ਪਾਕਿਸਤਾਨ ਨੇ ਦੁਨੀਆ ਭਰ ਦੇ ਸਿੱਖਾਂ ਨੂੰ ਦਿੱਤਾ ਸੱਦਾ

ਪਾਕਿਸਤਾਨ ਨੇ ਦੁਨੀਆ ਭਰ ਦੇ ਸਿੱਖਾਂ ਨੂੰ ਦਿੱਤਾ ਸੱਦਾ

SHARE

ਪਾਕਿਸਤਾਨ ਸਰਕਾਰ ਨੇ ਨਨਕਾਣਾ ਸਾਹਿਬ ਅਤੇ ਕਰਤਾਰਪੁਰ ਸਾਹਿਬ ਨੂੰ ਜੋੜਣ ਲਈ ਇਕ ਹੋਰ ਕਾਰੀਡੋਰ ਬਣਾਉਣ ਦਾ ਫ਼ੈਸਲਾ ਲਿਆ ਹੈ। ਪਾਕਿਸਤਾਨ ਸਰਕਾਰ ਨੇ ਦੁਨੀਆ ਭਰ ‘ਚ ਵੱਸਦੇ ਸਿੱਖ ਭਾਈਚਾਰੇ ਨੂੰ ਇਸ ਕਾਰੀਡੋਰ ਦੇ ਨਜ਼ਦੀਕ ਨਿਵੇਸ਼ ਕਰਨ ਦਾ ਸੱਦਾ ਦਿੱਤਾ ਹੈ। ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਇਸ ਕਾਰੀਡੋਰ ਨੇੜ੍ਹੇ ਨਿਵੇਸ਼ ਕਰਨ ਵਾਲੇ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ।

ਇਹ ਜਾਣਕਾਰੀ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਨੇ ਦਿੱਤੀ ਹੈ ਜੋ ਲੰਡਨ ਦੇ ਸਾਊਥਹਾਲ ਵਿਖੇ ਸਿੱਖ ਭਾਈਚਾਰੇ ਦੇ ਲੋਕਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਸਰਵਰ ਨੇ ਕਿਹਾ ਕਿ 70 ਸਾਲਾਂ ਬਾਅਦ ਕਰਤਾਰਪੁਰ ਸਾਹਿਬ ਲਾਂਘੇ ਦਾ ਖੁੱਲ੍ਹਣਾ ਬਹੁਤ ਹੀ ਮਹੱਤਵਪੂਰਨ ਹੈ।

ਸਰਵਰ ਨੇ ਕਰਤਾਰਪੁਰ ਸਾਹਿਬ ਲਾਂਘੇ ਦੇ ਮਾਮਲੇ ‘ਚ ਭਾਰਤ ਦੇ ਸਹਿਯੋਗ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਭਾਰਤ ਸਰਕਾਰ ਸਕਾਰਾਤਮਕ ਰੂਪ ਨਾਲ ਉਨ੍ਹਾਂ ਨੂੰ ਸਹਿਯੋਗ ਨਾ ਦਿੰਦੀ ਤਾਂ ਯਕੀਨੀ ਤੌਰ ‘ਤੇ ਉਹ ਸੁਪਨਾ ਪੂਰਾ ਨਹੀਂ ਹੋ ਸਕਦਾ ਸੀ। ਇਸ ਲਾਂਘੇ ਰਾਹੀਂ ਦੋਹਾਂ ਸਰਕਾਰਾਂ ਨੇ ਦੁਨੀਆ ਭਰ ‘ਚ ਸਵਾ ਕਰੋੜ ਸਿੱਖਾਂ ਦੀਆਂ ਉਮੀਦਾਂ ਨੂੰ ਪੂਰਾ ਕਰਦਿਆਂ ਨਵੇਂ ਸੰਬੰਧਾਂ ਦੀ ਨੀਂਹ ਰੱਖੀ ਹੈ।

ਸਰਵਰ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਨਨਕਾਣਾ ਸਾਹਿਬ ਅਤੇ ਕਰਤਾਰਪੁਰ ਸਾਹਿਬ ਵਿਚਾਲੇ ਇਕ ਹੋਰ ਲਾਂਘਾ ਵਿਕਸਿਤ ਕਰ ਰਹੀ ਹੈ। ਇਸ ਦਾ ਪੂਰਾ ਖ਼ਰਚਾ ਪਾਕਿਸਤਾਨ ਦੀ ਸਰਕਾਰ ਚੁੱਕੇਗੀ। ਉਨ੍ਹਾਂ ਨੇ ਇਸ ਲਾਂਘੇ ‘ਤੇ ਯਾਤਰੀਆਂ ਦੀਆਂ ਸਹੂਲਤਾਂ ਦਾ ਧਿਆਨ ਰੱਖਦਿਆਂ ਸਿੱਖ ਭਾਈਚਾਰੇ ਨੂੰ ਹੋਟਲ, ਸਿੱਖਿਆ ਅਤੇ ਵਪਾਰ ਦੇ ਹੋਰ ਖੇਤਰਾਂ ‘ਚ ਨਿਵੇਸ਼ ਕਰਨ ਦੀ ਅਪੀਲ ਕੀਤੀ ਹੈ।

Short URL:tvp http://bit.ly/2SOmqEM

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab