ਹੁਣ ਪਾਕਿਸਤਾਨ `ਚ ਲੱਗੇਗਾ ‘ਪਾਪ’ ਟੈਕਸ

ਹੁਣ ਪਾਕਿਸਤਾਨ `ਚ ਲੱਗੇਗਾ ‘ਪਾਪ’ ਟੈਕਸ

SHARE

Islamabad : ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖਾਨ ਆਪਣੇ ਮੁਲਕ ਨੂੰ ਮੁੜ ਖੜ੍ਹਾ ਕਰਨ ਲਈ ਕਈ ਯਤਨ ਕਰ ਰਹੇ ਹਨ। ਇਸੇ ਕੋਸ਼ਿਸ਼ `ਚ ਪਾਕਿਸਤਾਨ ਸਰਕਾਰ ਨੇ  ਸਿਹਤ ਬਜਟ ਨੂੰ ਵਧਾਉਣ ਲਈ ਸਿਗਰਟ ਅਤੇ ਸ਼ਰਾਬ  ’ਤੇ ਜਲਦੀ ਹੀ ‘ਪਾਪ ਟੈਕਸ’ ਲਾਉਣ ਜਾ ਰਿਹਾ ਹੈ। ਇਹ ਜਾਣਕਾਰੀ ਪਾਕਿਸਤਾਨ  ਦੇ ਸਿਹਤ ਮੰਤਰੀ ਆਮੇਰ ਮਹਿਮੂਦ ਕਿਆਨੀ ਨੇ ਮੰਗਲਵਾਰ ਨੂੰ ਦਿੱਤੀ।

ਉਨ੍ਹਾਂ ਦੱਸਿਆ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਸਰਕਾਰ ਦੇਸ਼ ਦੇ ਕੁੱਲ ਘਰੇਲੂ ਉਤਪਾਦ ਦੇ ਪੰਜ ਫ਼ੀਸਦ ਵਾਲਾ ਸਿਹਤ ਬਜਟ ਬਣਾਉਣਾ ਚਾਹੁੰਦੀ ਹੈ। ਇਸ ਦੀ ਪ੍ਰਾਪਤੀ ਲਈ ਆਮਦਨ ਵਿੱਚ ਵਾਧਾ ਕਰਨਾ ਹੋਵੇਗਾ। ਇਸ ਲਈ ਸਰਕਾਰ ਕਈ ਤਰ੍ਹਾਂ ਦੇ ਉਪਾਅ ਅਮਲ ਵਿਚ ਲਿਆ ਰਹੀ ਹੈ। ਇਨ੍ਹਾਂ ਅਮਲਾਂ ਵਿਚੋਂ ਹੀ ਇਕ ਹੈ ਤੰਬਾਕੂੁ ਤੇ ਸ਼ਰਬਤ ’ਤੇ ‘ਪਾਪ ਟੈਕਸ’ ਲਾ ਦਿੱਤਾ ਜਾਵੇ। ਇਸ ਤੋਂ ਜੋ ਆਮਦਨ ਹੋਵੇਗੀ ਉਸ ਨੂੰ ਸਿਹਤ ਬਜਟ ਵਿਚ ਸ਼ਾਮਲ ਕੀਤਾ ਜਾਵੇਗਾ।
 ਉਨ੍ਹਾਂ ਦੱਸਿਆ ਕਿ ਹੁਣ ਸਰਕਾਰ ਜੀਡੀਪੀ ਦਾ ਕੇਵਲ 0.6 ਹੀ ਖ਼ਰਚ ਕਰ ਰਹੀ ਹੈ। ਇਹ ਟੈਕਸ ਪਹਿਲਾਂ ਵੀ ਕਈ ਵਾਰੀ ਲਾਉਣ ਦੀ ਸਲਾਹ ਦਿੱਤੀ ਗਈ ਸੀ ਜਿਸ ਨੂੰ ਹੁਣ ਅਮਲ ਵਿਚ ਲਿਆਂਦਾ ਜਾ ਰਿਹਾ ਹੈ। ਇਕ ਰਿਪੋਰਟ ਵਿਚ ਸਿਹਤ ਵਿਭਾਗ ਦੇ ਡਾਇਰੈਕਟਰ ਜਨਰਲ ਡਾ. ਅਸਦ ਹਫੀਜ਼ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਅਜਿਹਾ ਟੈਕਸ ਦੁਨੀਆਂ ਦੇ ਕਰੀਬ 45 ਮੁਲਕਾਂ ਵਿਚ ਵਸੂਲਿਆ ਜਾਂਦਾ ਹੈ।
Short URL:tvp http://bit.ly/2riNCzk

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab