TV Punjab | Punjabi News Channel

Ontario ‘ਚ ਗੋਲੀਬਾਰੀ ਦੌਰਾਨ ਇੱਕ ਵਿਅਕਤੀ ਦੀ ਹੋਈ ਮੌਤ

FacebookTwitterWhatsAppCopy Link

TORONTO –  ਮਾਮਲਾ ਡਾਊਨਟਾਊਨ ਟੋਰਾਂਟੋ ਤੋਂ ਸਾਹਮਣੇ ਆਇਆ ਜਿੱਥੇ ਸਵੇਰੇ ਗੋਲੀਬਾਰੀ ਹੋਈ ਹੈ। ਇਸ ਗੋਲੀਬਾਰੀ ਦੌਰਾਨ ਇੱਕ ਆਦਮੀ ਦੀ ਮੌਤ ਹੋ ਗਈ ਅਤੇ ਦੋ ਔਰਤਾਂ ਜ਼ਖਮੀ ਦੱਸੀਆਂ ਜਾ ਰਹੀਆਂ ਹਨ।
ਟੋਰਾਂਟੋ ਪੁਲਿਸ ਅਧਿਕਾਰੀ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਸਵੇਰੇ ਕਰੀਬ 5 ਵਜੇ ਐਡੀਲੇਡ ਅਤੇ ਡੰਕਨ ਖੇਤਰ ਵਿੱਚ ਗੋਲੀਆਂ ਚੱਲੀਆਂ ਹਨ। ਜਦੋਂ ਅਧਿਕਾਰੀ ਘਟਨਾ ਸਥਾਨ ‘ਤੇ ਪਹੁੰਚੇ, ਉਨ੍ਹਾਂ ਨੂੰ ਦੋ ਔਰਤਾਂ ਅਤੇ ਇੱਕ ਆਦਮੀ ਜ਼ਖਮੀ ਹੋਏ ਮਿਲੇ।
ਟੋਰਾਂਟੋ ਪੈਰਾਮੈਡੀਕਸ ਦੇ ਅਨੁਸਾਰ, ਆਦਮੀ ਨੂੰ ਜਾਨਲੇਵਾ ਸੱਟਾਂ ਲੱਗੀਆਂ, ਇੱਕ ਔਰਤ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਦੂਜੀ ਔਰਤ ਨੂੰ ਮਾਮੂਲੀ ਸੱਟਾਂ ਆਈਆਂ।
ਇਸ ਤੋਂ ਬਾਅਦ ਤਿੰਨਾਂ ਪੀੜਤਾਂ ਨੂੰ ਹਸਪਤਾਲ ਲਿਜਾਇਆ ਗਿਆ।ਪੁਲਿਸ ਨੇ ਦੱਸਿਆ ਕਿ ਬਾਅਦ ਵਿੱਚ ਉਸ ਵਿਅਕਤੀ ਦੀ ਸੱਟਾਂ ਕਾਰਨ ਮੌਤ ਹੋ ਗਈ।ਆਦਮੀ ਦੀ ਪਛਾਣ ਅਜੇ ਜਾਰੀ ਨਹੀਂ ਕੀਤੀ ਗਈ ਹੈ।ਪੁਲਿਸ ਦਾ ਮੰਨਣਾ ਹੈ ਕਿ ਤਿੰਨੋਂ ਪੀੜਤ ਇੱਕ ਦੂਜੇ ਨੂੰ ਜਾਣਦੇ ਹਨ।ਪੁਲਿਸ ਅਨੁਸਾਰ ਗੋਲੀ ਚੱਲਣ ਤੋਂ ਬਾਅਦ ਇੱਕ ਚਿੱਟਾ ਵਾਹਨ ਇਸ ਖੇਤਰ ਨੂੰ ਛੱਡਦਾ ਹੋਇਆ ਵੇਖਿਆ ਗਿਆ।
ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Exit mobile version