TV Punjab | Punjabi News Channel

ਸੁਪਰਟੈਕ ਬਿਲਡਰ ਦੇ 2 ਟਾਵਰਾਂ ਨੂੰ 3 ਮਹੀਨਿਆਂ ਅੰਦਰ ਢਾਹੁਣ ਦੇ ਹੁਕਮ

FacebookTwitterWhatsAppCopy Link

ਨੋਇਡਾ : ਸੁਪਰਟੈਕ ਬਿਲਡਰ ਦੇ ਨੋਇਡਾ ਵਿਚ ਸਥਿਤ 40 ਮੰਜ਼ਿਲਾ ਉੱਚੇ 2 ਟਾਵਰ 3 ਮਹੀਨਿਆਂ ਦੇ ਅੰਦਰ ਢਾਹ ਦਿੱਤੇ ਜਾਣਗੇ। ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਇਲਾਹਾਬਾਦ ਹਾਈ ਕੋਰਟ ਦੇ ਉਸ ਫੈਸਲੇ ਨੂੰ ਬਰਕਰਾਰ ਰੱਖਿਆ ਹੈ ਜਿਸ ਵਿਚ ਸੁਪਰਟੈਕ ਬਿਲਡਰਜ਼ ਦੇ ਐਮਰਾਲਡ ਕੋਰਟ ਪ੍ਰੋਜੈਕਟ ਦੇ 2 ਟਾਵਰ ਢਾਹੁਣ ਦੇ ਨਿਰਦੇਸ਼ ਦਿੱਤੇ ਗਏ ਸਨ।

ਇਹ ਨਿਯਮਾਂ ਦੀ ਉਲੰਘਣਾ ਕਰਕੇ ਬਣਾਏ ਗਏ ਹਨ। ਸੁਪਰਟੈਕ ਬਿਲਡਰ ਨੂੰ ਅਦਾਲਤ ਵਿਚ ਇਮਾਰਤ ਢਾਹੁਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਸੈਂਟਰਲ ਬਿਲਡਿੰਗ ਰਿਸਰਚ ਇੰਸਟੀਚਿਊਟ (ਸੀਬੀਆਰਆਈ) ਦੀ ਨਿਗਰਾਨੀ ਹੇਠ ਸੁਪਰਟੈਕ ਬਿਲਡਰ ਦੀਆ ਦੋਵਾਂ ਇਮਾਰਤਾਂ ਨੂੰ 3 ਮਹੀਨਿਆਂ ਦੇ ਅੰਦਰ ਢਾਹੁਣਾ ਪਏਗਾ। ਇਸ ਦਾ ਖਰਚਾ ਵੀ ਬਿਲਡਰ ਵੱਲੋਂ ਕੀਤਾ ਜਾਵੇਗਾ।

ਟੀਵੀ ਪੰਜਾਬ ਬਿਊਰੋ

Exit mobile version