Site icon TV Punjab | Punjabi News Channel

NRI ਨੇ ਹੀ ਮਾਰਿ.ਆ NRI- ਪੁਲਿਸ ਨੇ 8 ਘੰਟਿਆਂ ‘ਚ ਸੁਲਝਾਈ ਕੇਸ ਦੀ ਗੁੱਥੀ

ਡੈਸਕ- ਪਠਾਨਕੋਟ ਦੇ ਪਿੰਡ ਪਰਮਾਨੰਦ ਵਿੱਚ ਇੱਕ ਐਨਆਰਆਈ ਦੇ ਕਤਲ ਦੀ ਗੁੱਥੀ ਪੁਲਿਸ ਨੇ ਅੱਠ ਘੰਟਿਆਂ ਵਿੱਚ ਸੁਲਝਾ ਲਈ ਹੈ। ਐਨਆਰਆਈ ਹਰਦੇਵ ਨੂੰ ਗੋਲੀ ਮਾਰਨ ਵਾਲਾ ਕੋਈ ਹੋਰ ਨਹੀਂ ਸਗੋਂ ਉਸ ਦੀ ਪੁਰਾਣੀ ਦੋਸਤ ਦਾ ਪ੍ਰੇਮੀ ਸੀ ਅਤੇ ਉਸ ਨੇ ਹੀ ਹਰਦੇਵ ਨੂੰ ਗੋਲੀ ਮਾਰ ਕੇ ਉਸ ਦਾ ਕਤਲ ਕੀਤਾ ਸੀ। ਦੋਸ਼ੀ ਦੀ ਪਛਾਣ ਮਨਦੀਪ ਸਿੰਘ ਵਾਸੀ ਪਿੰਡ ਗੋਟਖੋਖਰ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ। ਇਸ ਦੇ ਨਾਲ ਹੀ ਜ਼ਿਲ੍ਹਾ ਪੁਲਿਸ ਨੇ ਦੋਸ਼ੀ ਮਨਦੀਪ ਖ਼ਿਲਾਫ਼ ਤਾਰਾਗੜ੍ਹ ਥਾਣੇ ਵਿੱਚ ਕੇਸ ਦਰਜ ਕਰ ਲਿਆ ਹੈ ਤੇੇ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਕੁਲਦੀਪ ਸਿੰਘ ਵਾਸੀ ਚੱਕ ਅਮੀਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਉਸ ਦਾ ਭਤੀਜਾ ਹਰਦੇਵ ਸਿੰਘ ਆਸਟ੍ਰੇਲੀਆ ਦਾ ਪੱਕਾ ਵਸਨੀਕ ਹੈ। 3 ਮਾਰਚ 2024 ਨੂੰ ਆਪਣੇ ਦੋਸਤ ਦੇ ਵਿਆਹ ਲਈ ਤਰਨਤਾਰਨ ਗਿਆ ਸੀ। 4 ਮਾਰਚ ਨੂੰ ਪਤਾ ਲੱਗਾ ਕਿ ਹਲਕਾ ਭੋਆ ਦੇ ਪਿੰਡ ਪਰਮਾਨੰਦ ਵਿੱਚ ਹਰਦੇਵ ਸਿੰਘ ਹਾਈਵੇਅ ਦੇ ਕਿਨਾਰੇ ਮ੍ਰਿਤਕ ਪਿਆ ਸੀ। ਇਸ ਤੋਂ ਬਾਅਦ ਜਦੋਂ ਪਰਿਵਾਰਕ ਮੈਂਬਰ ਮੌਕੇ ‘ਤੇ ਗਏ ਤਾਂ ਹਰਦੇਵ ਸਿੰਘ ਦੇ ਢਿੱਡ ‘ਚ ਗੋਲੀ ਲੱਗੀ ਹੋਈ ਸੀ। ਇਸ ਦੇ ਨਾਲ ਹੀ ਹਰਦੇਵ ਦਾ ਫੋਨ ਵੀ ਲਾਸ਼ ਕੋਲ ਪਿਆ ਮਿਲਿਆ।

ਆਖਰੀ ਵਾਰ ਮ੍ਰਿਤਕ ਨੇ ਆਪਣੇ ਪੁਰਾਣੇ ਦੋਸਤ ਨੂੰ ਫੋਨ ਕੀਤਾ ਸੀ। ਐਸਐਸਪੀ ਦਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਜਾਂਚ ਦੌਰਾਨ ਜਦੋਂ ਪੁਲਿਸ ਨੇ ਮ੍ਰਿਤਕ ਹਰਦੇਵ ਸਿੰਘ ਦੀ ਫੋਨ ਕਾਲ ਦੀ ਤਲਾਸ਼ੀ ਲਈ ਤਾਂ ਉਸ ਵਿੱਚ ਇੱਕ ਕੁੜੀ ਦਾ ਨਾਂ ਸੀ। ਇਹ ਲੜਕੀ 2021 ਤੋਂ ਹਰਦੇਵ ਦੀ ਦੋਸਤ ਸੀ।

ਪੁਲਿਸ ਨੇ ਜਦੋਂ ਲੜਕੀ ਤੋਂ ਪੁੱਛਗਿੱਛ ਕੀਤੀ ਤਾਂ ਸਾਰੀ ਗੱਲ ਸਾਹਮਣੇ ਆਈ। ਪੁੱਛਗਿਛ ਵਿੱਚ ਪਤਾ ਲੱਗਾ ਕਿ ਹਰਦੇਵ ਸਿੰਘ ਅਤੇ ਮਨਦੀਪ ਸਿੰਘ ਦੋਵੇਂ ਐਨਆਰਆਈ ਕੁੜੀ ਦੇ ਦੋਸਤ ਸਨ। ਮਨਦੀਪ ਸਿੰਘ ਨੇ 2024 ਵਿੱਚ ਲੜਕੀ ਨਾਲ ਦੋਸਤੀ ਕੀਤੀ। ਮਨਦੀਪ ਸਿੰਘ ਵੀ ਕੁਝ ਸਮਾਂ ਪਹਿਲਾਂ ਅਮਰੀਕਾ ਤੋਂ ਵਾਪਸ ਆਇਆ ਸੀ ਅਤੇ 3 ਮਾਰਚ ਨੂੰ ਉਸ ਨੇ ਕੁੜੀ ਨੂੰ ਫੋਨ ਕਰਕੇ ਕਿਹਾ ਕਿ ਉਹ ਉਸ ਦੇ ਪਿੰਡ ਪਰਮਾਨੰਦ ਆਇਆ ਹੈ ਅਤੇ ਉਸ ਨੂੰ ਮਿਲਣਾ ਚਾਹੁੰਦਾ ਹੈ।

ਕੁੜੀ ਨੇ ਆਪਣੇ ਮਾਪਿਆਂ ਦੇ ਡਰ ਕਾਰਨ ਮਨਦੀਪ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਰਾਤ ਹੋ ਚੁੱਕੀ ਸੀ। ਫਿਰ ਹਰਦੇਵ ਸਿੰਘ ਨੇ ਕੁੜੀ ਨੂੰ ਦੱਸਿਆ ਕਿ ਮਨਦੀਪ ਉਸ ਨੂੰ ਵਾਰ-ਵਾਰ ਫੋਨ ਕਰਕੇ ਤੰਗ ਪ੍ਰੇਸ਼ਾਨ ਕਰ ਰਿਹਾ ਹੈ। ਇਸੇ ਦੌਰਾਨ ਹਰਦੇਵ ਆਪਣੀ ਕਾਰ ਵਿੱਚ ਪਰਮਾਨੰਦ ਆ ਗਿਆ ਅਤੇ ਉੱਥੇ ਹੀ ਮਨਦੀਪ ਅਤੇ ਹਰਦੇਵ ਸਿੰਘ ਵਿਚਕਾਰ ਤਕਰਾਰ ਸ਼ੁਰੂ ਹੋ ਗਈ। ਮਨਦੀਪ ਨੇ ਹਰਦੇਵ ਦਾ ਰਿਵਾਲਵਰ ਖੋਹ ਕੇ ਉਸ ਨੂੰ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਦੋਸ਼ੀ ਨੇ ਲਾਸ਼ ਨੂੰ ਪਰਮਾਨੰਦ ਦੇ ਇਕ ਸਕੂਲ ਦੇ ਬਾਹਰ ਸੜਕ ਕੰਢੇ ਸੁੱਟ ਦਿੱਤਾ ਅਤੇ ਫਰਾਰ ਹੋ ਗਏ। ਹਰਦੇਵ ਸਿੰਘ ਦੀ ਪਤਨੀ ਵਿਦੇਸ਼ ਵਿੱਚ ਰਹਿੰਦੀ ਹੈ ਅਤੇ ਉਹ ਪਰਿਵਾਰ ਦਾ ਇਕਲੌਤਾ ਪੁੱਤਰ ਸੀ।

ਐਨਆਰਆਈ ਹਰਦੇਵ ਦਾ ਕਤਲ ਕਰਨ ਤੋਂ ਬਾਅਦ ਦੋਸ਼ੀ ਮਨਦੀਪ ਸਿੰਘ ਚਿੱਟੇ ਰੰਗ ਦੀ ਕਾਰ ਵਿੱਚ ਕੁੜੀ ਨੂੰ ਮਿਲਣ ਆਇਆ ਸੀ। ਇਸ ਤੋਂ ਬਾਅਦ ਦੋਸ਼ੀ ਉਕਤ ਕਾਰ ਨੂੰ ਕਰਤਾਰਪੁਰ ਜ਼ਿਲ੍ਹਾ ਜਲੰਧਰ ਵਿੱਚ ਛੱਡ ਕੇ ਫ਼ਰਾਰ ਹੋ ਗਿਆ। ਪੁਲਿਸ ਨੇ ਕਾਰ ਬਰਾਮਦ ਕਰ ਲਈ ਹੈ। ਇਸ ਦੇ ਨਾਲ ਹੀ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਦੋਸ਼ੀ ਨੇ ਇਕ ਕੰਪਨੀ ਤੋਂ ਇਕ ਲਗਜ਼ਰੀ ਕਾਰ ਸੈਲਫ ਡਰਾਈਵ ‘ਤੇ ਲਈ ਸੀ ਅਤੇ ਕਾਰ ਨੂੰ ਕਰਤਾਰਪੁਰ ‘ਚ ਛੱਡਦੇ ਹੋਏ ਦੋਸ਼ੀ ਨੇ ਕੰਪਨੀ ਨੂੰ ਫੋਨ ਕਰਕੇ ਕਿਹਾ ਕਿ ਉਸ ਨੂੰ ਇੱਕ ਜ਼ਰੂਰੀ ਕੋਰਟ ਕੇਸ ਵਿੱਚ ਅਮਰੀਕਾ ਜਾਣਾ ਪੈ ਰਿਹਾ ਹੈ, ਤੁਸੀਂ ਕਾਰ ਇਥੋਂ ਲੈ ਜਾਓ।

Exit mobile version