Site icon TV Punjab | Punjabi News Channel

ਅੱਜ ਪੰਚਾਂ ਦਾ ਸਹੁੰ ਚੁੱਕ ਸਮਾਗਮ, ਸੀਐਮ ਮਾਨ ਸਮੇਤ 16 ਮੰਤਰੀ ਲੈਣਗੇ ਹਿੱਸਾ

ਡੈਸਕ- ਪੰਜਾਬ ‘ਚ ਅੱਜ 83 ਹਜ਼ਾਰ ਚੁਣੇ ਗਏ ਪੰਚਾਂ ਨੂੰ ਸਹੁੰ ਚੁਕਾਈ ਜਾਵੇਗੀ। ਇਸ ਦੌਰਾਨ 19 ਜ਼ਿਲ੍ਹਿਆਂ ‘ਚ ਜ਼ਿਲ੍ਹਾਂ ਪੱਧਰੀ ਸਮਾਗਮ ਕਰਵਾਇਆ ਜਾਵੇਗਾ, ਜਦਿਕ ਜ਼ਿਮਨੀ ਚੋਣਾਂ ਕਾਰਨ 4 ਜ਼ਿਲ੍ਹਿਆਂ ਦੇ ਪੰਚਾਂ ਨੂੰ ਬਾਅਦ ‘ਚ ਸਹੁੰ ਚੁਕਾਈ ਜਾਵੇਗੀ। ਇਸ ਸਮਾਗਮ ‘ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ, ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਸਮੇਤ 16 ਮੰਤਰੀ ਹਿੱਸਾ ਲੈਣਗੇ.

ਇਸ ਦੇ ਲਈ ਸਾਰੀਆਂ ਤਿਆਰੀਆਂ ਹੋ ਗਈਆਂ ਹਨ। ਹੋਸ਼ਿਆਰਪੁਰ, ਡੇਰਾ ਬਾਬਾ ਨਾਨਕ, ਬਰਨਾਲਾ ਤੇ ਸ੍ਰੀ ਮੁਕਤਸਰ ਸਾਹਿਬ ‘ਚ ਇਹ ਸਮਾਗਮ ਬਾਅਦ ‘ਚ ਕਰਵਾਇਆ ਜਾਵੇਗਾ।

ਸੀਐਮ ਮਾਨ ਸੰਗਰੂਰ ‘ਚ ਰਹਿਣਗੇ ਮੌਜ਼ੂਦ
ਸੀਐਮ ਭਗਵੰਤ ਇਸ ਦੌਰਾਨ ਸੰਗਰੂਰ ‘ਚ ਮੌਜ਼ੂਦ ਰਹਿਣਗੇ। ਉਹ ਦੁਪਹਿਰ 12 ਵਜੇ ਲੱਡਾ ਕੋਠੀ ‘ਚ ਪੰਚਾਂ ਨੂੰ ਸਹੁੰ ਚੁਕਾਉਣਗੇ। ਫਰੀਦਕੋਟ ‘ਚ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾ ਤੇ ਐਸਬੀਐਸ ਨਗਰ ‘ਚ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਵੱਲੋਂ ਸਹੁੰ ਚੁਕਾਈ ਜਾਵੇਗੀ। ਇਸ ਤੋਂ ਇਲਾਵਾ ਕੈਬਨਿਟ ਮੰਤਰੀ ਵੀ ਵੱਖ-ਵੱਖ ਜ਼ਿਲ੍ਹਿਆਂ ‘ਚ ਮੌਜ਼ੂਦ ਰਹਿਣਗੇ

ਮੋਗਾ ‘ਚ ਅਮਨ ਅਰੋੜਾ, ਬਠਿੰਡਾ ਤੇ ਮਾਨਸਾ ‘ਚ ਹਰਪਾਲ ਸਿੰਘ ਚੀਮਾ, ਅੰਮ੍ਰਿਤਸਰ ‘ਚ ਕੁਲਦੀਪ ਸਿੰਘ ਧਾਲੀਵਾਲ, ਫਾਜ਼ਿਲਕਾ ‘ਚ ਡਾ: ਬਲਜੀਤ ਕੌਰ, ਪਟਿਆਲਾ ‘ਚ ਡਾ: ਬਲਬੀਰ ਸਿੰਘ, ਤਰਨਤਾਰਨ ਲਾਲਜੀਤ ਸਿੰਘ ਭੁੱਲਰ, ਪਠਾਨਕੋਟ ‘ਚ ਲਾਲਚੰਦ, ਰੂਪਨਗਰ ‘ਚ ਹਰਜੋਤ ਸਿੰਘ ਬੈਂਸ ਮੌਜ਼ੂਦ ਰਹਿਣਗੇ।

Exit mobile version