Site icon TV Punjab | Punjabi News Channel

ਪਾਕਿਸਤਾਨੀ ਡਰੋਨ ਰਾਹੀਂ ਸੁੱਟੇ ਗਏ ਹਥਿਆਰ ਤੇ ਗੋਲਾ ਬਾਰੂਦ ਬਰਾਮਦ

ਡੈਸਕ- ਸੀਮਾ ਸੁਰੱਖਿਆ ਬਲ ਨੇ ਫ਼ਿਰੋਜ਼ਪੁਰ ਜ਼ਿਲ੍ਹੇ ’ਚ ਅੰਤਰਰਾਸ਼ਟਰੀ ਸਰਹੱਦ ਨੇੜੇ ਪਾਕਿਸਤਾਨੀ ਡਰੋਨ ਰਾਹੀਂ ਤਸਕਰੀ ਕੀਤੇ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਖੇਪ ਬਰਾਮਦ ਕੀਤੀ ਹੈ। ਇਸ ਦੀ ਜਾਣਕਾਰੀ ਬੀਐੱਸਐੱਫ ਦੇ ਅਧਿਕਾਰੀਆਂ ਨੇ ਦਿੱਤੀ ਹੈ।

ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਦੱਸਿਆ ਕਿ ਡਰੋਨ ਰਾਂਹੀ ਆਏ ਪੈਕੇਟ ਖੋਲ੍ਹਣ ’ਤੇ ਉਹਨਾਂ ਨੂੰ ਇਕ ਏ.ਕੇ.47 ਅਸਾਲਟ ਰਾਈਫਲ, ਦੋ ਏ.ਕੇ.47 ਮੈਗਜ਼ੀਨ, 40 ਲਾਈਵ ਰਾਉਂਡ (7.62 ਮਿਲੀਮੀਟਰ) ਅਤੇ 40,000 ਰੁਪਏ ਦੀ ਨਕਦੀ ਮਿਲੀ, ਜਿਸ ਨੂੰ ਜ਼ਬਤ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Exit mobile version