸੁਣਿਆ ਵੀ ਹੈ।
ਮੰਤਰੀ ਨੇ ਕਿਹਾ ਕਿ ਉਹ ਸਮਝ ਸਕਦੀ ਹੈ ਕਿ ਔਟੀਜ਼ਮ ਪੀੜਤ ਬੱਚਿਆਂ ਨੂੰ ਖਾਸ ਧਿਆਨ ਦੇਣ ਦੀ ਲੋੜ ਹੈ ਤੇ ਉਹ ਉਨਾਂ੍ਹ ਲਈ ਹਰ ਬਣਦੀ ਕੋਸ਼ਿਸ਼ ਕਰੇਗੀ।
ਹੁਣ ਤੱਕ ਮੈਕਲਿਓਡ ਨੇ ਪਲੈਨ ਨੂੰ ਇਸੇ ਤਰ੍ਹਾਂ ਜਾਰੀ ਰੱਖਣ ਦੀ ਗੱਲ ਵੀ ਕਹੀ ਹੈ ਯਾਨੀ ਕਿ ਹੋਰ ਫੰਡਿੰਗ ਲਈ ਕੋਈ ਥਾਂ ਨਹੀਂ ਰੱਖੀ ਗਈ ਹੈ। ਮੰਤਰੀ ਨੇ ਕਿਹਾ ਹੈ ਕਿ ਨਵੀਆਂ ਲੋੜਾਂ ਨੂੰ ਪੂਰਾ ਕਰਨ ਲਈ ਹੋਰ ਫੰਡ ਦਿੱਤਾ ਜਾਵੇਗਾ ਪਰ ਇਹ ਸਾਫ ਨਹੀਂ ਕੀਤਾ ਹੈ ਕਿ ਆਖਿਰ ਕਿੰਨਾ ਫੰਡ ਦਿੱਤਾ ਜਾਵੇਗਾ।
ਮੈਕਲੀਓਡ ਨੇ ਇਹ ਵੀ ਕਿਹਾ ਹੈ ਕਿ ਉਹ ਪ੍ਰੋਗਰਾਮ ਲਈ ਕਮਾਈ ਪਤਾ ਕਰਨ ਦੀ ਪ੍ਰਕਿਰਿਆ ਨੂੰ ਵੀ ਹਟਾ ਰਹੀ ਹੈ, ਤਾਂ ਕਿ 6 ਸਾਲ ਤੋਂ ਘੱਟ ਉਮਰ ਦੇ ਸਾਰੇ ਹੀ ਬੱਚਿਆਂ ਨੂੰ 20,000 ਡਾਲਰ ਮਿਲ ਸਕੇ ਜਿਨ੍ਹਾਂ ਦੇ ਮਾਮਲੇ ਸਪੈਕਟਰਮ ‘ਤੇ ਹੋਣ। ਜਿਨ੍ਹਾਂ ਬੱਚਿਆਂ ਦੀ ਉਮਰ 6 ਸਾਲ ਤੋਂ ਜ਼ਿਆਦਾ ਹੈ ਉਨ੍ਹਾਂ ਨੂੰ 5000 ਡਾਲਰ ਮਿਲੇਗਾ।

ਕਿੰਨਾ ਆਉਂਦਾ ਹੈ ਖ਼ਰਚਾ?

ਇਨਟੈਂਸਿਵ ਥੈਰੇਪੀ ਲਈ ਹਰ ਸਾਲ 80,000 ਡਾਲਰ ਤੱਕ ਖਰਚ ਆਉਂਦਾ ਹੈ। ਇਸ ਸਮੇਂ ਸਰਕਾਰ ਨਾਲ਼ ਹੋਏ ਠੇਕੇ ਤਹਿਤ ਜਿਨ੍ਹਾਂ ਬੱਚਿਆਂ ਨੂੰ ਥੈਰੇਪੀ ਮਿਲ ਰਹੀ ਹੈ ਉਨ੍ਹਾਂ ਦਾ ਠੇਕਾ 6 ਮਹੀਨੇ ਲਈ ਵਧਾਇਆ ਜਾਵੇਗਾ।

ਕਿੰਨੇ ਬੱਚੇ ਉਡੀਕ ‘ਚ?

ਮੈਕਲੀਓਡ ਨੇ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਇਹ ਵੀ ਹੈ ਕਿ ਵੇਟਲਿਸਟ ਨੂੰ ਜਿਨ੍ਹਾਂ ਹੋ ਸਕੇ ਉਹ ਘੱਟ ਕਰ ਦੇਣ।
ਜਿਕਰਯੋਗ ਹੈ ਕਿ ਇਸ ਸਮੇਂ ਵੇਟ ਲਿਸਟ ‘ਚ 23,000 ਬੱਚੇ ਹਨ।

ਕਦੋਂ ਹੋਵੇਗਾ ਨਵਾਂ ਪ੍ਰੋਗਰਾਮ ਸ਼ੁਰੂ?

ਓਂਟਾਰੀਓ ‘ਚ ਔਟੀਜ਼ਮ ਸਬੰਧੀ ਨਵਾਂ ਪ੍ਰੋਗਰਾਮ ਅਪ੍ਰੈਲ 1 2019 ਤੋਂ ਸ਼ੁਰੂ ਹੋ ਰਿਹਾ ਹੈ।

Short URL:tvp http://bit.ly/2U68utq

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab