ਪਟਿਆਲਾ- ਜਿਵੇਂ ਕੀ ਪਹਿਲਾਂ ਤੋਂ ਸੂਚਨਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਪਟਿਆਲਾ ਹਿੰਸਾ ਤੋਂ ਨਾਰਾਜ਼ ਹਨ ਅਤੇ ਇਸਦੀ ਗਾਜ ਕਈ ਪੁਲਿਸ ਅਫਸਰਾਂ ‘ਤੇ ਡਿੱਗ ਸਕਦੀ ਹੈ ।ਸੀ.ਐੱਮ ਮਾਨ ਨੇ ਸਖਤ ਫੈਸਲਾ ਲੈਂਦੇ ਹੋਏ ਪਟਿਆਲਾ ਰੇਂਜ ਦੇ ਆਈ.ਜੀ ਰਾਕੇਸ਼ ਅਗਰਵਾਲ , ਪਟਿਆਲਾ ਦੇ ਐੱਸ.ਐੱਸ.ਪੀ ਨਾਨਕ ਸਿੰਘ ਅਤੇ ਐੱਸ.ਪੀ ਸਿਟੀ ਹਰਪਾਲ ਸਿੰਘ ਦੀ ਬਦਲੀ ਕਰ ਦਿੱਤੀ ਹੈ । ਸਾਰਿਆਂ ਨੂੰ ਹਿੰਸਾ ਰੋਕਣ ਅਤੇ ਮਾੜੇ ਪ੍ਰਬੰਧਾਂ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ । ਇਨ੍ਹਾਂ ਦੀ ਥਾਂ ‘ਤੇ ਮੁਖਵਿੰਦਰ ਸਿੰਘ ਨੂੰ ਆਈ.ਜੀ ,ਦੀਪਕ ਪਾਰਿਖ ਨੂੰ ਐੱਸ.ਐੱਸ.ਪੀ ਅਤੇ ਵਜੀਰ ਸਿੰਘ ਨੂੰ ਐੱਸ.ਪੀ ਲਗਾ ਦਿੱਤਾ ਗਿਆ ਹੈ।
Koo Appਪਟਿਆਲਾ ’ਚ ਹੋਈ ਘਟਨਾ ’ਤੇ DGP ਤੇ ਸਾਰੇ ਵੱਡੇ ਅਫ਼ਸਰਾਂ ਦੀ ਮੀਟਿੰਗ ਬੁਲਾਈ। ਮਾਮਲੇ ਦੀ ਤੁਰੰਤ ਜਾਂਚ ਦੇ ਹੁਕਮ ਦਿੱਤੇ ਤੇ ਅਫ਼ਸਰਾਂ ਨੂੰ ਸਖ਼ਤ ਹਦਾਇਤ ਦਿੱਤੀ ਕਿ ਇੱਕ ਵੀ ਦੋਸ਼ੀ ਨੂੰ ਬਖਸ਼ਿਆ ਨਾ ਜਾਵੇ। ਪੰਜਾਬ ਵਿਰੋਧੀ ਤਾਕਤਾਂ ਨੂੰ ਕਿਸੇ ਵੀ ਕੀਮਤ ’ਤੇ ਪੰਜਾਬ ਦੀ ਸ਼ਾਂਤੀ ਭੰਗ ਨਹੀਂ ਕਰਨ ਦਿਆਂਗੇ। – CM ਭਗਵੰਤ ਮਾਨ Bhagwant Mann #arvindkejriwal #BhagwantMann #anmolgaganmaan #RaghavChadha #punjabcm #aap #AapParty #AAPPunjab #AAPPunjab2022 #mission22 #ArvindKejriwal #arvindkejriwalji #bhagwantmannji #bhagwantmanncm #cmpunjab #cmpunjab2022– MLA Rajinderpal Kaur Chhina (@mlarajinderpalkaurchhina) 30 Apr 2022